ਪੰਜਾਬ

punjab

ETV Bharat / science-and-technology

ਸਾਈਬਰ ਅਟੈਕ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਇੰਝ ਹੋਵੇਗੀ ਸ਼ਿਕਾਇਤ ਦਰਜ - ਦਰਜ ਕਰਵਾਉ ਸ਼ਿਕਾਇਤ

ਦੇਸ਼ ਵਿੱਚ ਸਾਈਬਰ ਹਮਲੇ ਵੱਧ ਰਹੇ ਹਨ। ਜ਼ਿਆਦਾਤਰ ਲੋਕਾਂ ਦਾ ਗ੍ਰਹਿ ਮੰਤਰਾਲੇ ਦੁਆਰਾ ਚਲਾਏ ਜਾ ਰਹੇ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਾਈਬਰ ਠੱਗੀ ਦੇ ਸ਼ਿਕਾਰ ਹੋਏ ਹੋ ਤਾਂ ਤੁਸੀਂ ਗ੍ਰਹਿ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਪੋਰਟਲ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਸਾਈਬਰ ਅਟੈਕ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਇਸ ਤਰ੍ਹਾਂ ਦਰਜ ਕਰਵਾਉ ਸ਼ਿਕਾਇਤ
ਤਸਵੀਰ

By

Published : Aug 1, 2020, 2:39 PM IST

Updated : Feb 16, 2021, 7:31 PM IST

ਜੈਪੁਰ: ਕੋਰੋਨਾ ਮਹਾਮਾਰੀ ਦੇ ਦੌਰਾਨ ਦੇਸ਼ ਦੇ ਪੁਲਿਸ ਸਟੇਸ਼ਨਾਂ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਇਹ ਤੈਅ ਕੀਤਾ ਹੈ ਕਿ ਸਾਈਬਰ ਅਪਰਾਧ ਨੂੰ ਲੈ ਕੇ ਸੂਬਿਆਂ ਵਿੱਚ ਯੋਜਨਾ ਤਿਆਰ ਕੀਤੀ ਜਾਵੇ ਤੇ ਉਸ ਬਾਰੇ ਵਿੱਚ ਆਮ ਜਨਤਾ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਦੇ ਤਹਿਤ ਆਮ ਆਦਮੀ ਨੂੰ ਇਸ ਤਰ੍ਹਾਂ ਦੇ ਅਪਰਾਧਾਂ ਦੇ ਬਾਰੇ ਵਿੱਚ ਜਾਗਰੂਕ ਕਰਨਾ ਤੇ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਜਾਣ ਉੱਤੇ ਚੁੱਕੇ ਜਾਣ ਵਾਲੇ ਕਦਮਾਂ ਦੇ ਬਾਰੇ ਵਿੱਚ ਜਾਣਕਾਰੀ ਸ਼ਾਮਿਲ ਹੈ।

ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ

ਜ਼ਿਆਦਾਤਰ ਲੋਕਾਂ ਨੂੰ ਗ੍ਰਹਿ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਜਾ ਰਹੇ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਈਬਰ ਠੱਗੀ ਦਾ ਸਿ਼ਕਾਰ ਹੋਏ ਹੋ ਤਾਂ ਤੁਸੀਂ ਗ੍ਰਹਿ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਪੋਰਟਲ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਸਾਈਬਰ ਅਟੈਕ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਇੰਝ ਹੋਵੇਗੀ ਸ਼ਿਕਾਇਤ ਦਰਜ

ਪੋਰਟਲ ਉੱਤੇ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਤੁਹਾਡੀ ਸ਼ਿਕਾਇਤ ਤੁਹਾਡੇ ਸਬੰਧਿਤ ਸੂਬੇ ਨੂੰ ਭੇਜ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਹਾਡੇ ਮੋਬਾਈਲ ਉੱਤੇ ਇੱਕ ਨੰਬਰ ਆ ਜਾਂਦਾ ਹੈ। ਮੋਬਾਈਲ ਉੱਤੇ ਪ੍ਰਾਪਤ ਹੋਏ ਨੰਬਰ ਦੇ ਆਧਾਰ ਉੁੱਤੇ ਤੁਸੀਂ ਇਹ ਟਰੈਕ ਕਰ ਸਕਦੇ ਹੋ ਕਿ ਤੁਹਾਡੀ ਸ਼ਿਕਾਇਤ ਉੱਤੇ ਕੀ ਕਾਰਵਾਈ ਕੀਤੀ ਗਈ ਹੈ।

