ਪੰਜਾਬ

punjab

ETV Bharat / science-and-technology

IFA: LG ਨੇ ਪੇਸ਼ ਕੀਤੀਆਂ ਨਵੀਆਂ ਸਮਾਰਟ ਡਿਵਾਈਸਾਂ - ਵਾਇਰਸ

LG ਤਕਨਾਲੋਜੀ ਨੇ ਵਾਇਰਸ ਨਾਲ ਲੜਨ ਵਾਲੀ ਐਲਜੀ ਬੈਟਰੀ ਨਾਲ ਚੱਲਣ ਵਾਲਾ ਫ਼ੇਸ ਮਾਸਕ ਇਫ਼ਾ ਵਿੱਚ ਪੇਸ਼ ਕੀਤਾ ਹੈ ਜੋ ਕਿ ਇੱਕ ਏਅਰ ਪਿਓਰੀਫਾਇਰ ਨਾਲੋਂ ਦੁਗਣਾ ਕੰਮ ਕਰਦਾ ਹੈ।

ਤਸਵੀਰ
ਤਸਵੀਰ

By

Published : Sep 8, 2020, 8:37 PM IST

Updated : Feb 16, 2021, 7:31 PM IST

ਬਰਲਿਨ/ਜਰਮਨੀ: ਐਲਜੀ ਤਕਨਾਲੋਜੀ ਨੇ ਵਾਇਰਸ ਨਾਲ ਲੜਨ ਲਈ ਬੈਟਰੀ ਨਾਲ ਚੱਲਣ ਵਾਲਾ ਫ਼ੇਸ ਮਾਸਕ ਆਈਐਫ਼ਏ ਵਿੱਚ ਪੇਸ਼ ਕੀਤਾ ਹੈ। ਪੂਰੇ ਜਰਮਨੀ ਵਿੱਚ ਰੋਜ਼ਾਨਾ ਨਵੇਂ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਬਾਵਜੂਦ ਬਰਲਿਨ ਦਾ ਨਵਾਂ 'ਇਫ਼ਾ ਇਲੈਕਟ੍ਰਾਨਿਕਸ ਮੇਲਾ' ਅੱਗੇ ਵੱਧ ਰਿਹਾ ਹੈ। ਰੋਜ਼ਾਨਾ ਪੂਰੇ ਜਰਮਨੀ ਵਿੱਚ ਐਲਜੀ ਮੁਖੀ ਤੇ ਸੀਟੀਓ ਆਈ.ਪੀ. ਪਾਰਕ ਆਪਣੀ ਕੰਪਨੀ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਤੋਂ ਹੋਲੋਗ੍ਰਾਮ ਦੇ ਮਾਧਿਅਮ ਰਾਹੀਂ ਲੋਕਾਂ ਦੇ ਰੂਬਰੂ ਹੁੰਦੇ ਹਨ।

ਪਾਰਕ ਦਾ ਕਹਿੰਦੇ ਹਨ ਕਿ 'ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਅੱਜ ਸਾਡੀ ਮੁਲਾਕਾਤ ਲਈ ਮੌਜੂਦਾ ਹਾਲਾਤ ਕਿੰਨੇ ਵਿਸ਼ੇਸ਼ ਹਨ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਹੁਣ ਤੱਕ ਦਾ ਤਜਰਬਾ ਬੇਮਿਸਾਲ ਰਿਹਾ ਹੈ'।

ਪਾਰਕ ਨੇ ਵਾਇਰਸ ਨਾਲ ਲੜਨ ਵਾਲੀਆਂ ਕਈ ਨਵੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਇੱਕ ਐਲਜੀ ਬੈਟਰੀ ਨਾਲ ਚੱਲਣ ਵਾਲਾ ਫੇਸ ਮਾਸਕ ਵੀ ਸ਼ਾਮਿਲ ਹੈ ਜੋ ਏਅਰ ਪਿਓਰੀਫਾਇਰ ਨਾਲੋਂ ਦੁੱਗਣਾ ਕੰਮ ਕਰਦਾ ਹੈ।

ਐਲਜੀ ਦੇ ਅਨੁਸਾਰ, ਕੰਪਨੀ ਦੇ ਹੋਮ ਏਅਰ ਪਿਓਰੀਫਾਇਰ ਦੇ ਵੱਚ ਦੋ ਐਚ 13 HPA ਫਿਲਟਰਾਂ ਦੀ ਵਰਤੋਂ ਨਵੇਂ ਪਹਿਨਣ ਯੋਗ ਏਅਰ ਪਿਓਰੀਫਾਇਰ ਵਿੱਚ ਕੀਤੀ ਗਈ ਹੈ। ਮਾਸਕ ਕੀਟਾਣੂਆਂ ਨੂੰ ਮਾਰਨ ਲਈ ਯੂਵੀ-ਐਲਈਡੀ ਲਾਈਟਾਂ ਨਾਲ ਵੀ ਲੈਸ ਹੈ।

