ਹੈਦਰਾਬਾਦ: ਡਾ. ਹੋਮੀ ਜਹਾਂਗੀਰ ਭਾਭਾ, ਜੋ ਕਿ ਪ੍ਰਸਿੱਧ ਖੋਜ ਸੰਸਥਾਵਾਂ- ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (TIFR) ਅਤੇ ਭਾਭਾ ਐਟਮੀ ਰਿਸਰਚ ਸੈਂਟਰ (BARC) ਦੇ ਸੰਸਥਾਪਕ ਸਨ। ਉਹ ਇੱਕ ਪ੍ਰਸਿੱਧ ਪ੍ਰਮਾਣੂ ਭੌਤਿਕ ਵਿਗਿਆਨੀ ਸਨ। ਉਨ੍ਹਾਂ ਦਾ ਜਨਮ 30 ਅਕਤੂਬਰ 1909 ਨੂੰ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ।
ਡਾ. ਹੋਮੀ ਜਹਾਂਗੀਰ ਭਾਭਾ ਦੀ ਜਯੰਤੀ 'ਤੇ ਉਨ੍ਹਾਂ ਨਾਲ ਜੁੜੇ ਦਿਲਚਸਪ ਤੱਥ
- ਉਨ੍ਹਾਂ ਨੂੰ ਕਈ ਮਸ਼ਹੂਰ ਯੂਨੀਵਰਸਟੀਆਂ ਵੱਲੋਂ ਕਈ ਉਪਾਧੀਆਂ, ਖਿਤਾਬ ਤੇ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ ਸੀ।
- ਇੱਕ ਵਿਦਿਆਰਥੀ ਵਜੋਂ, ਡਾ. ਹੋਮੀ ਨੇ ਨੋਬਲ ਪੁਰਸਕਾਰ ਵਿਜੇਤਾ ਦੇ ਨਾਲ ਕੰਮ ਕੀਤਾ। ਉਨ੍ਹਾਂ ਨੇ ਕੋਪੇਨਹੇਗਨ 'ਚ ਨੀਲਸ ਬੋਹਰ ਨਾਲ ਵੀ ਕੰਮ ਕੀਤਾ।
- 1939 ਵਿੱਚ ਉਹ ਭਾਰਤ ਆਏ ਅਤੇ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਕਾਰਨ ਉਹ ਵਾਪਸ ਜਾਣ 'ਚ ਅਸਮਰਥ ਸਨ।
- ਉਨ੍ਹਾਂ ਨੇ ਕਈ ਸੰਮੇਲਨਾਂ ਜਿਵੇਂ ਕਿ ਅੰਤਰ ਰਾਸ਼ਟਰੀ ਊਰਜਾ ਏਜੰਸੀ ਆਦਿ 'ਚ ਭਾਰਤ ਦੀ ਅਗਵਾਈ ਕੀਤੀ।
- 1945 'ਚ ਉਹ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (TIFR) ਦੇ ਸੰਸਥਾਪਕ ਨਿਰਦੇਸ਼ਕ ਸਨ।
- ਬਾਅਦ 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਟ੍ਰਰੋਂਬੇ ਪਰਮਾਣੂ ਊਰਜਾ ਫਾਊਂਡੇਸ਼ਨ ਦਾ ਨਾਂਅ ਉਨ੍ਹਾਂ ਦੀ ਯਾਦ 'ਚ ਬਦਲ ਕੇ ਭਾਭਾ ਪਰਮਾਣੂ ਰਿਸਰਚ ਸੈਂਟਰ ਰੱਖ ਦਿੱਤਾ ਗਿਆ।
- ਉਨ੍ਹਾਂ ਨੇ ਬ੍ਰਹਿਮੰਡੀ ਰੇਡੀਏਸ਼ਨਾਂ ਨੂੰ ਸਮਝਣ ਲਈ ਜਰਮਨ ਭੌਤਿਕ ਵਿਗਿਆਨੀਆਂ ਵਿੱਚੋਂ ਇੱਕ ਨਾਲ ਕੰਮ ਕਰਕੇ ਕੈਸਕੇਡ ਸਿਧਾਂਤ ਵੀ ਵਿਕਸਤ ਕੀਤਾ।
- ਉਨ੍ਹਾਂ ਨੂੰ ਚਿੱਤਰਕਾਰੀ, ਸ਼ਾਸਤਰੀ ਸੰਗੀਤ ਤੇ ਓਪੇਰਾ ਪਸੰਦ ਸੀ। ਉਹ ਮਾਲਬਾਰ ਹਿੱਲਸ ਵਿੱਚ ਇੱਕ ਵੱਡੇ ਬਸਤੀਵਾਦੀ ਬੰਗਲੇ ਵਿੱਚ ਰਹਿੰਦੇ ਸਨ। ਜਿਸੇ ਮੇਹਰਾਨਗੀਰ ਨਾਂਅ ਦਿੱਤਾ ਗਿਆ।
ਡਾ. ਭਾਭਾ ਨੇ ਪਰਮਾਣੂ ਵਿਗਿਆਨ ਵਿੱਚ ਪ੍ਰਯੋਗਸ਼ਾਲਾਵਾਂ ਤੇ ਖੋਜ ਸਹੂਲਤਾਂ ਦੀ ਲੋੜ ਬਾਰੇ ਚਾਨਣਾ ਪਾਇਆ। ਦੋਰਾਬਜੀ ਜਮਸ਼ੇਦ ਜੀ ਟਾਟਾ ਅਤੇ ਟਾਟਾ ਟਰੱਸਟ ਦੀ ਮਦਦ ਨਾਲ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੀ ਸਥਾਪਨਾ ਸਾਲ 1945 ਵਿੱਚ ਬੰਬੇ ਵਿਖੇ ਕੀਤੀ ਗਈ ਸੀ।