ਪੰਜਾਬ

punjab

ETV Bharat / science-and-technology

Nothing Phone 2 ਯੂਜ਼ਰਸ ਲਈ ਕੰਪਨੀ ਨੇ ਲਾਂਚ ਕੀਤੀ Nothing Chats ਐਪ, ਜਾਣੋ ਕੀ ਹੋਵੇਗਾ ਖਾਸ - ਕੰਪਨੀ ਦੇ ਸੀਈਓ ਕਾਰਲ ਪੇਈ

Nothing Chats: Nothing ਫੋਨ ਯੂਜ਼ਰਸ ਲਈ ਕੰਪਨੀ ਨੇ Nothing Chats ਐਪ ਪੇਸ਼ ਕੀਤੀ ਹੈ। ਇਹ ਐਪ ਆਈਫੋਨ ਦੀ iMessages ਐਪ ਵਰਗੀ ਹੈ।

Nothing Chats
Nothing Phone 2

By ETV Bharat Tech Team

Published : Nov 15, 2023, 1:20 PM IST

ਹੈਦਰਾਬਾਦ: Nothing ਨੇ ਬੀਤੇ ਦਿਨ ਆਪਣਾ ਖੁਦ ਦਾ ਇੱਕ ਮੈਸੇਜਿੰਗ ਐਪ ਲਾਂਚ ਕੀਤਾ ਹੈ। ਇਸ ਐਪ ਦਾ ਨਾਮ Nothing Chats ਹੈ। ਇਹ ਐਪ ਆਈਫੋਨ 'ਚ ਮਿਲਣ ਵਾਲੇ iMessages ਦੀ ਤਰ੍ਹਾਂ ਕੰਮ ਕਰਦਾ ਹੈ। ਕੰਪਨੀ ਨੇ ਇਸ ਐਪ ਨੂੰ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਹੈ। ਕੰਪਨੀ ਦੇ ਸੀਈਓ ਕਾਰਲ ਪੇਈ ਨੇ ਕਿਹਾ ਕਿ ਉਨ੍ਹਾਂ ਨੇ ਐਂਡਰਾਈਡ ਯੂਜ਼ਰਸ ਲਈ ਆਈਫੋਨ 'ਚ ਮਿਲਣ ਵਾਲੇ iMessages ਵਰਗਾ ਇੱਕ ਐਪ ਬਣਾਇਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Nothing Chats ਐਪ ਫਿਲਹਾਲ ਉਨ੍ਹਾਂ ਯੂਜ਼ਰਸ ਨੂੰ ਹੀ ਮਿਲੇਗਾ, ਜੋ ਕੰਪਨੀ ਦਾ ਨਵਾਂ ਹੈਂਡਸੈੱਟ ਇਸਤੇਮਾਲ ਕਰਦੇ ਹਨ ਅਤੇ North America, EU ਅਤੇ ਹੋਰ ਯੂਰਪੀ ਖੇਤਰਾ 'ਚ ਰਹਿੰਦੇ ਹਨ। ਇਹ ਐਪ ਯੂਜ਼ਰਸ ਨੂੰ ਇਸ ਸ਼ੁੱਕਰਵਾਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ।

Nothing Chats ਐਪ 'ਚ ਕੀ ਹੋਵੇਗਾ ਖਾਸ?: ਐਂਡਰਾਈਡ ਕੰਪਨੀਆਂ ਲਈ US 'ਚ ਐਪਲ ਦਾ iMessages ਇੱਕ ਪਰੇਸ਼ਾਨੀ ਹੈ, ਕਿਉਕਿ ਜ਼ਿਆਦਾਤਰ ਲੋਕ ਇਸ ਐਪ ਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਉਹ ਆਈਫੋਨ ਵੱਲ ਜਾਂਦੇ ਹਨ। ਇਸਨੂੰ ਧਿਆਨ 'ਚ ਰੱਖਦੇ ਹੋਏ Nothing ਨੇ ਖੁਦ ਦਾ ਐਪ ਬਣਾਇਆ ਹੈ। ਇਸ ਐਪ 'ਚ ਯੂਜ਼ਰਸ ਨੂੰ iMessages ਵਰਗੇ ਫੀਚਰਸ ਦਿੱਤੇ ਜਾਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ iMessages 'ਚ ਯੂਜ਼ਰਸ ਨੂੰ ਸਿੰਗਲ ਮੈਸੇਜ, ਗਰੁੱਪ ਮੈਸੇਜ, Read Recipt, Seen Indicator, ਟਾਈਪਿੰਗ ਸਾਈਨ ਅਤੇ ਵਾਈਸ ਨੋਟ ਸਮੇਤ ਕਈ ਫੀਚਰਸ ਮਿਲਦੇ ਹਨ। ਇਨ੍ਹਾਂ ਫੀਚਰਸ ਨਾਲ ਯੂਜ਼ਰਸ ਨੂੰ ਬਿਹਤਰ ਅਨੁਭਵ ਮਿਲਦਾ ਹੈ। ਹੁਣ Nothing ਨੇ ਇਨ੍ਹਾਂ ਸਾਰੇ ਫੀਚਰਸ ਨੂੰ ਆਪਣੀ Nothing Chats ਐਪ 'ਚ ਦਿੱਤਾ ਹੈ। ਕੁਝ ਫੀਚਰਸ ਨੂੰ ਕੰਪਨੀ ਨੇ ਰੋਲਆਊਟ ਕਰ ਦਿੱਤਾ ਹੈ, ਜਦਕਿ ਕੁਝ 'ਤੇ ਅਜੇ ਕੰਮ ਚਲ ਰਿਹਾ ਹੈ।

Nothing Chats ਐਪ 'ਚ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਨਹੀਂ ਕੋਈ ਖਤਰਾ: ਕਾਰਲ ਪੇਈ ਨੇ ਕਿਹਾ ਕਿ ਇਸ ਐਪ ਨੂੰ ਬਣਾਉਦੇ ਸਮੇਂ ਕੰਪਨੀ ਨੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਭੇਜੇ ਗਏ ਸਾਰੇ ਮੈਸੇਜ ਡਿਵਾਈਸ 'ਤੇ ਹੀ ਸਟੋਰ ਹੁੰਦੇ ਹਨ। Nothing Chats 'ਚ ਭੇਜੇ ਗਏ ਮੈਸੇਜ ਬਲੂ ਕਲਰ 'ਚ ਆਉਦੇ ਹਨ।

ABOUT THE AUTHOR

...view details