ਚੰਡੀਗੜ੍ਹ: ਭਾਰਤ ਵਿੱਚ ਹਰੀ ਕ੍ਰਾਂਤੀ ਦੇ ਜਨਮ ਦਾਤੇ ਐਮਐਸ ਸਵਮੀਨਾਥਨ ਦਾ ਜਨਮ 7 ਅਗਸਤ 1925 ਨੂੰ ਤਾਮਿਲਨਾਡੂ ਦੇ ਕੁਮਬਾਕੋਨਮ ਵਿੱਚ ਹੋਇਆ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਪਣਾ 95ਵਾਂ ਜਮਨਦਿਨ ਮਨਾਇਆ। ਪ੍ਰਸਿੱਧ ਜੈਨੇਟਿਕ ਅਤੇ ਖੇਤੀ ਵਿਗਿਆਨੀ ਸਵਾਮੀਨਾਥਨ ਦਾ ਹਰੀ ਕ੍ਰਾਂਤੀ ਦੇ ਜ਼ਰੀਏ ਭਾਰਤੀ ਖੇਤੀ ਦੀ ਉੱਨਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਪੂਰਾ ਨਾਂਅ ਮਨਕੋਂਬੂ ਸਮਬਾਸਿਵਾਨ ਸਵਾਮੀਨਾਥਨ ਹੈ।
ਸਵਾਮੀਨਾਥਨ ਦੇ ਪਿਤਾ ਐਮਏ ਸਮਬਾਸਿਵਾਨ ਇੱਕ ਸਰਜਨ ਸੀ। ਉਹ ਮਹਾਤਮਾ ਗਾਂਧੀ ਦੇ ਚੇਲੇ ਸੀ। ਉਨ੍ਹਾਂ ਨੇ ਸਵਦੇਸ਼ੀ ਅੰਦੋਲਨ ਅਤੇ ਤਾਮਿਲਨਾਡੂ ਦੇ ਮੰਦਰ ਪ੍ਰਵੇਸ਼ ਅੰਦੋਲਨ ਵਿੱਚ ਹਿੱਸਾ ਲਿਆ ਸੀ। ਸਵਾਮੀਨਾਥਨ ਜਵਾਨੀ ਵੇਲੇ ਤੋਂ ਹੀ ਪਿਤਾ ਤੋਂ ਪ੍ਰੇਰਿਤ ਸਨ।
ਆਪਣੇ ਪਿੰਡੇ ਦੇ ਇੱਕ ਸਥਾਨਕ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਮੈਡੀਕਲ ਸਕੂਲ ਵਿੱਚ ਦਾਖ਼ਲਾ ਲਿਆ ਪਰ 1943 ਦੇ ਬੰਗਾਲ ਅਕਾਲ ਨੇ ਉਨ੍ਹਾਂ ਦਾ ਮਨ ਬਦਲ ਦਿੱਤਾ ਜਿਸ ਵਿੱਚ 30 ਲੱਖ ਲੋਕਾਂ ਦੀ ਮੌਤ ਭੁੱਖ ਨਾਲ ਹੋਈ ਸੀ। ਇਸ ਅਕਾਲ ਦੇ ਕਾਰਨ ਸਵਾਮੀਨਾਥਨ ਨੇ ਖੇਤੀ ਖੋਜ ਦੇ ਕੰਮਾਂ ਵਿੱਚ ਮਨ ਲਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮਹਾਰਾਜ ਕਾਲਜ ਤ੍ਰਿਵੇਂਦਰਮ ਤੋਂ ਜੀਵ ਵਿਗਿਆਨ ਵਿੱਚ ਡਿਗਰੀ ਕੀਤੀ ਜਿਸ ਤੋਂ ਬਾਅਦ ਮਦਰਾਸ ਖੇਤੀ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ।
ਸਵਾਮੀਨਾਥਨ ਨੇ ਮਦਰਾਸ ਖੇਤੀ ਯੂਨੀਵਰਸਿਟੀ ਤੋਂ ਖੇਤੀ ਵਿਗਿਆਨ ਵਿੱਚ ਡਿਗਰੀ ਲਈ ਜਿਸ ਤੋਂ ਬਾਅਦ ਦਿੱਲੀ ਵਿੱਚ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿੱਚ ਜਾ ਕੇ ਪੌਦੇ ਦੇ ਪ੍ਰਜਨਨ ਅਤੇ ਜੈਨੇਟਿਕਸ ਵਿੱਚ ਮਾਸਟਰ ਦੀ ਡਿਗਰੀ ਕੀਤੀ।
ਸਵਾਮੀਨਾਥਨ ਕੋਲ ਦੋ ਗ੍ਰੈਜੂਏਟ ਡਿਗਰੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਜੀਵ ਵਿਗਿਆਨ ਅਤੇ ਦੂਜੀ ਖੇਤੀਬਾੜੀ ਵਿਗਿਆਨ ਦੀ ਸੀ।
ਸਵਾਮੀਨਾਥਨ ਦੇ ਸਿਰ ਆਲੂ, ਚੌਲ, ਕਣਕ, ਜੂਟ ਆਦਿ ਤੇ ਖੋਜ ਕਰਨ ਸਿਹਰਾ ਬੱਝਦਾ ਹੈ।