ਪਹਿਲਾਂ ਗ੍ਰਹਿ ਮੰਤਰਾਲੇ ਦੁਆਰਾ ਚਲਾਇਆ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਉੱਤੇ ਕੇਵਲ ਔਰਤਾਂ ਤੇ ਕੁੜੀਆਂ ਨਾਲ ਸਬੰਧਿਤ ਸਾਈਬਰ ਅਪਰਾਧ ਦੀ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਸੀ ਪਰ ਹੁਣ ਇਸ ਪੋਰਟਲ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਕੋਈ ਵੀ ਵਿਅਕਤੀ ਹੁਣ ਇਸ ਸਾਈਬਰ ਪੋਰਟਲ ਵਿੱਚ ਬੈਂਕ ਧੋਖਾਧੜੀ, ਸੋਸ਼ਲ ਮੀਡੀਆ, ਮੋਬਾਈਲ ਜਾਂ ਈ-ਮੇਲ ਹੈਕਿੰਗ ਨਾਲ ਸਬੰਧਿਤ ਸਾਈਬਰ ਅਪਰਾਧ ਦਰਜ ਕਰ ਸਕਦੇ ਹਾਂ

ਕਿਸ ਤਰ੍ਹਾਂ ਦਰਜ ਕਰੀਏ ਸ਼ਿਕਾਇਤ

ਜਿਸ ਵਿਅਕਤੀ ਨੇ ਪੋਰਟਲ ਉੱਤੇ ਸਾਈਬਰ ਧੋਖਾਧੜੀ ਨਾਲ ਸਬੰਧਿਤ ਸ਼ਿਕਾਇਤ ਦਰਜ ਕਰਾਉਣੀ ਹੈ, ਉਸ ਦੇ ਕੋਲ ਦੋ ਆਪਸ਼ਨਾਂ ਹਨ। ਪਹਿਲੀ ਆਪਸ਼ਨ ਪਹਿਚਾਣ ਨੂੰ ਉਜਾਗਰ ਕੀਤੇ ਬਿਨਾ ਤੇ ਗੁੰਮਨਾਮ ਰਹਿ ਕੇ ਸ਼ਿਕਾਇਤ ਦਰਜ ਕਰਨਾ ਹੈ।

ਦੂਸਰੀ ਆਪਸ਼ਨ ਸ਼ਿਕਾਇਤ ਦਰਜ ਕਰਨਾ ਹੈ ਜਿਸ ਵਿੱਚ ਵਿਅਕਤੀ ਦੀ ਪਹਿਚਾਣ ਦਾ ਪਤਾ ਚੱਲ ਸਕਦਾ ਹੈ। ਇਕ ਅੋਟੀਪੀ ਆਉਂਦਾ ਹੈ ਤੇ ਉਸ ਵਿਅਕਤੀ ਦੇ ਮੋਬਾਈਲ ਉੱਤੇ ਭੇਜ ਦਿੱਤਾ ਜਾਂਦਾ ਹੈ। ਇਸ ਪੋਰਟਲ ਉੱਤੇ ਪਾਉਣ ਤੋਂ ਬਾਅਦ ਹੀ ਉਹ ਆਪਣੀ ਸ਼ਿਕਾਇਤ ਦੀ ਸ਼੍ਰੈਣੀ ਦੀ ਚੋਣ ਕਰ ਸਕਦਾ ਹੈ ਤੇ ਸ਼ਿਕਾਇਤ ਦੇ ਕੰਮ ਨੂੰ ਪੂਰਾ ਕਰ ਸਕਦਾ ਹੈ।

ਵੱਖ-ਵੱਖ ਸੂਬਿਆਂ ਦੇ ਨੋਡਲ ਅਧਿਕਾਰੀਆਂ ਨਾਲ ਸੰਪਰਕ

ਪੋਰਟਲ ਉੱਤੇ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਦੇ ਮੋੋਬਾਈਲ ਉੱਤੇ ਇੱਕ ਸ਼ਿਕਾਇਤ ਨੰਬਰ ਪ੍ਰਾਪਤ ਹੋ ਜਾਂਦਾ ਹੈ, ਜਿਸ ਦੇ ਆਧਾਰ ਉੱਤੇ ਸ਼ਿਕਾਇਤਕਰਤਾ ਨੂੰ ਸ਼ਿਕਾਇਤ ਬਾਰੇ ਪੁਲਿਸ ਦੁਆਰਾ ਕੀਤੀ ਗਈ ਕਾਰਵਾਈ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਮਿਲ ਸਕਦੀ ਹੈ।

ਇਸ ਦੇ ਨਾਲ ਹੀ ਸਾਰੇ ਸੂਬਿਆਂ ਦੇ ਨੋਡਲ ਅਧਿਕਾਰੀਆਂ ਦੇ ਮੋਬਾਈਲ ਨੰਬਰ ਤੇ ਈ-ਮੇਲ ਆਈਡੀ ਵੀ ਪੋਰਟਲ ਉੱਤੇ ਦਿੱਤੇ ਗਏ ਹਨ। ਪੋਰਟਲ ਉੱਤੇ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਸਬੰਧਿਤ ਸੂਬੇ ਦੇ ਨੋਡਲ ਅਧਿਕਾਰੀ ਦੇ ਨਾਲ ਸੰਪਰਕ ਕਰਕੇ ਤੁਸੀਂ ਆਪਣੀ ਸ਼ਿਕਾਇਤ ਦੀ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Last Updated : Feb 16, 2021, 7:31 PM IST

ABOUT THE AUTHOR

...view details