ਪੰਜਾਬ

punjab

ETV Bharat / science-and-technology

WhatSApp 'ਚ ਆਇਆ ਐਨੀਮੇਟਡ ਅਵਤਾਰ ਫੀਚਰ, ਹੁਣ ਚੈਟ ਕਰਨਾ ਹੋਰ ਵੀ ਹੋਵੇਗਾ ਮਜ਼ੇਦਾਰ

ਵਟਸਐਪ ਵਿੱਚ ਐਨੀਮੇਟਡ ਅਵਤਾਰ ਫੀਚਰ ਬੀਟਾ ਯੂਜ਼ਰਸ ਲਈ ਰਿਲੀਜ ਕੀਤਾ ਗਿਆ ਹੈ। ਜਿਸ ਦੀ ਮਦਦ ਨਾਲ ਐਨੀਮੇਟਡ ਅਵਤਾਰ ਚੈਟ 'ਚ ਸ਼ੇਅਰ ਕੀਤੇ ਜਾ ਸਕਣਗੇ। ਇਹ ਫੀਚਰ ਅਗਲੇ ਕੁਝ ਹਫ਼ਤਿਆਂ 'ਚ ਸਾਰੇ ਯੂਜ਼ਰਸ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।

Animated avatar feature
Animated avatar feature

By

Published : Aug 4, 2023, 11:31 AM IST

ਹੈਦਰਾਬਾਦ: ਵਟਸਐਪ ਨੇ ਲੰਬੇ ਇਤਜ਼ਾਰ ਤੋਂ ਬਾਅਦ ਐਨੀਮੇਟਡ ਅਵਤਾਰ ਫੀਚਰ ਬੀਟਾ ਯੂਜ਼ਰਸ ਲਈ ਰਿਲੀਜ਼ ਕਰ ਦਿੱਤਾ ਹੈ। ਹੁਣ ਤੱਕ ਯੂਜ਼ਰਸ ਸਿਰਫ਼ ਆਪਣੇ ਅਵਤਾਰ ਸਟੀਕਰਸ ਚੈਟ 'ਚ ਭੇਜ ਸਕਦੇ ਸੀ, ਪਰ ਉਹ ਸਟੀਕਰ ਕੋਈ ਐਕਸ਼ਨ ਨਹੀ ਕਰਦੇ ਸੀ। ਹੁਣ ਅਵਤਾਰ ਰਾਹੀ ਤੁਸੀ ਆਪਣੀਆਂ ਭਾਵਨਾਵਾਂ ਨੂੰ ਦਿਖਾ ਸਕੋਗੇ। Telegram ਵਿੱਚ ਲੰਬੇ ਸਮੇਂ ਤੋਂ ਐਨੀਮੇਟਡ ਸਟੀਕਰਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਵਟਸਐਪ ਵਿੱਚ ਯੂਜ਼ਰਸ GIFs ਸ਼ੇਅਰ ਕਰ ਸਕਦੇ ਸੀ। ਯੂਜ਼ਰਸ ਲੰਬੇ ਸਮੇਂ ਤੋਂ ਇਸ ਫੀਚਰ ਦੀ ਮੰਗ ਕਰ ਰਹੇ ਸੀ, ਤਾਂ ਵਟਸਐਪ ਨੇ ਹੁਣ ਯੂਜ਼ਰਸ ਲਈ ਐਨੀਮੇਟਡ ਅਵਤਾਰ ਫੀਚਰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।

ਫਿਲਹਾਲ ਇਹ ਯੂਜ਼ਰਸ ਕਰ ਸਕਦੈ ਐਨੀਮੇਟਡ ਅਵਤਾਰ ਫੀਚਰ ਦੀ ਵਰਤੋ: ਵਟਸਐਪ ਬੀਟਾ ਫ਼ਾਰ ਐਂਡਰਾਈਡ ਵਰਜ਼ਨ 2.23.16.12 ਵਿੱਚ ਨਵੇਂ ਫੀਚਰ ਦਾ ਫਾਇਦਾ ਅਤੇ ਇਸਤੇਮਾਲ ਕਰਨ ਦਾ ਵਿਕਲਪ ਕੁਝ ਬੀਟਾ ਟੈਸਟਰਾਂ ਨੂੰ ਦਿੱਤਾ ਗਿਆ ਹੈ। ਵੈੱਬਸਾਈਟ WABetaInfo ਅਨੁਸਾਰ, ਇਹ ਫੀਚਰ ਜਲਦ ਹੀ ਸਾਰਿਆ ਲਈ ਰੋਲਆਊਟ ਹੋਵੇਗਾ। ਫਿਲਹਾਲ ਇਹ ਫੀਚਰ ਸਿਰਫ਼ ਚੁਣੇ ਹੋਏ ਬੀਟਾ ਯੂਜ਼ਰਸ ਲਈ ਰੋਲਆਊਟ ਹੋਣਾ ਸ਼ੁਰੂ ਹੋਇਆ ਹੈ।

