ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਯੂਜ਼ਰਸ ਨੂੰ ਨਵੇਂ ਅਪਡੇਟ ਦਿੰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ ਇੱਕ ਨਵੀਂ ਸੁਵਿਧਾ ਪੇਸ਼ ਕਰਨ 'ਤੇ ਵਿਚਾਰ ਕਰ ਰਿਹਾ ਹੈ। Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਚੈਨਲ ਬੰਦ ਹੋਣ 'ਤੇ ਇਸਨੂੰ ਦੁਬਾਰਾ ਖੋਲ੍ਹਿਆ ਜਾ ਸਕੇਗਾ। ਕੰਪਨੀ ਆਪਣੇ ਯੂਜ਼ਰਸ ਨੂੰ ਜਲਦ ਹੀ ਨਵੀਂ ਸੁਵਿਧਾ ਦੇ ਸਕਦੀ ਹੈ। ਇਸ ਸੁਵਿਧਾ ਦੇ ਆਉਣ ਤੋਂ ਬਾਅਦ ਚੈਨਲ ਬੰਦ ਹੋ ਜਾਣ 'ਤੇ ਤੁਸੀਂ ਕੰਪਨੀ ਨੂੰ Review Request ਭੇਜ ਸਕੋਗੇ।
ਵਟਸਐਪ ਚੈਨਲ ਬੰਦ ਹੋਣ 'ਤੇ ਕਰੋ ਇਹ ਕੰਮ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਚੈਨਲ ਬੰਦ ਹੋਣ 'ਤੇ ਉਸਨੂੰ ਦੁਬਾਰਾ ਖੋਲ੍ਹਿਆ ਜਾ ਸਕੇਗਾ। ਕੰਪਨੀ ਆਪਣੇ ਯੂਜ਼ਰਸ ਲਈ ਇੱਕ ਖਾਸ ਸੁਵਿਧਾ ਪੇਸ਼ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਸੁਵਿਧਾ ਦੀ ਮਦਦ ਨਾਲ ਬੰਦ ਹੋਏ ਚੈਨਲ ਲਈ ਯੂਜ਼ਰਸ ਕੰਪਨੀ ਨੂੰ Review Request ਭੇਜ ਸਕਣਗੇ।
ਵਟਸਐਪ ਸਪੋਰਟ ਟੀਮ ਕਰੇਗੀ ਚੈਨਲ ਦਾ Review: Wabetainfo ਨੇ 'Request Review' ਫੀਚਰ ਨੂੰ ਲੈ ਕੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਕੰਪਨੀ ਆਪਣੇ ਯੂਜ਼ਰਸ ਨੂੰ ਚੈਨਲ ਬੰਦ ਹੋਣ 'ਤੇ Review ਦਾ ਆਪਸ਼ਨ ਦੇਵੇਗੀ। Review Request ਮਿਲਣ 'ਤੇ ਵਟਸਐਪ ਸਪੋਰਟ ਟੀਮ ਚੈਕ ਕਰੇਗੀ ਕਿ ਬੰਦ ਹੋਇਆ ਚੈਨਲ ਕੰਪਨੀ ਦੇ ਨਿਯਮਾਂ ਨੂੰ ਫਾਲੋ ਕਰ ਰਿਹਾ ਹੈ ਜਾਂ ਨਹੀਂ। ਜੇਕਰ ਚੈਨਲ ਨੇ ਕਿਸੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੋਈ, ਤਾਂ ਬੰਦ ਹੋਇਆ ਚੈਨਲ ਦੁਬਾਰਾ ਖੁਲ੍ਹ ਜਾਵੇਗਾ। ਇਸ ਗੱਲ ਦਾ ਧਿਆਨ ਰੱਖੋ ਕਿ ਵਟਸਐਪ ਚੈਨਲ ਬੰਦ ਹੋਣ 'ਤੇ 30 ਦਿਨਾਂ ਦੇ ਅੰਦਰ Review Request ਭੇਜਣੀ ਜ਼ਰੂਰੀ ਹੋਵੇਗੀ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ Request Review ਫੀਚਰ: ਵਟਸਐਪ ਚੈਨਲ ਐਡਮਿਨ ਲਈ ਇਸ ਫੀਚਰ ਨੂੰ ਨਵੇਂ ਬੀਟਾ ਅਪਡੇਟ ਦੇ ਨਾਲ ਦੇਖਿਆ ਗਿਆ ਹੈ। ਇਸ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਐਂਡਰਾਈਡ ਬੀਟਾ ਅਪਡੇਟ ਵਰਜ਼ਨ 2.23.25.9 ਦੇ ਨਾਲ ਦੇਖਿਆ ਗਿਆ ਹੈ। ਫਿਲਹਾਲ ਇਸ ਫੀਚਰ 'ਤੇ ਕੰਮ ਚਲ ਰਿਹਾ ਹੈ। ਇਸ ਫੀਚਰ ਨੂੰ ਆਉਣ ਵਾਲੇ ਦਿਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।