ਹੈਦਰਾਬਾਦ: ਟੈਕਨੋ ਆਪਣੇ ਭਾਰਤੀ ਗ੍ਰਾਹਕਾਂ ਲਈ Tecno Pop 8 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਟੈਕਨੋ ਨੇ Tecno Pop 8 ਸਮਾਰਟਫੋਨ ਦੇ ਭਾਰਤ 'ਚ ਲਾਂਚ ਹੋਣ ਨੂੰ ਲੈ ਕੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ। ਹਾਲਾਂਕਿ, ਅਜੇ ਤੱਕ ਇਸਦੀ ਲਾਂਚ ਡੇਟ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Tecno Pop 8 ਸਮਾਰਟਫੋਨ ਦੇ ਫੀਚਰਸ: ਕੰਪਨੀ ਦੀ ਗਲੋਬਲ ਵੈੱਬਸਾਈਟ ਅਨੁਸਾਰ, Tecno Pop 8 ਇੱਕ 4G ਸਮਾਰਟਫੋਨ ਹੈ। ਇਸ ਫੋਨ ਨੂੰ ਸਾਈਡ ਐਜ ਫਿੰਗਰਪ੍ਰਿੰਟ ਅਨਲੌਕਿੰਗ ਅਤੇ ਸਕਾਰ ਸ਼ੇਪ ਡਿਜ਼ਾਈਨ 'ਚ ਲਿਆਂਦਾ ਗਿਆ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.6 ਇੰਚ HD+Hole ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ T606 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 64GB ਰੈਮ+3GB+3GB ਰੈਮ, 64GB ਰੈਮ+4GB+4GB ਰੈਮ ਅਤੇ 128GB ਰੈਮ+4GB+4GB ਰੈਮ ਮਾਡਲ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 13MP+AI-CAM ਰਿਅਰ ਦੋਹਰਾ ਫਲੈਸ਼ ਅਤੇ 8MP ਫਰੰਟ ਕੈਮਰਾ ਦੋਹਰੇ ਫਲੈਸ਼ ਦੇ ਨਾਲ ਆ ਸਕਦਾ ਹੈ। ਇਸ ਫੋਨ 'ਚ 5,000mAH ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 10 ਵਾਟ ਦੀ ਟਾਈਪ-ਸੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ ਨੂੰ Mystery White, Alpenglow Gold, Magic Skin ਅਤੇ Gravity Black ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।