ਹੈਦਰਾਬਾਦ: Tecno ਜਲਦ ਹੀ ਭਾਰਤ 'ਚ Nothing Phone 2 ਵਰਗਾ LED ਲਾਈਟ ਵਾਲਾ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਕੰਪਨੀ ਇਹ ਫੀਚਰ POVA 5 ਸੀਰੀਜ ਦੇ ਫੋਨ 'ਚ ਦੇਵੇਗੀ। ਇਸ ਬ੍ਰਾਂਡ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਅਗਲੇ ਹਫ਼ਤੇ POVA 5 ਸੀਰੀਜ ਦੇ ਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। Tecno ਨੇ POVA 5 ਸੀਰੀਜ ਦੇ ਕਲਰ ਅਤੇ ਕੁਝ ਫੀਚਰਸ ਦੀ ਪੁਸ਼ਟੀ ਵੀ ਕੀਤੀ ਹੈ। ਹੁਣ ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ ਭਾਰਤ ਵਿੱਚ Tecno Pova 5 ਸੀਰੀਜ ਦਾ ਲਾਂਚ 11 ਅਗਸਤ ਨੂੰ ਹੋਵੇਗਾ।
ETV Bharat / science-and-technology
Tecno Pova 5 Series: ਇਸ ਦਿਨ ਲਾਂਚ ਹੋਵੇਗਾ Nothing Phone 2 ਵਰਗਾ ਦਿਖਾਈ ਦੇਣ ਵਾਲਾ ਸਸਤਾ ਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ - Tecno Pova 5 Series Features
Tecno ਜਲਦ ਹੀ ਭਾਰਤ ਵਿੱਚ Nothing Phone 2 ਵਰਗਾ ਦਿਖਾਈ ਦੇਣ ਵਾਲਾ POVA 5 ਸੀਰੀਜ ਦਾ ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਇਹ ਸਮਾਰਟਫੋਨ 11 ਅਗਸਤ ਨੂੰ ਲਾਂਚ ਹੋਵੇਗਾ।
ਇਸ ਦਿਨ ਲਾਂਚ ਹੋ ਸਕਦੈ Tecno Pova 5 ਸੀਰੀਜ ਦਾ ਸਮਾਰਟਫੋਨ: Tecno ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਹ ਸਮਾਰਟਫੋਨ 11 ਤੋਂ 13 ਅਗਸਤ ਦੇ ਵਿਚਕਾਰ ਲਾਂਚ ਹੋ ਸਕਦਾ ਹੈ। ਇਹ ਸਮਾਰਟਫੋਨ ਵਰਲਡ ਆਫ਼ ਤਕਨਾਲੋਜੀ ਇਵੈਂਟ 'ਚ ਲਾਂਚ ਹੋਵੇਗਾ। Pova 5 ਅਤੇ Pova 5 Pro 5G ਇਵੈਂਟ ਤੋਂ ਪਹਿਲੇ ਦਿਨ 11 ਅਗਸਤ ਨੂੰ ਲਾਂਚ ਹੋਣਗੇ।
Tecno Pova 5 ਸੀਰੀਜ ਦੇ ਫੀਚਰਸ:Tecno ਦਾ ਕਹਿਣਾ ਹੈ ਕਿ Pova 5 ਸੀਰੀਜ Gen Z ਯੂਜ਼ਰਸ ਲਈ ਹੈ। Tecno Pova 5 Pro 5G ਵਿੱਚ 3D ਟੈਕਸਚਰ ਦੇ ਨਾਲ ਮਲਟੀ ਕਲਰ ਅਤੇ LED ਬੈਕਲਾਈਟ ਡਿਜ਼ਾਈਨ ਹੈ, ਜਿਸਨੂੰ ਕੰਪਨੀ ਬ੍ਰਾਂਡ ਆਰਕ ਇੰਟਰਫੇਸ ਕਹਿ ਰਹੀ ਹੈ। ਆਰਕ ਇੰਟਰਫੇਸ ਨੂੰ ਕਾਲ, ਨੋਟੀਫਿਕੇਸ਼ਨ, ਬੈਟਰੀ ਚਾਰਜਿੰਗ ਅਤੇ ਸੰਗੀਤ ਦੇ ਨਾਲ ਸਿੰਕ ਕੀਤਾ ਜਾਵੇਗਾ। ਫੋਨ ਦਾ ਡਿਜ਼ਾਈਨ ਹਾਲ ਹੀ 'ਚ ਲਾਂਚ ਹੋਏ Nothing Phone 2 ਵਰਗਾ ਹੈ। Tecno ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ Pova 5 Pro 5G ਵਿੱਚ 120 Hz ਰਿਫ੍ਰੇਸ਼ ਦਰ ਨਾਲ 6.78 ਇੰਚ ਫੁੱਲ HD+ਡਿਸਪਲੇ ਹੋਵੇਗੀ। ਡਿਵਾਈਸ 6080 SoC ਦੁਆਰਾ ਸੰਚਾਲਿਤ ਹੋਵੇਗੀ। ਫੋਨ ਵਿੱਚ 68W ਫਾਸਟ ਚਾਰਜਿੰਗ ਦੀ ਸੁਵਿਧਾ ਹੋਵੇਗੀ। Pova 5 Pro 5G ਭਾਰਤ 'ਚ ਦੋ ਕਲਰ ਆਪਸ਼ਨ 'ਚ ਉਪਲਬਧ ਹੋਵੇਗਾ।