ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਹੀ ਹੈ। ਹਾਲ ਹੀ ਵਿੱਚ ਕੰਪਨੀ ਨੇ ਵਟਸਐਪ ਚੈਨਲ ਫੀਚਰ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਵਟਸਐਪ ਚੈਨਲ 'ਚ ਵੀ ਲਗਾਤਾਰ ਨਵੇਂ ਫੀਚਰ ਜੋੜੇ ਜਾ ਰਹੇ ਹਨ। ਹੁਣ ਕੰਪਨੀ ਨੇ ਵਟਸਐਪ ਚੈਨਲ 'ਚ ਮੈਸੇਜ ਐਡਟਿੰਗ ਦੀ ਸੁਵਿਧਾ ਪੇਸ਼ ਕਰ ਦਿੱਤੀ ਹੈ। ਵਟਸਐਪ ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਆਪਣੇ ਵਟਸਐਪ ਚੈਨਲ ਰਾਹੀ ਯੂਜ਼ਰਸ ਨੂੰ ਇਸ ਫੀਚਰ ਦੀ ਜਾਣਕਾਰੀ ਦਿੱਤੀ ਹੈ।
ETV Bharat / science-and-technology
WhatsApp Channel 'ਚ ਪੇਸ਼ ਹੋਈ ਮੈਸਿਜ ਐਡਿਟ ਕਰਨ ਦੀ ਸੁਵਿਧਾ, ਇਸ ਤਰ੍ਹਾਂ ਕੰਮ ਕਰੇਗਾ ਇਹ ਫੀਚਰ - What is whatsapp channel message editing feature
WhatsApp Channel Update: ਵਟਸਐਪ 'ਚ ਯੂਜ਼ਰਸ ਲਈ ਹਾਲ ਹੀ ਵਿੱਚ ਚੈਨਲ ਫੀਚਰ ਪੇਸ਼ ਕੀਤਾ ਗਿਆ ਸੀ। ਇਸ ਫੀਚਰ 'ਚ ਕੰਪਨੀ ਹੌਲੀ-ਹੌਲੀ ਕਈ ਨਵੇਂ ਅਪਡੇਟ ਜੋੜ ਰਹੀ ਹੈ। ਹੁਣ ਵਟਸਐਪ ਚੈਨਲ 'ਚ ਮੈਸੇਜ ਐਡਿਟ ਕਰਨ ਦੀ ਸੁਵਿਧਾ ਪੇਸ਼ ਕਰ ਦਿੱਤੀ ਗਈ ਹੈ।
Published : Oct 29, 2023, 9:59 AM IST
ਕੀ ਹੈ ਵਟਸਐਪ ਚੈਨਲ ਮੈਸੇਜ ਐਡਟਿੰਗ ਫੀਚਰ?: ਵਟਸਐਪ ਵੱਲੋ ਨਵੇਂ ਅਪਡੇਟ ਬਾਰੇ ਜਾਣਕਾਰੀ ਸ਼ੇਅਰ ਕਰਦੇ ਹੋਏ ਕਿਹਾ ਗਿਆ ਹੈ ਕਿ ਹਰ ਯੂਜ਼ਰਸ ਮੇਸੇਜ ਲਿਖਦੇ ਸਮੇਂ ਕੁਝ ਨਾ ਕੁਝ ਗਲਤੀ ਕਰ ਦਿੰਦੇ ਹਨ। ਅਜਿਹੇ 'ਚ ਹੁਣ ਯੂਜ਼ਰਸ ਲਈ ਮੈਸੇਜ ਨੂੰ ਐਡਿਟ ਕਰਨ ਦੀ ਸੁਵਿਧਾ ਚੈਨਲ 'ਚ ਵੀ ਮੌਜ਼ੂਦ ਹੈ। ਮੈਸੇਜ ਐਡਟਿੰਗ ਫੀਚਰ ਦੀ ਮਦਦ ਨਾਲ ਵਟਸਐਪ ਚੈਨਲ ਕ੍ਰਿਏਟਰਸ ਆਪਣੇ ਭੇਜੇ ਮੈਸੇਜਾਂ ਨੂੰ 30 ਦਿਨਾਂ ਦੇ ਅੰਦਰ ਐਡਿਟ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਾਰਮਲ ਵਟਸਐਪ ਚੈਟ 'ਚ ਵੀ ਯੂਜ਼ਰਸ ਨੂੰ ਮੈਸੇਜ ਐਡਿਟ ਕਰਨ ਦੀ ਸੁਵਿਧਾ ਮਿਲਦੀ ਹੈ। ਇਸ 'ਚ ਯੂਜ਼ਰਸ ਨੂੰ ਮੈਸੇਜ ਐਡਿਟ ਕਰਨ ਦੀ ਸੁਵਿਧਾ 15 ਮਿੰਟ ਲਈ ਮਿਲਦੀ ਹੈ। ਵਟਸਐਪ ਚੈਟ 'ਚ ਭੇਜੇ ਗਏ ਮੈਸੇਜ 'ਚ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਣ 'ਤੇ ਤੁਸੀਂ ਮੈਸੇਜ ਨੂੰ ਸਿਰਫ਼ 15 ਮਿੰਟ ਦੇ ਅੰਦਰ ਹੀ ਠੀਕ ਕਰ ਸਕਦੇ ਹੋ। ਜਦਕਿ ਵਟਸਐਪ ਚੈਨਲ 'ਚ ਮੈਸੇਜ ਐਡਿਟ ਕਰਨ ਦੀ ਸੁਵਿਧਾ 15 ਮਿੰਟ ਤੋਂ ਵਧਾ ਕੇ 30 ਦਿਨਾਂ ਦੀ ਕੀਤੀ ਗਈ ਹੈ।
ਇਸ ਤਰ੍ਹਾਂ ਕੰਮ ਕਰੇਗਾ ਵਟਸਐਪ ਚੈਨਲ ਦਾ ਮੈਸੇਜ ਐਡਟਿੰਗ ਫੀਚਰ: ਵਟਸਐਪ ਚੈਨਲ ਮੈਸੇਜ ਐਡਟਿੰਗ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਵਟਸਐਪ ਖੋਲ੍ਹੋ। ਹੁਣ ਵਟਸਐਪ ਚੈਨਲ 'ਤੇ ਆਓ। ਇਸ ਤੋਂ ਬਾਅਦ ਚੈਨਲ 'ਤੇ ਭੇਜੇ ਹੋਏ ਅਪਡੇਟ ਨੂੰ Long Press ਕਰਕੇ ਸਲੈਕਟ ਕਰੋ। ਫਿਰ ਟਾਪ ਰਾਈਟ ਕਾਰਨਰ 'ਤੇ ਪੈਸਿੰਲ ਆਈਕਨ 'ਤੇ ਟੈਪ ਕਰੋ। ਇਸ ਤੋਂ ਬਾਅਦ ਮੈਸੇਜ 'ਚ ਐਡਟਿੰਗ ਲਈ ਕੀਬੋਰਡ ਖੁੱਲ੍ਹ ਜਾਵੇਗਾ। ਇੱਥੇ ਮੈਸੇਜ ਨੂੰ ਐਡਿਟ ਕਰਨ ਤੋਂ ਬਾਅਦ ਅੱਗੇ ਗ੍ਰੀਨ ਟਿਕ 'ਤੇ ਟੈਪ ਕਰੋ। ਇਸ ਤਰ੍ਹਾਂ ਚੈਨਲ 'ਚ ਵੀ ਤੁਸੀਂ ਮੈਸੇਜ ਨੂੰ ਐਡਿਟ ਕਰ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਚੈਨਲ 'ਚ ਫੋਟੋ, ਵੀਡੀਓ ਅਤੇ ਮੀਡੀਆ ਫਾਈਲਸ ਨੂੰ ਤੁਸੀਂ ਐਡਿਟ ਨਹੀਂ ਕਰ ਸਕਦੇ।