ਹੈਦਰਾਬਾਦ:ਟੇਸਲਾ ਅਤੇ ਟਵਿੱਟਰ ਦੇ ਮੁੱਖੀ ਐਲੋਨ ਮਸਕ ਨੇ ਇੱਕ ਵੱਡਾ ਸੰਕੇਤ ਦਿੱਤਾ ਹੈ। ਇਸ ਸੰਕੇਤ ਤੋਂ ਪਤਾ ਲੱਗਦਾ ਹੈ ਕਿ ਟੇਸਲਾ ਵੀ ਸਮਾਰਟਫ਼ੋਨ ਨਿਰਮਾਣ ਕਾਰੋਬਾਰ 'ਚ ਉਤਰਨ ਦੀ ਤਿਆਰੀ ਵਿੱਚ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਕਾਰੋਬਾਰ ਲਈ ਪਲੈਨ ਸ਼ੁਰੂ ਕਰ ਚੁੱਕੀ ਹੈ। ਹਾਲਾਂਕਿ ਮਸਕ ਨੇ ਅਜੇ ਅਧਿਕਾਰਤ ਤੌਰ 'ਤੇ ਕੋਈ ਐਲਾਨ ਨਹੀਂ ਕੀਤਾ ਹੈ।
ਮਸਕ ਨੇ ਟਵਿੱਟ ਕਰ ਕਹੀ ਇਹ ਗੱਲ: ਐਲੋਨ ਮਸਕ ਨੇ ਟਵੀਟ ਕਰ ਟੇਸਲਾ ਵੱਲੋਂ ਸਮਾਰਟਫੋਨ ਬਣਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ, "ਟੇਸਲਾ ਨੂੰ ਖੁਦ ਦਾ ਸਮਾਰਟਫੋਨ ਬਣਾਉਣਾ ਚਾਹੀਦਾ। ਅਸੀਂ ਕਿਸੇ ਵੀ ਜਾਣਕਾਰੀ ਨੂੰ ਇਕੱਠਾ ਨਹੀਂ ਕਰਾਂਗੇ। ਕੀ ਤੁਸੀਂ ਇਸਦਾ ਇਸਤੇਮਾਲ ਕਰੋਗੇ?"
ਮਸਕ ਦੇ ਟਵੀਟ 'ਤੇ ਯੂਜ਼ਰਸ ਨੇ ਦਿੱਤੀਆਂ ਪ੍ਰਤੀਕਿਰੀਆਵਾਂ: ਮਸਕ ਦੇ ਇਸ ਟਵੀਟ ਤੋਂ ਬਾਅਦ ਫਾਲੋਅਰਸ ਨੇ ਕਈ ਪ੍ਰਤੀਕਿਰੀਆਵਾਂ ਦਿੱਤੀਆਂ ਹਨ। Nick ਨਾਮ ਦੇ ਇੱਕ ਟਵਿੱਟਰ ਅਕਾਊਟ ਯੂਜ਼ਰਸ ਨੇ ਕਿਹਾ,"ਮੈਂ ਹਮੇਸ਼ਾ ਤੋਂ ਐਪਲ ਦਾ ਫੈਨ ਰਿਹਾ ਹਾਂ, ਮੈਂ ਆਪਣੇ ਆਈਫ਼ੋਨ ਦੇ ਨਾਲ ਤੁਹਾਡੇ ਅਨੁਭਵ ਨੂੰ ਗਲਤ ਨਹੀਂ ਕਹਿ ਸਕਦਾ। ਹਾਲਾਂਕਿ ਮੈਂ ਇਹ ਸੋਚਣ ਤੋਂ ਖੁਦ ਨੂੰ ਰੋਕ ਨਹੀਂ ਪਾ ਰਿਹਾ ਕਿ ਮੇਰੇ 'ਤੇ ਕਿਸੇ ਨਾ ਕਿਸੇ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਮੈਂ ਟੇਸਲਾ ਫ਼ੋਨ 'ਤੇ ਵਿਚਾਰ ਕਰਾਂਗਾ।" ਇਸ ਟਵੀਟ ਦੇ ਜਵਾਬ 'ਚ ਮਸਕ ਨੇ ਕਿਹਾ, "ਇਹ ਸਚ ਹੈ। ਸਾਨੂੰ ਅਹਿਸਾਸ ਹੈ ਅਤੇ ਬਦਕਿਸਮਤੀ ਨਾਲ ਅਸੀਂ ਫਿਲਹਾਲ ਕੁਝ ਨਹੀਂ ਕਰ ਸਕਦੇ। ਇਸ ਕਰਕੇ ਮੇਰਾ ਮੰਨਣਾ ਹੈ ਕਿ ਟੇਸਲਾ ਫ਼ੋਨ ਬਹੁਤ ਵਧੀਆ ਹੋਵੇਗਾ।" ਇਸਦੇ ਨਾਲ ਹੀ ਮਸਕ ਨੇ ਇਹ ਵੀ ਕਿਹਾ ਕਿ ਟੇਸਲਾ ਹਮੇਸ਼ਾ ਸ਼ਾਨਦਾਰ ਪ੍ਰੋਡਕਟਸ ਹੀ ਬਣਾਉਦਾ ਹੈ।
ਲੋਕ ਟੇਸਲਾ ਦਾ ਫੋਨ ਖਰੀਦਣ ਲਈ ਤਿਆਰ: ਮਸਕ ਦੇ ਸਮਾਰਟਫ਼ੋਨ ਬਣਾਉਣ ਵਾਲੇ ਇਸ ਟਵੀਟ 'ਤੇ ਕਈ ਪ੍ਰਤਿਕਿਰੀਆਵਾਂ ਆਈਆ ਹਨ। ਜਿਸ ਵਿੱਚ ਜ਼ਿਆਦਾਤਰ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਉਹ ਟੇਸਲਾ ਦੇ ਸਮਾਰਟਫ਼ੋਨ ਖਰੀਦਣ 'ਤੇ ਵਿਚਾਰ ਕਰਨਗੇ। ਇੱਕ ਹੋਰ ਟਵੀਟਰ ਯੂਜ਼ਰ ਨੇ ਲਿਖਿਆ,"ਮੈਨੂੰ ਇਹ ਪਸੰਦ ਨਹੀਂ ਹੈ ਕਿ ਮੇਰੇ 'ਤੇ ਨਜ਼ਰ ਰੱਖੀ ਜਾਵੇ, ਟ੍ਰੈਕ ਕੀਤਾ ਜਾਵੇ ਜਾਂ ਮੇਰੀਆਂ ਗੱਲਾਂ ਸੁਣੀਆਂ ਜਾਣ। ਪਰ ਜੇਕਰ ਤੁਸੀਂ ਸਮਾਰਟਫ਼ੋਨ ਬਣਾ ਸਕਦੇ ਹੋ ਅਤੇ ਮੇਰੀ ਸਾਰੀ ਜਾਣਕਾਰੀ ਇਕੱਠੀ ਨਹੀਂ ਕਰੋਗੇ, ਤਾਂ ਮੈਂ ਟੇਸਲਾ ਦਾ ਫੋਨ ਖਰੀਦਣਾ ਪਸੰਦ ਕਰੂੰਗੀ।"