ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ 'App Update' ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਵਟਸਐਪ ਅਪਡੇਟ ਕਰਨ ਲਈ ਗੂਗਲ ਪਲੇ ਸਟੋਰ 'ਤੇ ਜਾਣ ਦੀ ਲੋੜ ਨਹੀਂ ਪਵੇਗੀ। ਵਰਤਮਾਨ ਸਮੇਂ 'ਚ ਯੂਜ਼ਰਸ ਨੂੰ ਵਟਸਐਪ 'ਤੇ ਆਉਣ ਵਾਲੇ ਅਪਡੇਟ ਦਾ ਪਤਾ ਨਹੀਂ ਲੱਗਦਾ ਅਤੇ ਉਹ ਪੁਰਾਣੇ ਵਰਜ਼ਨ ਦਾ ਹੀ ਇਸਤੇਮਾਲ ਕਰਦੇ ਰਹਿੰਦੇ ਹਨ, ਜਿਸ ਕਰਕੇ ਯੂਜ਼ਰਸ ਨੂੰ ਨਵੇਂ ਅਪਡੇਟ ਮਿਲਣ 'ਚ ਦੇਰੀ ਹੋ ਜਾਂਦੀ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਯੂਜ਼ਰਸ ਨੂੰ ਵਟਸਐਪ ਦੇ ਅੰਦਰ ਸੈਟਿੰਗਸ 'ਚ ਹੀ ਐਪ ਅਪਡੇਟ ਦਾ ਆਪਸ਼ਨ ਮਿਲ ਜਾਵੇਗਾ।
WABetainfo ਨੇ ਦਿੱਤੀ 'App Update' ਫੀਚਰ ਬਾਰੇ ਜਾਣਕਾਰੀ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਨੇ ਗੂਗਲ ਪਲੇ ਬੀਟਾ ਪ੍ਰੋਗਰਾਮ ਰਾਹੀ ਐਂਡਰਾਈਡ ਯੂਜ਼ਰਸ ਲਈ ਇੱਕ ਨਵਾਂ ਬੀਟਾ ਵਰਜ਼ਨ 2.24.2.13 ਰੋਲਆਊਟ ਕੀਤਾ ਹੈ। ਇਸ ਨਵੇਂ ਬੀਟਾ ਵਰਜ਼ਨ ਅਪਡੇਟ ਦੇ ਨਾਲ ਵਟਸਐਪ ਆਪਣੇ ਐਪ 'ਚ 'Auto App Update' ਫੀਚਰ ਲਾਂਚ ਕਰ ਰਿਹਾ ਹੈ। ਇਹ ਫੀਚਰ ਅਜੇ ਰੋਲਿੰਗ ਆਊਟ ਸਟੇਟਸ 'ਚ ਹੈ। ਇਸ ਫੀਚਰ ਰਾਹੀ ਯੂਜ਼ਰਸ ਨੂੰ ਵਟਸਐਪ ਦੀ ਸੈਟਿੰਗ ਦੇ ਅੰਦਰ ਹੀ ਐਪ ਦੇ ਨਵੇਂ ਅਪਡੇਟ ਦਾ ਨੋਟੀਫਿਕੇਸ਼ਨ ਅਤੇ ਆਟੋ ਅਪਡੇਟ ਦਾ ਆਪਸ਼ਨ ਮਿਲ ਜਾਵੇਗਾ। ਇਸ ਲਈ ਯੂਜ਼ਰਸ ਨੂੰ ਵਟਸਐਪ ਦਾ ਨਵਾਂ ਅਪਡੇਟ ਪਤਾ ਕਰਨ ਲਈ ਗੂਗਲ ਪਲੇ ਸਟੋਰ 'ਤੇ ਜਾਣ ਦੀ ਲੋੜ ਨਹੀਂ ਪਵੇਗੀ।