ਨਵੀਂ ਦਿੱਲੀ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲ ਗ੍ਰਹਿ ਦੇ ਨਵੇਂ ਅਭਿਆਨ ਨੂੰ ਲੈ ਕੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੀ ਸਭ ਤੋਂ ਵੱਡੀ ਤੇ ਦਿਲਚਸਪ ਚੂਣੌਤੀ ਲਾਲ ਗ੍ਰਹਿ ਉੱਤੇ ਪੁਰਾਣੇ ਜੀਵਨ ਕਾਲ ਦੇ ਜੀਵ-ਜੰਤੂਆਂ ਦੇ ਬਚੇ ਰਹਿਣ ਸਬੰਧੀ ਸਬੂਤ ਇੱਕਠੇ ਕਰਨਾ ਹੋਵੇਗਾ।
ਮੰਗਲ ਗ੍ਰਹਿ ਦੀ ਚਟਾਨ ਨੂੰ ਪਹਿਲੀ ਵਾਰ ਧਰਤੀ ਉੱਤੇ ਲਿਆ ਕੇ ਕਿਸੇ ਪੁਰਾਣੇ ਜੀਵਨ ਦੇ ਸਬੂਤਾਂ ਦੀ ਜਾਂਚ ਦੇ ਲਈ ਉਸਦਾ ਵਿਸ਼ਲੇਸ਼ਣ ਕਰਨ ਦੇ ਲਈ ਨਾਸਾ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਜਟਿਲ ਰੋਵਰ ਵੀਰਵਾਰ ਨੂੰ ਲਾਂਚ ਕੀਤਾ ਹੈ।
ਨਾਸਾ ਦਾ 'ਪਰਵਰਸੀਨਜ਼' ਰੋਵਰ ਮੰਗਲ ਗ੍ਰਹਿ ਉੱਤੇ ਜੇਜੇਰੋ ਕ੍ਰੇਟਰ ਉੱਤੇ ਜਾ ਕੇ ਜੀਵਨ ਦੇ ਸਬੂਤ ਲੱਭਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਸਥਾਨ ਦੀ ਚਟਾਨਾਂ ਉੱਤੇ ਜੀਵ-ਜੰਤੂਆਂ ਦੇ ਬਚੇ ਹੋਏ ਸਰੀਰ ਹਨ ਤੇ ਤਿੰਨ ਅਰਬ ਸਾਲ ਪਹਿਲਾਂ ਇੱਕ ਨਦੀ ਦਾ ਡੈਲਟਾ ਸੀ।
ਲੰਬੇ ਸਮੇਂ ਤੱਕ ਚੱਲਣ ਵਾਲੇ ਇਸ ਪ੍ਰਾਜੈਕਟ ਦੇ ਤਹਿਤ ਇੱਕ ਕਾਰ ਦੇ ਆਕਾਰ ਦਾ ਰੋਵਰ ਬਣਾਇਆ ਗਿਆ ਹੈ ਜੋ ਕੈਮਰਾ, ਮਾਈਕ੍ਰੋਫ਼ੋਨ, ਡ੍ਰਿਲ ਤੇ ਲੇਜ਼ਰ ਨਾਲ ਲੈਸ ਹੈ। ਉਮੀਦ ਹੈ ਕਿ ਰੋਵਰ ਸੱਤ ਮਹੀਨੇ ਤੇ 48 ਕਰੋੜ ਕਿੱਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਆਗਲੇ ਸਾਲ 18 ਫ਼ਰਵਰੀ ਤੱਕ ਲਾਲ ਗ੍ਰਹਿ ਉੱਤੇ ਪਹੁੰਚ ਜਾਵੇਗਾ।
ਪਲੂਟੋਨਿਅਮ ਦੀ ਸ਼ਕਤੀ ਨਾਲ ਚੱਲਣ ਵਾਲਾ ਛੇ ਪਹੀਆਂ ਵਾਲਾ ਰੋਵਰ ਮੰਗਲ ਦੀ ਸਤਹਿ ਉੱਤੇ ਛੇਦ ਕਰ ਕੇ ਚਟਾਨਾਂ ਦੇ ਸੁੱਖਮ ਨਮੂਨੇ ਇਕੱਤਰ ਕਰੇਗਾ ਜਿਨ੍ਹਾਂ ਨੂੰ ਲਗਭਗ 2031 ਵਿੱਚ ਧਰਤੀ ਉੱਤੇ ਲਿਆਂਦਾ ਜਾਵੇਗਾ।