ਹੈਦਰਾਬਾਦ: ਵਟਸਐਪ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰਦਾ ਰਹਿੰਦਾ ਹੈ। ਹੁਣ ਕੰਪਨੀ ਵਟਸਐਪ ਚੈਨਲਸ ਲਈ Auto Delete ਫੀਚਰ ਲੈ ਕੇ ਆ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ ਚੈਨਲ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਨੇ ਘਟ ਸਮੇਂ 'ਚ ਹੀ ਸਫ਼ਲਤਾ ਹਾਸਲ ਕਰ ਲਈ ਸੀ। ਇਸ ਫੀਚਰ ਦੀ ਮਦਦ ਨਾਲ ਵਟਸਐਪ ਯੂਜ਼ਰਸ ਮਸ਼ਹੂਰ ਸਿਤਾਰਿਆਂ ਨਾਲ ਜੁੜ ਸਕਦੇ ਹਨ। ਹੁਣ ਕੰਪਨੀ ਚੈਨਲਸ ਲਈ ਇੱਕ ਨਵਾਂ ਫੀਚਰ ਲੈ ਕੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਕੰਪਨੀ ਇੱਕ ਨਵੇਂ Auto Delete ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਨੂੰ ਚੈਨਲਸ 'ਚ ਪੇਸ਼ ਕੀਤਾ ਜਾਵੇਗਾ।
ETV Bharat / science-and-technology
WhatsApp ਦੇ ਚੈਨਲਸ 'ਚ ਜਲਦ ਮਿਲੇਗੀ Auto Delete ਦੀ ਸੁਵਿਧਾ, ਇਸ ਤਰ੍ਹਾਂ ਕੰਮ ਕਰੇਗਾ ਇਹ ਫੀਚਰ - Auto Delete feature latest news
WhatsApp New Feature: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਜਿਸ ਕਰਕੇ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਵਟਸਐਪ ਨੇ ਕੁਝ ਹੀ ਸਮੇਂ ਪਹਿਲਾ ਚੈਨਲ ਫੀਚਰ ਨੂੰ ਪੇਸ਼ ਕੀਤਾ ਸੀ। ਹੁਣ ਕੰਪਨੀ ਇਸਦੇ ਲਈ Auto Delete ਫੀਚਰ ਲੈ ਕੇ ਆ ਰਹੀ ਹੈ।
Published : Sep 28, 2023, 12:32 PM IST
Wabetainfo ਨੇ ਵਟਸਐਪ ਦੇ Auto Delete ਫੀਚਰ ਬਾਰੇ ਦਿੱਤੀ ਜਾਣਕਾਰੀ: Wabetainfo ਨੇ ਦੱਸਿਆਂ ਕਿ ਵਟਸਐਪ ਨੇ ਐਂਡਰਾਈਡ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਪੇਸ਼ ਕੀਤਾ ਹੈ। ਜਿਸਨੂੰ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀ ਜਾਰੀ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਕੰਪਨੀ ਚੈਨਲਸ ਨੂੰ ਮੈਨੇਜ ਕਰਨ ਲਈ ਨਵੇਂ ਤਰੀਕੇ 'ਤੇ ਕੰਮ ਕਰ ਰਹੀ ਹੈ। ਇਸਦੀ ਮਦਦ ਨਾਲ ਤੁਸੀਂ ਆਪਣੇ ਡਿਵਾਈਸ ਤੋਂ ਚੈਨਲ ਨੂੰ ਆਟੋ ਡਿਲੀਟ ਕਰ ਸਕੋਗੇ। ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਪੇਸ਼ ਕੀਤਾ ਜਾਵੇਗਾ।
ਵਟਸਐਪ ਦਾ ਆਟੋ ਡਿਲੀਟ ਫੀਚਰ ਇਸ ਤਰ੍ਹਾਂ ਕਰੇਗਾ ਕੰਮ: ਆਟੋ ਡਿਲੀਟ ਫੀਚਰ ਦੇ ਲਾਂਚ ਹੋਣ ਤੋਂ ਬਾਅਦ ਤੁਹਾਨੂੰ ਚੈਨਲ ਸੈਟਿੰਗਸ ਨਾਮ ਦਾ ਇੱਕ ਨਵਾਂ ਸੈਕਸ਼ਨ ਦਿਖਾਈ ਦੇਵੇਗਾ। ਇਸਦੀ ਮਦਦ ਨਾਲ ਯੂਜ਼ਰਸ ਚੁਣ ਸਕਦੇ ਹਨ ਕਿ ਚੈਨਲ 'ਚ ਸ਼ੇਅਰ ਕੀਤੀ ਗਈ ਤਸਵੀਰ ਅਤੇ ਵੀਡੀਓ ਨੂੰ ਡਿਵਾਈਸ ਤੋਂ ਆਟੋ ਡਿਲੀਟ ਕੀਤਾ ਜਾਵੇ। ਫਿਲਹਾਲ ਯੂਜ਼ਰਸ ਕੋਲ ਇਹ ਸੁਵਿਧਾ ਮੌਜ਼ੂਦ ਨਹੀਂ ਹੈ।