ਐਨੀਮੇਟਡ ਅਵਤਾਰ ਫੀਚਰ ਦੀ ਵਰਤੋ: ਐਨੀਮੇਟਡ ਅਵਤਾਰ ਫੀਚਰ ਤੈਅ ਕਰੇਗਾ ਕਿ ਜੇਕਰ ਯੂਜ਼ਰਸ ਨੇ ਆਪਣਾ ਅਵਤਾਰ ਬਣਾਇਆ ਹੈ, ਤਾਂ ਉਹ ਅਵਤਾਰ ਅਲੱਗ-ਅਲੱਗ ਭਾਵਨਾਵਾਂ ਪੇਸ਼ ਕਰਨ ਲਈ ਅਲੱਗ-ਅਲੱਗ ਹਰਕਤਾਂ ਕਰਦਾ ਹੋਇਆ ਨਜ਼ਰ ਆਵੇ। ਹੁਣ ਐਨੀਮੇਟਡ ਅਵਤਾਰ ਫੀਚਰ ਹੱਥ ਹਿਲਾਉਣ ਤੋਂ ਲੈ ਕੇ ਹੱਸਣ ਅਤੇ ਰੋਣ ਤੱਕ ਦੇ ਸਾਰੇ ਕੰਮ ਕਰਦਾ ਹੋਇਆ ਨਜ਼ਰ ਆਵੇਗਾ।

ਇਸ ਤਰ੍ਹਾਂ ਬਣਾਓ ਐਨੀਮੇਟਡ ਅਵਤਾਰ: ਜੇਕਰ ਤੁਸੀਂ ਮੇਟਾ ਦੀ ਕਿਸੇ ਵੀ ਐਪ 'ਤੇ ਪਹਿਲਾ ਤੋਂ ਹੀ ਅਵਤਾਰ ਬਣਾਇਆ ਹੈ, ਤਾਂ ਇਹ ਆਪਣੇ ਆਪ ਤੁਹਾਨੂੰ ਵਟਸਐਪ 'ਤੇ ਨਜ਼ਰ ਆਉਣ ਲੱਗੇਗਾ। ਜੇਕਰ ਅਵਤਾਰ ਨਹੀਂ ਬਣਿਆ ਹੈ, ਤਾਂ ਤੁਸੀਂ ਸਟੀਕਰਸ ਸੈਕਸ਼ਨ 'ਚ ਜਾ ਕੇ + ਆਈਕਨ 'ਤੇ ਟੈਪ ਕਰਨ ਤੋਂ ਬਾਅਦ ਆਪਣਾ ਅਵਤਾਰ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਸਕ੍ਰੀਨ 'ਤੇ ਨਜ਼ਰ ਆ ਰਹੇ ਨਿਰਦੇਸ਼ਾ ਦੀ ਪਾਲਣਾ ਕਰਨੀ ਹੋਵੇਗੀ ਅਤੇ ਆਪਣੇ ਚਿਹਰੇ 'ਦੇ ਹਿਸਾਬ ਨਾਲ ਅੱਖ, ਨੱਕ ਅਤੇ ਬੁੱਲ੍ਹਾਂ ਨੂੰ ਚੁਣੋ।

ਵਟਸਐਪ ਇਸ ਫੀਚਰ 'ਤੇ ਵੀ ਕਰ ਰਿਹਾ ਕੰਮ: ਵਟਸਐਪ ਕਾਲਿੰਗ ਫੀਚਰ ਇੰਟਰਫੇਸ 'ਚ ਵੀ ਬਦਲਾਅ ਕਰ ਰਿਹਾ ਹੈ। ਫਿਲਹਾਲ ਕੰਪਨੀ ਇਸਦੀ ਟੈਸਟਿੰਗ ਕਰ ਰਹੀ ਹੈ। ਜਲਦ ਹੀ ਵਟਸਐਪ 'ਤੇ ਕਿਸੇ ਦੀ ਕਾਲ ਆਉਣ 'ਤੇ ਤੁਹਾਨੂੰ Decline ਜਾਂ Answer ਦਾ ਆਪਸ਼ਨ ਵੀ ਮਿਲੇਗਾ।

ABOUT THE AUTHOR

...view details