ਹੈਦਰਾਬਾਦ:ਐਲੋਨ ਮਸਕ ਦੀ ਕੰਪਨੀ StarLink ਅਗਲੇ ਮਹੀਨੇ ਭਾਰਤ 'ਚ ਆਪਣੀ ਹਾਈ ਸਪੀਡ ਇੰਟਰਨੈੱਟ ਸੁਵਿਧਾ ਸ਼ੁਰੂ ਕਰ ਸਕਦੀ ਹੈ। ਇਸ ਲਈ ਕੰਪਨੀ ਨੂੰ ਆਉਣ ਵਾਲੇ ਕੁਝ ਦਿਨਾਂ 'ਚ Global mobile personal communication by satellite ਤੋਂ ਲਾਇਸੈਂਸ ਮਿਲ ਸਕਦਾ ਹੈ। StarLink OneWeb ਅਤੇ Jio ਸੈਟੇਲਾਈਟ ਤੋਂ ਬਾਅਦ ਸਪੈਕਟਰਮ ਅਲਾਟਮੈਂਟ ਲਈ ਯੋਗ ਬਣਨ ਵਾਲੀ ਤੀਜੀ ਕੰਪਨੀ ਹੋਵੇਗੀ। ਇਸ ਤੋਂ ਬਾਅਦ StarLink ਦੇਸ਼ 'ਚ ਆਪਣੀਆਂ ਸੈਟਾਲਾਈਟ ਬ੍ਰਾਂਡਬੈਂਡ ਸੇਵਾਵਾਂ ਸ਼ੁਰੂ ਕਰ ਸਕੇਗਾ। ਮਿਲੀ ਜਾਣਕਾਰੀ ਅਨੁਸਾਰ, StarLink ਨੇ ਬ੍ਰਾਂਡਬੈਂਡ ਸੇਵਾਵਾਂ ਸ਼ੁਰੂ ਕਰਨ ਲਈ ਸੈਟਾਲਾਈਟ, ਡਾਟਾ ਟ੍ਰਾਂਸਫਰ ਅਤੇ ਸਟੋਰੇਜ ਨੂੰ ਲੈ ਕੇ ਆਪਣੇ ਪਲੈਨ ਡਿਪਾਰਟਮੈਂਟ ਆਫ਼ Telecommunication ਨੂੰ ਉਪਲਬਧ ਕਰਵਾਏ ਹਨ।
StarLink ਨੂੰ ਲਾਈਸੈਂਸ ਲੈਣ ਲਈ ਲੈਣੀ ਹੋਵੇਗੀ ਮਨਜ਼ੂਰੀ: ਬੀਤੇ ਸਾਲ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ StarLink ਨੂੰ GMPCS ਲਾਈਸੈਂਸ ਦੀ ਲੋੜ ਹੁੰਦੀ ਹੈ, ਜੋ ਕਿ 20 ਸਾਲ ਦੇ ਸਮੇਂ ਲਈ ਜਾਰੀ ਕੀਤਾ ਜਾਂਦਾ ਹੈ। ਦੂਜੇ ਪਾਸੇ ਦੂਰਸੰਚਾਰ ਵਿਭਾਗ ਨੇ ਦੱਸਿਆ ਸੀ ਕਿ StarLink ਦੀ ਐਪਲੀਕੇਸ਼ਨ ਨੂੰ ਅੱਗੇ ਵਧਾਉਣ 'ਚ ਕਾਫ਼ੀ ਸਮਾਂ ਲੱਗਿਆ, ਕਿਉਕਿ ਕੰਪਨੀ ਵੱਲੋ ਜ਼ਰੂਰੀ ਦਸਤਾਵੇਜ਼ ਪੂਰਾ ਕਰਨ 'ਚ ਸਮਾਂ ਲੱਗ ਗਿਆ ਸੀ। ਅਜਿਹੇ 'ਚ StarLink ਨੂੰ ਲਾਈਸੈਂਸ ਲੈਣ ਲਈ ਪੁਲਾੜ ਵਿਭਾਗ, ਦੂਰਸੰਚਾਰ ਵਿਭਾਗ ਅਤੇ ਗ੍ਰਹਿ ਮੰਤਰਾਲਾ ਤੋਂ ਆਗਿਆ ਲੈਣੀ ਹੋਵੇਗੀ।