ਪੰਜਾਬ

punjab

ETV Bharat / science-and-technology

Flipkart Big Billions Days ਸੇਲ 'ਚ ਆਈਫੋਨ 14 'ਤੇ ਮਿਲਣਗੇ ਖਾਸ ਆਫ਼ਰਸ, ਆਫ਼ਰ ਪਾਉਣ ਲਈ ਕਰੋ ਇਹ ਕੰਮ - iPhone 14 latest news

Flipkart Big Billions Days Sale: Flipkart Big Billions Days ਸੇਲ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਸੇਲ ਦੌਰਾਨ ਆਈਫੋਨ 14 'ਤੇ ਖਾਸ ਆਫ਼ਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਚੁਣੇ ਹੋਏ ਲਕੀ ਗ੍ਰਾਹਕਾਂ ਨੂੰ ਆਈਫੋਨ 14 ਖਰੀਦਣ 'ਤੇ 100 ਫੀਸਦੀ ਕੈਸ਼ਬੈਕ ਦਾ ਫਾਇਦਾ ਵੀ ਦਿੱਤਾ ਜਾਵੇਗਾ।

Flipkart Big Billions Days Sale
Flipkart Big Billions Days Sale

By ETV Bharat Punjabi Team

Published : Oct 5, 2023, 11:07 AM IST

ਹੈਦਰਾਬਾਦ:Flipkart Big Billions Days Sale 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਸੇਲ ਸ਼ੁਰੂ ਹੋਣ ਤੋਂ ਪਹਿਲਾ ਹੀ ਇਸ ਦੌਰਾਨ ਮਿਲਣ ਵਾਲੇ ਆਫਰਸ ਨੂੰ ਟੀਜ਼ ਕੀਤਾ ਜਾ ਰਿਹਾ ਹੈ। ਖਾਸ ਆਫ਼ਰਸ ਦੇ ਨਾਲ ਹੀ ਚੁਣੇ ਹੋਏ ਯੂਜ਼ਰਸ ਨੂੰ ਆਈਫੋਨ 14 'ਤੇ 100 ਫੀਸਦੀ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਇਸ ਲਈ ਰਿਜਿਸਟਰ ਕਰਨਾ ਹੋਵੇਗਾ।

Flipkart ਨੇਆਈਫੋਨ 14 'ਤੇ ਮਿਲ ਰਹੇ ਆਫ਼ਰਸ ਦੀ ਦਿੱਤੀ ਜਾਣਕਾਰੀ: Flipkart Big Billions Days Sale ਦੇ ਟੀਜ਼ਰ ਪੇਜ 'ਤੇ Register And Win 100% Cashback ਟੈਗਲਾਈਨ ਦੇ ਨਾਲ ਆਈਫੋਨ 14 'ਤੇ ਮਿਲ ਰਹੇ ਆਫ਼ਰਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਰਾਹੀ ਗ੍ਰਾਹਕਾਂ ਨੂੰ ਦੱਸਿਆਂ ਗਿਆ ਹੈ ਕਿ ਉਨ੍ਹਾਂ ਨੂੰ ਆਈਫੋਨ 14 ਆਰਡਰ ਕਰਨ 'ਤੇ 100 ਫੀਸਦੀ ਕੈਸ਼ਬੈਕ ਮਿਲ ਸਕਦਾ ਹੈ ਅਸੇ ਇਸ ਲਈ ਰੋਜ਼ਾਨਾ 10 ਲਕੀ ਵਿਜੇਤਾ ਨੂੰ ਚੁਣਿਆ ਜਾ ਰਿਹਾ ਹੈ।

ਆਈਫੋਨ 14 'ਤੇ ਮਿਲ ਰਹੇ ਆਫ਼ਰ ਨੂੰ ਪਾਉਣ ਲਈ ਕਰੋ ਰਜਿਸਟਰ: ਟੀਜ਼ਰ ਪੇਜ 'ਚ ਦੱਸਿਆ ਗਿਆ ਹੈ ਕਿ ਯੂਜ਼ਰਸ 'Notify Me' ਬਟਨ 'ਤੇ ਟੈਪ ਕਰਦੇ ਹੋਏ ਕੈਸ਼ਬੈਕ ਆਫ਼ਰ ਦਾ ਹਿੱਸਾ ਬਣ ਸਕਦੇ ਹਨ ਅਤੇ ਅਜਿਹਾ ਕਰਨ ਲਈ ਉਨ੍ਹਾਂ ਨੂੰ ਭੁਗਤਾਨ ਨਹੀਂ ਕਰਨਾ ਹੋਵੇਗਾ। 'Notify Me' ਬਟਨ 'ਤੇ ਟੈਪ ਕਰਦੇ ਹੀ ਉਸਦੀ ਜਗ੍ਹਾਂ 'Subscribed' ਲਿਖਿਆ ਨਜ਼ਰ ਆਵੇਗਾ ਅਤੇ ਡਿਵਾਈਸ ਦੀ ਸੇਲ ਨਾਲ ਜੁੜੇ ਨੋਟੀਫਿਕੇਸ਼ਨ ਯੂਜ਼ਰਸ ਨੂੰ ਭੇਜੇ ਜਾਣਗੇ। ਜੇਕਰ ਤੁਸੀਂ ਲਕੀ ਵਿਜੇਤਾ 'ਚ ਸ਼ਾਮਲ ਹੋਏ, ਤਾਂ ਤੁਹਾਨੂੰ ਆਈਫੋਨ 14 ਖਰੀਦਣ 'ਤੇ 100 ਫੀਸਦੀ ਦਾ ਡਿਸਕਾਊਂਟ ਮਿਲ ਜਾਵੇਗਾ।

Flipkart Big Billions Days ਸੇਲ 'ਚ ਇਸ ਕੀਮਤ 'ਤੇ ਖਰੀਦੋ ਆਈਫੋਨ 14: ਫਿਲਹਾਲ ਪਲੇਟਫਾਰਮ ਨੇ ਆਈਫੋਨ 14 ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਕਈ ਰਿਪੋਰਟਾਂ ਅਨੁਸਾਰ, ਸੇਲ ਦੌਰਾਨ ਆਈਫੋਨ 14 ਦੀ ਕੀਮਤ 50 ਹਜ਼ਾਰ ਰੁਪਏ ਤੋਂ ਘਟ ਹੋਣ ਵਾਲੀ ਹੈ। ਇਸਦੇ ਨਾਲ ਹੀ ਜੇਕਰ ਤੁਸੀਂ ਐਕਸਚੇਜ਼ ਆਫ਼ਰ ਦੇ ਨਾਲ ਆਈਫੋਨ 14 ਖਰੀਦਦੇ ਹੋ, ਤਾਂ ਇਸ 'ਤੇ 30,000 ਰੁਪਏ ਤੱਕ ਦਾ ਐਕਸਚੇਜ਼ ਡਿਸਕਾਊਂਟ ਦਿੱਤਾ ਜਾਵੇਗਾ। ਇਸ ਤਰ੍ਹਾਂ ਜੇਕਰ ਤੁਸੀਂ ਸਾਰੇ ਆਫ਼ਰਸ ਦਾ ਫਾਇਦਾ ਲੈ ਪਾਉਦੇ ਹੋ, ਤਾਂ ਆਈਫੋਨ 14 ਦੀ ਕੀਮਤ ਸੇਲ ਦੌਰਾਨ 20 ਹਜ਼ਾਰ ਰੁਪਏ ਤੋਂ ਘਟ ਹੋ ਸਕਦੀ ਹੈ।

For All Latest Updates

ABOUT THE AUTHOR

...view details