ਹੈਦਰਾਬਾਦ:Flipkart Big Billion Days Sale ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਸੇਲ ਦੌਰਾਨ ਕਈ ਪ੍ਰੋਡਕਟਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੀ ਸੇਲ ਪ੍ਰਾਈਸ ਕੁਝ ਘੰਟਿਆਂ ਬਾਅਦ ਲਾਈਵ ਹੋਣ ਵਾਲਾ ਹੈ। ਕੁਝ ਘੰਟਿਆਂ ਬਾਅਦ ਗ੍ਰਾਹਕਾਂ ਨੂੰ ਸੇਲ ਦੌਰਾਨ ਮਿਲਣ ਵਾਲੇ ਪ੍ਰੋਡਕਟਾਂ ਦੀ ਕੀਮਤ ਦਾ ਪਤਾ ਲੱਗ ਜਾਵੇਗਾ।
27 ਸਤੰਬਰ ਨੂੰ ਡਿਸਕਾਊਂਟ ਪ੍ਰਾਈਸ ਹੋਵੇਗਾ ਲਾਈਵ: ਫਲਿੱਪਕਾਰਟ ਹੋਮ ਪੇਜ 'ਤੇ ਗ੍ਰਾਹਕਾਂ ਨੂੰ Sale Price Live ਦਾ ਬੈਨਰ ਨਜ਼ਰ ਆ ਰਿਹਾ ਹੈ। ਇਸ ਬੈਨਰ 'ਚ ਦੱਸਿਆ ਗਿਆ ਹੈ ਕਿ 27 ਸਤੰਬਰ ਨੂੰ ਕਈ ਪ੍ਰੋਡਕਟਾਂ ਅਤੇ ਡਿਵਾਈਸਾਂ ਦੇ ਲਈ ਡਿਸਕਾਊਂਟ ਪ੍ਰਾਈਸ ਲਾਈਵ ਹੋ ਜਾਵੇਗਾ। ਇਸ ਬੈਨਰ ਦੇ ਟੈਗਲਾਈਨ 'ਚ ਲਿਖਿਆ ਗਿਆ ਹੈ ," ਵੱਡੀ ਸੇਲ ਦਾ ਵੱਡਾ ਟ੍ਰੇਲਰ" ਅਤੇ ਦੱਸਿਆ ਗਿਆ ਹੈ ਕਿ ਸੇਲ 'ਚ ਨਵੇਂ ਲਾਂਚ ਤੋਂ ਇਲਾਵਾ ਵੱਡੇ ਆਫ਼ਰਸ ਅਤੇ ਹੋਰ ਵੀ ਕਈ ਫਾਇਦੇ ਗ੍ਰਾਹਕਾਂ ਨੂੰ ਦਿੱਤੇ ਜਾਣਗੇ।
ਸੇਲ ਸ਼ੁਰੂ ਹੋਣ ਤੋਂ ਪਹਿਲਾ ਵੀ ਮਿਲੇਗਾ ਡਿਸਕਾਊਂਟ: 27 ਸਤੰਬਰ ਨੂੰ ਸੇਲ ਪ੍ਰਾਈਸ ਲਾਈਵ ਹੋਣ ਦੇ ਨਾਲ ਹੀ ਕਈ ਪ੍ਰੋਡਕਟਾਂ ਨੂੰ ਗ੍ਰਾਹਕ ਸੇਲ ਸ਼ੁਰੂ ਹੋਣ ਤੋਂ ਪਹਿਲਾ ਹੀ ਘਟ ਕੀਮਤ 'ਚ ਖਰੀਦ ਸਕਣਗੇ। ਇਸ ਤੋਂ ਇਲਾਵਾ ਕਈ ਪ੍ਰੋਡਕਟਾਂ ਨੂੰ Wishlist ਕਰਨ ਦਾ ਵਿਕਲਪ ਵੀ ਦਿੱਤਾ ਜਾਵੇਗਾ। ਇਸਦੇ ਨਾਲ ਹੀ ਹਾਲ ਹੀ ਵਿੱਚ ਲਾਂਚ ਹੋਏ ਨਵੇਂ ਸਮਾਰਟਫੋਨਾਂ ਨੂੰ ਵੀ ਸੇਲ ਦੌਰਾਨ ਸਸਤੇ 'ਚ ਖਰੀਦਣ ਦਾ ਮੌਕਾ ਮਿਲੇਗਾ ਅਤੇ 6 ਨਵੇਂ ਸਮਾਰਟਫੋਨ ਸੇਲ ਦੌਰਾਨ ਲਾਂਚ ਹੋਣ ਵਾਲੇ ਹਨ।