ਹੈਦਰਾਬਾਦ: ਦੇਸ਼ ਵਿੱਚ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। 21ਵੀਂ ਸਦੀ ਦੇ ਮੌਜੂਦਾ ਯੁੱਗ ਵਿੱਚ, ਤੁਹਾਡਾ ਡੇਟਾ ਸੁਰੱਖਿਅਤ ਨਹੀਂ ਹੈ। ਇਹ ਤੁਹਾਡੇ ਹੱਥ ਵਿੱਚ ਰੱਖੇ ਮੋਬਾਈਲ ਵਿੱਚ ਪਾਸਵਰਡ ਤੋਂ ਬਾਅਦ ਵੀ ਉਡਾ ਦਿੱਤਾ ਜਾ ਰਿਹਾ ਹੈ। ਸਿਰਫ਼ ਇਹ ਹੀ ਨਹੀਂ, ਬਹੁਤ ਸਾਰੇ ਲੋਕਾਂ ਨੂੰ ਆਨਲਾਈਨ ਧੋਖਾਧੜੀ ਹੋਣ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਹੈ ਕਿ, ਉਨ੍ਹਾਂ ਨਾਲ ਠੱਗੀ ਹੋਈ ਹੈ।
ਜਿਸ ਰਫ਼ਤਾਰ ਨਾਲ ਟੈਕਨੋਲੋਜੀ ਨੇ ਤਰੱਕੀ ਕੀਤੀ ਹੈ, ਉਸੇ ਰਫ਼ਤਾਰ ਨਾਲ, ਇੰਟਰਨੈਟ ਉੱਤੇ ਮਨੁੱਖੀ ਨਿਰਭਰਤਾ ਵੀ ਵਧੀ ਹੈ। ਇੱਕ ਜਗ੍ਹਾ ਬੈਠਣ ਨਾਲ, ਇੰਟਰਨੈੱਟ ਰਾਹੀਂ ਮਨੁੱਖਾਂ ਦੀ ਪਹੁੰਚ ਵਿਸ਼ਵ ਦੇ ਹਰ ਕੋਨੇ ਵਿੱਚ ਅਸਾਨ ਹੋ ਗਈ ਹੈ। ਅੱਜ ਦੇ ਸਮੇਂ ਵਿੱਚ, ਹਰ ਚੀਜ ਜਿਸ ਬਾਰੇ ਇੱਕ ਵਿਅਕਤੀ ਸੋਚ ਸਕਦਾ ਹੈ, ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਸੋਸ਼ਲ ਨੈਟਵਰਕਿੰਗ, ਆਨਲਾਈਨ ਸ਼ਾਪਿੰਗ, ਡਾਟਾ ਸਟੋਰ ਕਰਨਾ, ਗੇਮਿੰਗ, ਆਨਲਾਈਨ ਪੜ੍ਹਾਈ, ਆਨਲਾਈਨ ਨੌਕਰੀਆਂ ਆਦਿ। ਇੰਟਰਨੈੱਟ ਦੇ ਵਿਕਾਸ ਅਤੇ ਇਸ ਨਾਲ ਜੁੜੇ ਲਾਭਾਂ ਦੇ ਨਾਲ ਸਾਈਬਰ ਅਪਰਾਧ ਵੀ ਵਧਿਆ ਹੈ।
ਸਾਈਬਰ ਕ੍ਰਾਈਮ ਵਿਅਕਤੀ ਦੀ ਜਾਣਕਾਰੀ ਚੋਰੀ ਕਰਨਾ, ਜਾਣਕਾਰੀ ਨੂੰ ਮਿਟਾਉਣਾ, ਜਾਣਕਾਰੀ ਵਿੱਚ ਫੇਰ ਬਦਲ ਕਰਨਾ, ਕਿਸੇ ਹੋਰ ਦੀ ਜਾਣਕਾਰੀ ਦੇਣਾ ਜਾਂ ਨਸ਼ਟ ਕਰਨਾ ਹੈ। ਸਪੈਮ ਈਮੇਲ, ਹੈਕਿੰਗ, ਫਿਸ਼ਿੰਗ, ਕਿਸੇ ਦੀ ਜਾਣਕਾਰੀ ਆਨਲਾਈਨ ਪ੍ਰਾਪਤ ਕਰਨਾ ਜਾਂ ਹਰ ਸਮੇਂ ਕਿਸੇ ਦਾ ਟਰੈਕ ਰੱਖਣਾ ਇੱਕ ਸਾਈਬਰ ਅਪਰਾਧ ਹੈ।
ਸਾਲ 2018 ਦੇ ਅੰਕੜਿਆਂ ਦੇ ਅਨੁਸਾਰ ਸਾਈਬਰ ਕ੍ਰਾਈਮ ਵਿੱਚ 63.5% ਦਾ ਵਾਧਾ ਹੋਇਆ ਹੈ। ਸਾਲ 2018 ਵਿਚ 27,248 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਮੁਕਾਬਲੇ ਇਸ ਸਾਲ ਕੁਲ 44,546 ਕੇਸ ਦਰਜ ਕੀਤੇ ਗਏ ਹਨ।
ਸਾਲ 2018 ਦੇ ਅੰਕੜਿਆਂ ਅਨੁਸਾਰ ਸਾਈਬਰ ਕ੍ਰਾਈਮ ਵਿੱਚ 63.5% ਦਾ ਵਾਧਾ ਹੋਇਆ ਹੈ। ਸਾਲ 2018 ਵਿੱਚ 27,248 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਮੁਕਾਬਲੇ ਇਸ ਸਾਲ ਕੁੱਲ 44,546 ਕੇਸ ਦਰਜ ਕੀਤੇ ਗਏ ਹਨ।