ਪਾਰਕ ਨੇ ਇੱਕ ਨਵਾਂ ਸਮਾਰਟ ਥਰਮਲ ਕੈਮਰਾ ਵੀ ਦਿਖਾਇਆ ਜੋ ਚਿਹਰੇ ਦੀ ਪਛਾਣ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਇਹ ਨਿਰਧਾਰਿਤ ਕਰਦਾ ਹੈ ਕਿ 'ਕੀ ਕਿਸੇ ਵਿਅਕਤੀ ਨੂੰ ਬੁਖ਼ਾਰ ਦੇ ਲੱਛਣ ਹਨ ਜੋ ਕਿ ਕੋਰੋਨਾ ਵਾਇਰਸ ਦੇ ਸਭ ਤੋਂ ਆਮ ਲੱਛਣਾਂ ਵਿੱਚੋਂ ਇੱਕ ਹੈ।

ਪਾਰਕ ਦੱਸਦੇ ਹਨ ਕਿ ਤੁਹਾਨੂੰ ਸਾਰਾ ਦਿਨ ਕੈਮਰੇ ਦੇ ਪਿੱਛੇ ਬੈਠਣਾ ਦੀ ਲੋੜ ਨਹੀਂ , ਕਿਉਂਕਿ ਇਹ ਸਮਾਰਟ ਥਰਮਲ ਕੈਮਰਾ ਆਪਣੇ ਆਪ ਹੀ ਸੁਚੇਤ ਕਰੇਗਾ ਜਦੋਂ ਇਹ ਕਿਸੇ ਵੱਧ ਤਾਪਮਾਨ ਵਾਲੇ ਵਿਅਕਤੀ ਦਾ ਪਤਾ ਲਗਾ ਲਵੇਗਾ।

ਪਾਰਕ ਨੇ ਫ਼ਰਮ ਦੇ ਕੀਟਾਣੂ-ਮਾਰਨ ਵਾਲਾ 'ਸਟਾਇਲਰ' ਕਪੜਿਆਂ ਦਾ ਸਟੀਮਰ ਅਤੇ ਇਸਦੇ ਸੀ ਐਲ ਓ ਆਈ ਰੋਬੋਟ ਵੀ ਪੇਸ਼ ਕੀਤਾ, ਜੋ ਕਿ ਮਹਾਮਾਰੀ ਦੇ ਦੌਰਾਨ ਸਮਾਜਿਕ ਦੂਰੀਆਂ ਵਿੱਚ ਸਹਾਇਤਾ ਕਰਨ ਲਈ ਕਈ ਰੂਪਾਂ ਵਿੱਚ ਲਗਾਏ ਗਏੇ ਗਏ ਹਨ।

ਪਾਰਕ ਦਾ ਕਹਿਣਾ ਹੈ ਕਿ 'ਬੁੱਧੀਮਾਨ ਕਾਰਜਾਂ ਅਤੇ ਹੱਲਾਂ ਦੀ ਪ੍ਰਣਾਲੀ ਬਣਾ ਕੇ, ਢਾਂਚਾਗਤ ਢੰਗ ਨਾਲ ਤੁਹਾਡੇ ਸਪੇਸ ਵਿੱਚ ਏਕੀਕ੍ਰਿਤ, ਐਲਜੀ ਥਿੰਕ ਘਰੇਲੂ ਸਮਾਧਾਨ ਤੁਹਾਡੇ ਜੀਵਨ ਲਈ ਪੂਰੀ ਤਰ੍ਹਾਂ ਨਵੀਂਆਂ ਸੰਭਾਵਨਾਵਾਂ ਪੈਦਾ ਕਰਦਾ ਹੈ।'

ਬਰਲਿਨ ਦਾ ਇਫ਼ਾ ਇਲੈਕਟ੍ਰਾਨਿਕਸ ਮੇਲਾ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਬਾਵਜੂਦ ਪੂਰੀ ਜਰਮਨੀ ਵਿੱਚ ਅੱਗੇ ਵੱਧ ਰਿਹਾ ਹੈ।

ਕੁੱਲ ਮਿਲਾ ਕੇ 80 ਕੰਪਨੀਆਂ ਇਸ ਪ੍ਰੋਗਰਾਮ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ।

ਪ੍ਰਬੰਧਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਵੇਂ ਉਪਾਵਾਂ ਦੀ ਲੜੀ ਪਹੁੰਚ ਕਰਨ ਵਾਲਿਆਂ ਨੂੰ ਸੁਰੱਖਿਅਤ ਰੱਖਣਗੇ।

Last Updated : Feb 16, 2021, 7:31 PM IST

ABOUT THE AUTHOR

...view details