ਹੈਦਰਾਬਾਦ: ਐਮਾਜ਼ਾਨ ਨੇ Great Indian Festival Sale ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਐਮਾਜ਼ਾਨ 'ਤੇ ਇਹ ਸੇਲ 8 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਸੇਲ ਦੌਰਾਨ ਕਈ ਪ੍ਰੋਡਕਟਸ 'ਤੇ ਭਾਰੀ ਡਿਸਕਾਊਂਟ ਮਿਲਣ ਵਾਲਾ ਹੈ। ਐਮਾਜ਼ਾਨ ਨੇ ਦੱਸਿਆ ਕਿ ਇਸ ਸੇਲ ਦੌਰਾਨ ਮੋਬਾਈਲ, ਘਰ ਦਾ ਸਮਾਨ, ਫੈਸ਼ਨ ਐਂਡ ਬਿਊਟੀ, ਡਿਵਾਈਸਾਂ, ਟ੍ਰੈਵਲ ਅਤੇ ਹੋਰ ਕਈ ਸਾਰੇ ਪ੍ਰੋਡਕਟਾਂ 'ਤੇ ਡਿਸਕਾਊਂਟ ਦਿੱਤਾ ਜਾਵੇਗਾ ਅਤੇ 70 ਫੀਸਦ ਤੱਕ ਦੀ ਛੋਟ ਮਿਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਲਿੱਪਕਾਰਟ 'ਤੇ ਵੀ Bigg Billion Days Sale 8 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ।
ETV Bharat / science-and-technology
Amazon Great Indian Festival Sale ਦੀ ਤਰੀਕ ਆਈ ਸਾਹਮਣੇ, ਐਮਾਜ਼ਾਨ ਪ੍ਰਾਈਮ ਮੈਬਰ ਹੋਰਨਾਂ ਲੋਕਾਂ ਨਾਲੋ ਪਹਿਲਾ ਕਰ ਸਕਣਗੇ ਖਰੀਦਦਾਰੀ - KickStarer Deal ਲਾਈਵ ਹੋ ਚੁੱਕੀ
Amazon Great Indian Festival Sale 2023: ਐਮਾਜ਼ਾਨ ਨੇ ਅਧਿਕਾਰਿਤ ਤੌਰ 'ਤੇ Great Indian Festival Sale ਦਾ ਐਲਾਨ ਕਰ ਦਿੱਤਾ ਹੈ। ਐਮਾਜ਼ਾਨ ਪ੍ਰਾਈਮ ਮੈਬਰਾਂ ਨੂੰ ਇਸ ਸੇਲ ਦਾ ਅਰਲੀ ਅਕਸੈਸ 7 ਅਕਤੂਬਰ ਨੂੰ ਮਿਲਣ ਲੱਗੇਗਾ।
Published : Sep 28, 2023, 3:31 PM IST
KickStarer Deal: ਐਮਾਜ਼ਾਨ 'ਤੇ ਸੇਲ ਸ਼ੁਰੂ ਹੋਣ ਤੋਂ ਪਹਿਲਾ ਹੀ KickStarer Deal ਲਾਈਵ ਹੋ ਚੁੱਕੀ ਹੈ। ਗ੍ਰਾਹਕ ਹੁਣ ਤੋਂ ਕਈ ਪ੍ਰੋਡਕਟਸ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹਨ। ਐਮਾਜ਼ਾਨ 'ਤੇ ਗ੍ਰਾਹਕਾਂ ਨੂੰ 10 ਹਜ਼ਾਰ ਰੁਪਏ ਤੋਂ ਘਟ 'ਚ Lava Blaze 5G ਸਮਾਰਟਫੋਨ ਖਰੀਦਣ ਦਾ ਮੌਕਾ ਮਿਲ ਰਿਹਾ ਹੈ ਅਤੇ ਪ੍ਰੀਮੀਅਮ ਡਿਵਾਈਸਾਂ ਵੀ ਸਸਤੇ 'ਚ ਆਫ਼ਰ ਕੀਤੀਆ ਜਾ ਰਹੀਆ ਹਨ।
ਐਮਾਜ਼ਾਨ ਸੇਲ 'ਚ ਮਿਲ ਰਹੇ ਆਫ਼ਰਸ: ਸ਼ਾਪਿੰਗ ਪਲੇਟਫਾਰਮ ਨੇ ਦੱਸਿਆ ਕਿ ਗ੍ਰਾਹਕਾਂ ਨੂੰ SBI ਡੇਬਿਟ ਅਤੇ ਕ੍ਰੇਡਿਟ ਕਾਰਡ ਰਾਹੀ ਭੁਗਤਾਨ ਕਰਨ 'ਤੇ 10 ਫੀਸਦੀ ਤੱਕ ਦਾ ਡਿਸਕਾਊਂਟ ਮਿਲੇਗਾ। ਜੇਕਰ ਤੁਸੀਂ ਇਸ ਸੇਲ ਦਾ ਫਾਇਦਾ ਸਭ ਤੋਂ ਪਹਿਲਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ Amazon Prime Membership ਲੈਣੀ ਹੋਵੇਗੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਾਈਮ ਮੈਬਰਾਂ ਨੂੰ 24 ਘੰਟੇ ਪਹਿਲਾ ਸੇਲ ਦਾ ਅਕਸੈਸ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਲਈ ਇਹ ਸੇਲ 7 ਅਕਤੂਬਰ ਤੋਂ ਹੀ ਸ਼ੁਰੂ ਹੋ ਜਾਵੇਗੀ। ਤੁਸੀਂ 299 ਰੁਪਏ ਤੋਂ ਸ਼ੁਰੂ ਹੋਣ ਵਾਲੇ ਪਲੈਨਸ ਦੇ ਨਾਲ ਐਮਾਜ਼ਾਨ ਦੇ ਪ੍ਰਾਈਮ ਮੈਬਰ ਬਣ ਸਕਦੇ ਹੋ।