ਪੰਜਾਬ

punjab

ETV Bharat / science-and-technology

TECNO Phantom V Flip ਸਮਾਰਟਫੋਨ ਦੀ ਸੇਲ ਅੱਜ, ਮਿਲਣਗੇ ਸ਼ਾਨਦਾਰ ਫੀਚਰਸ - ਟੈਕਨੋ ਫਲੈਗਸ਼ਿੱਪ ਪ੍ਰੋਡਕਟ ਲਾਂਚ 2023 ਇਵੈਂਟ

TECNO Phantom V Flip Early Bird Sale Today: ਟੈਕਨੋ ਅੱਜ ਆਪਣੇ ਗ੍ਰਾਹਕਾਂ ਲਈ Early Bird Sale ਲਾਈਵ ਕਰਨ ਜਾ ਰਿਹਾ ਹੈ। ਟੈਕਨੋ ਨੇ TECNO Phantom V Flip ਦੀ ਭਾਰਤ 'ਚ ਸ਼ੁਰੂਆਤੀ ਕੀਮਤ 49,999 ਰੱਖੀ ਹੈ। ਇਹ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋਣ ਜਾ ਰਹੀ ਹੈ।

TECNO Phantom V Flip Early Bird Sale Today
TECNO Phantom V Flip

By ETV Bharat Punjabi Team

Published : Oct 1, 2023, 11:03 AM IST

ਹੈਦਰਾਬਾਦ: ਟੈਕਨੋ ਅੱਜ ਆਪਣੇ ਗ੍ਰਾਹਕਾਂ ਲਈ TECNO Phantom V Flip ਸਮਾਰਟਫੋਨ ਦੀ ਸੇਲ ਲਾਈਵ ਕਰਨ ਜਾ ਰਿਹਾ ਹੈ। ਕੰਪਨੀ ਨੇ ਸਿੰਗਾਪੁਰ 'ਚ ਆਯੋਜਿਤ ਟੈਕਨੋ ਫਲੈਗਸ਼ਿੱਪ ਪ੍ਰੋਡਕਟ ਲਾਂਚ 2023 ਇਵੈਂਟ ਚ ਗਲੋਬਲ ਪੱਧਰ 'ਤੇ ਆਪਣਾ ਪਹਿਲਾ ਸਮਾਰਟਫੋਨ TECNO Phantom V Flip ਲਾਂਚ ਕੀਤਾ ਸੀ। TECNO Phantom V Flip ਸਮਾਰਟਫੋਨ ਦੀ ਭਾਰਤ 'ਚ ਸ਼ੁਰੂਆਤੀ ਕੀਮਤ 49,999 ਰੁਪਏ ਰੱਖੀ ਗਈ ਹੈ। ਇਹ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋਵੇਗੀ। ਕੰਪਨੀ ਨੇ ਇਸ ਸਮਾਰਟਫੋਨ ਦਾ ਟੀਜ਼ਰ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ 'ਤੇ ਜਾਰੀ ਕੀਤਾ ਹੈ।

TECNO Phantom V Flip ਸਮਾਰਟਫੋਨ ਦੇ ਫੀਚਰਸ: Tecno Phantom V Flip 'ਚ 6.9 ਇੰਚ ਦੀ ਇੱਕ ਪ੍ਰਾਈਮਰੀ FHD+ਡਿਸਪਲੇ ਦਿੱਤੀ ਗਈ ਹੈ। ਇਸ 'ਚ ਆਕਟਾ ਕੋਰ ਮੀਡੀਆ ਟੇਕ Dimension 8050 ਚਿਪਸੈੱਟ ਮਿਲੇਗੀ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ Tecno Phantom V Flip ਸਮਾਰਟਫੋਨ 'ਚ 32MP ਦਾ ਸੈਲਫ਼ੀ ਕੈਮਰਾ ਅਤੇ 64MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਹ ਫੋਨ 16GB ਰੈਮ ਅਤੇ 256GB ਇੰਟਰਨਲ ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸਦੇ ਨਾਲ ਹੀ Tecno Phantom V Flip 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 45 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Tecno Phantom V Flip ਸਮਾਰਟਫੋਨ ਨੂੰ ਬਲੈਕ, ਸਫ਼ੈਦ ਅਤੇ ਬੈਂਗਨੀ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੀ ਭਾਰਤ 'ਚ ਕੀਮਤ 49,999 ਰੁਪਏ ਰੱਖੀ ਗਈ ਹੈ।

ABOUT THE AUTHOR

...view details