ਸੈਨ ਫਰਾਂਸਿਸਕੋ: ਗੂਗਲ ਮੈਪ ਨੂੰ ਵਿਸ਼ਵ ਪੱਧਰ 'ਤੇ ਸਾਰੇ ਸਹਿਯੋਗੀ ਵਾਹਨਾਂ ਲਈ ਕਾਰਪਲੇ ਡੈਸ਼ਬੋਰਡ ਦੇ ਨਾਲ ਐਪਲ ਵਾਚ ਦੇ ਮੈਪਜ਼ ਐਪ 'ਤੇ ਸ਼ਾਮਲ ਕਰ ਲਿਆ ਗਿਆ ਹੈ ਜੋ ਅਗਲੇ ਕੁਝ ਹਫ਼ਤਿਆਂ ਵਿੱਚ ਚਾਲੂ ਹੋ ਜਾਵੇਗਾ।
ਕੰਪਨੀ ਦੇ ਮੁਤਾਬਕ, ਆਈਓਐਸ ਡਿਵਾਈਸਾਂ ਦੀ ਵਰਤੋਂ ਕਰਨ ਵਾਲੇ ਲੋਕ ਸੁਰੱਖਿਅਤ ਤੇ ਆਸਾਨੀ ਨਾਲ ਆਪਣੀ ਘੜੀ 'ਤੇ ਗੂਗਲ ਮੈਪ ਦੀ ਵਰਤੋਂ ਕਰ ਸਕਣਗੇ।
ਕਾਰਪਲੇਅ ਕੈਸ਼ਬੋਰਡ ਵਿੱਚ ਗੂਗਲ ਮੈਪ ਦੀ ਵਰਤੋਂ ਕਰਨ ਦੇ ਨਾਲ ਹੀ ਆਪਣੀ ਪਸੰਦੀਦਾ ਮੀਡੀਆ ਐਪ ਰਾਹੀਂ ਗਾਣੇ ਨੂੰ ਚਾਲੂ ਜਾ ਬੰਦ ਕੀਤਾ ਜਾ ਸਕੇਗਾ। ਪਾਡਕਾਸਟ ਤੇ ਆਡੀਓਬੁੱਕ ਨੂੰ ਰਿਵਾਈਂਡ ਜਾਂ ਫਾਸਟ ਫਾਰਵਰਡ ਕੀਤਾ ਜਾ ਸਕੇਗਾ ਤੇ ਨਾਲ ਹੀ ਕੈਲੇਂਡਰ ਵਿੱਚ ਅਪਾਇੰਟਮੈਂਟਜ਼ ਨੂੰ ਛੇਤੀ ਕੀਤਾ ਜਾ ਸਕੇਗਾ।
ਗੂਗਲ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਇਹ ਸਾਰੀ ਜਾਣਕਾਰੀ ਸਪਲਿਟ ਸਕ੍ਰੀਨ ਦ੍ਰਿਸ਼ ਵਿੱਚ ਪ੍ਰਦਰਸ਼ਿਤ ਹੋਵੇਗੀ ਤਾਂ ਕਿ ਤੁਸੀਂ ਸੜਕ 'ਤੇ ਆਪਣਾ ਧਿਆਨ ਰੱਖਦਿਆਂ ਹੋਇਆਂ ਆਪਣੀ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕੋ।"
ਯਾਨੀ, ਫੋਨ ਦੀ ਸਕ੍ਰੀਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਤਾਂ ਜੋ ਤੁਹਾਨੂੰ ਜ਼ਰੂਰੀ ਜਾਣਕਾਰੀ ਨਾਲ ਦੇ ਨਾਲ ਮਿਲ ਸਕੇ। ਐਪਲ ਵਾਚ ਲਈ ਗੂਗਲ ਮੈਪ ਦੇ ਨਾਲ, ਕਾਰ, ਬਾਈਕ, ਜਨਤਕ ਆਵਾਜਾਈ ਜਾਂ ਪੈਦਲ ਚਲਦਿਆਂ ਹੋਇਆਂ ਅਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ, ਤੁਹਾਨੂੰ ਕਿਸੇ ਜਗ੍ਹਾ 'ਤੇ ਪਹੁੰਚਣ ਲਈ ਲਗਭਗ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਐਪ 'ਤੇ ਮੰਜ਼ਿਲਾਂ 'ਤੇ ਪਹੁੰਚਣ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ।