ਪੰਜਾਬ

punjab

ETV Bharat / science-and-technology

ਗੂਗਲ ਸਰਚ 'ਚ ਗਲਤ ਸ਼ਬਦਾਂ ਨੂੰ ਘੱਟ ਕਰੇਗਾ ਨਵਾਂ 'ਸਪੈਲਿੰਗ ਐਲਗੋਰਿਦਮ' - ਏਆਈ-ਚਾਲਿਤ ਦ੍ਰਿਸ਼ਟੀਕੋਣ

ਗੂਗਲ ਸਰਚ 'ਤੇ 10 ਸਵਾਲਾਂ ਵਿੱਚੋਂ ਇੱਕ ਦੇ ਅੱਖਰ ਗਲਤ ਹੁੰਦੇ ਹਨ, ਇਸ ਲਈ ਤਕਨੀਕੀ ਦਿੱਗਜ਼ ਗੂਗਲ ਨੇ ਹੁਣ ਇੱਕ ਨਵਾਂ ਸਪੈਲਿੰਗ ਐਲਗੋਰਿਦਮ ਪੇਸ਼ ਕੀਤਾ ਹੈ, ਜਿਹੜਾ ਤਿੰਨ ਮਿਲੀਸੈਕਿੰਡ ਅੰਦਰ ਗਲਤ ਸਪੈਲਿੰਗ ਦੀ ਸਮਰੱਥਾ ਵਿੱਚ ਸੁਧਾਰ ਕਰਨ ਲਈ ਇੱਕ ਡੂੰਘੇ ਨਿਊਰਲ ਜਾਲ ਦੀ ਵਰਤੋਂ ਕਰਦਾ ਹੈ।

ਗੂਗਲ ਸਰਚ 'ਚ ਗਲਤ ਸ਼ਬਦਾਂ ਨੂੰ ਘੱਟ ਕਰੇਗਾ ਨਵਾਂ 'ਸਪੈਲਿੰਗ ਐਲਗੋਰਿਦਮ'
ਗੂਗਲ ਸਰਚ 'ਚ ਗਲਤ ਸ਼ਬਦਾਂ ਨੂੰ ਘੱਟ ਕਰੇਗਾ ਨਵਾਂ 'ਸਪੈਲਿੰਗ ਐਲਗੋਰਿਦਮ'

By

Published : Oct 18, 2020, 12:53 PM IST

Updated : Feb 16, 2021, 7:31 PM IST

ਨਵੀਂ ਦਿੱਲੀ: ਗੂਗਲ ਅਨੁਸਾਰ, ਇਹ ਸਿੰਗਲ ਐਲਗੋਰਿਦਮ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਸਾਰੇ ਸੁਧਾਰਾਂ ਦੀ ਤੁਲਨਾ ਵਿੱਚ ਸਪੈਲਿੰਗ ਵਿੱਚ ਵੱਧ ਸੁਧਾਰ ਕਰਦਾ ਹੈ। ਇਹ ਤਕਨੀਕ ਸਾਰੀਆਂ ਭਾਸ਼ਾਵਾਂ ਵਿੱਚ 7 ਫ਼ੀਸਦੀ ਖੋਜ ਸਵਾਲਾਂ ਵਿੱਚ ਸੁਧਾਰ ਕਰੇਗੀ, ਕਿਉਂਕਿ ਇਸ ਨੂੰ ਵਿਸ਼ਵ ਪੱਧਰ 'ਤੇ ਰੋਲ ਆਊਟ ਕੀਤਾ ਜਾ ਰਿਹਾ ਹੈ। ਇੱਕ ਨਵੇਂ ਏਆਈ-ਚਾਲਿਤ ਦ੍ਰਿਸ਼ਟੀਕੋਣ ਦੀ ਵਰਤੋਂ ਕਰਕੇ ਇਹ ਹੁਣ ਵੀਡੀਓ ਦੇ ਡੂੰਘੇ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਅਤੇ ਸਵੈ-ਚਾਲਿਤ ਤੌਰ 'ਤੇ ਮਹੱਤਵਪੂਰਨ ਪਲਾਂ ਦੀ ਪਛਾਣ ਕਰਨ ਵਿੱਚ ਸਮਰੱਥ ਹੈ।

ਕੰਪਨੀ ਨੇ ਦੱਸਿਆ ਕਿ ਕਿਵੇਂ ਬਣਾਵਟੀ ਗਿਆਨ (ਏਆਈ) ਸਰਚ ਇੰਜਨ ਨੂੰ ਸਰਚ ਕਰਨ ਲਈ ਕੀਤੇ ਗਏ ਕਈ ਸੁਧਾਰਾਂ ਦਾ ਐਲਾਨ ਕਰਨ ਅਤੇ ਕੁੱਝ ਨਵੇਂ ਉਤਪਾਦ ਲਿਆਉਣ ਦੀ ਤਾਕਤ ਪ੍ਰਦਾਨ ਕਰ ਰਿਹਾ ਹੈ।

ਗੂਗਲ ਨੇ ਭਾਸ਼ਾ ਸਮਝਣ ਦੀ ਖੋਜ ਵਿੱਚ ਡੂੰਘਾਈ ਨਾਲ ਨਿਵੇਸ਼ ਕੀਤਾ ਹੈ ਅਤੇ ਪਿਛਲੇ ਪੰਜ ਸਾਲ, ਇਹ ਦੱਸਿਆ ਕਿ ਕਿਵੇਂ ਬਰਟ (ਬੀਈਆਰਟੀ) ਭਾਸ਼ਾ ਸਮਝ ਪ੍ਰਣਾਲੀ, ਗੂਗਲ ਸਰਚ ਵਿੱਚ ਜ਼ਿਆਦਾ ਵਧੀਆ ਨਤੀਜੇ ਦੇਣ ਵਿੱਚ ਮਦਦ ਕਰ ਰਹੀ ਹੈ।

ਗੂਗਲ ਦੇ ਸੀਨੀਅਰ ਉਪ ਪ੍ਰਧਾਨ, ਪ੍ਰਭਾਕਰ ਰਾਘਵਨ ਨੇ ਕਿਹਾ ਕਿ ਅਸੀਂ ਇਹ ਸਾਂਝਾ ਕਰਨ ਲਈ ਉਤਸ਼ਾਹਤ ਹਾਂ ਕਿ ਬਰਟ ਹੁਣ ਅੰਗਰੇਜ਼ੀ ਵਿੱਚ ਲਗਭਗ ਹਰ ਸਵਾਲ ਵਿੱਚ ਵਰਤੋਂ ਕੀਤਾ ਜਾਂਦਾ ਹੈ, ਜਿਸ ਨਾਲ ਤੁਹਾਨੂੰ ਆਪਣੇ ਸਵਾਲਾਂ ਦੇ ਉਚ ਗੁਣਵੱਤਾ ਵਾਲੇ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।

ਗੂਗਲ ਨੇ ਹਾਲ ਹੀ ਵਿੱਚ ਰੈਕਿੰਗ ਵਿੱਚ ਇੱਕ ਸਫ਼ਲਤਾ ਹਾਸਲ ਕੀਤੀ ਅਤੇ ਹੁਣ ਉਹ ਸਿਰਫ਼ ਵੈਬ-ਪੰਨਿਆਂ ਨੂੰ ਹੀ ਨਹੀਂ, ਸਗੋਂ ਪੰਨਿਆਂ ਦੇ ਵੱਖ-ਵੱਖ ਅੰਸ਼ਾਂ ਦੀਆਂ ਗਲਤੀਆਂ ਨੂੰ ਵੀ ਸਮਝਣ ਵਿੱਚ ਸਮਰੱਥ ਹੈ।

ਰਾਘਵਨ ਨੇ ਇਹ ਵੀ ਕਿਹਾ ਕਿ ਇਹ ਤਕਨੀਕ ਸਾਰੀਆਂ ਭਾਸ਼ਾਵਾਂ ਵਿੱਚ 7 ਫ਼ੀਸਦੀ ਖੋਜ ਪ੍ਰਸ਼ਨਾਂ ਵਿੱਚ ਸੁਧਾਰ ਕਰੇਗੀ, ਕਿਉਂਕਿ ਅਸੀਂ ਇਸਨੂੰ ਵਿਸ਼ਵ ਪੱਧਰ 'ਤੇ ਰੋਲ ਆਊਟ ਕਰ ਰਹੇ ਹਾਂ। ਨਵੀਂ ਪੈਸਸ ਸਮਝ ਸਮਰੱਥਾਵਾਂ ਨਾਲ, ਗੂਗਲ ਇਹ ਸਮਝਾ ਸਕੇਗਾ ਕਿ ਵਿਸ਼ੇਸ਼ ਪੈਸਜ ਉਸ ਵਿਸ਼ੇ 'ਤੇ ਇੱਕ ਵਿਆਪਕ ਪੰਨੇ ਦੀ ਤੁਲਨਾ ਵਿੱਚ ਕਿਸੇ ਵਿਸ਼ੇਸ਼ ਸਵਾਲ ਲਈ ਜ਼ਿਆਦਾ ਠੀਕ ਹੈ।

ਉਦਾਹਰਨ ਵਜੋਂ, ਜੇਕਰ ਤੁਸੀ 'ਹੋਮ ਐਕਸਰਸਾਈਜ਼ ਇਕੁਪਮੈਂਟ' ਖੋਜ ਰਹੇ ਹੋ ਤਾਂ ਗੂਗਲ ਸਰਚ ਹੁਣ ਸਬੰਧਿਤ ਉਪ ਵਿਸ਼ਿਆਂ ਨੂੰ ਸਮਝ ਸਕਦਾ ਹੈ, ਜਿਵੇਂ ਕਿ ਬਜਟ ਉਪਕਰਨ, ਪ੍ਰੀਮੀਅਮ ਪਿਕਸ ਜਾਂ ਛੋਟੇ ਵਿਚਾਰ ਅਤੇ ਖੋਜ ਨਤੀਜੇ ਪੰਨੇ 'ਤੇ ਤੁਹਾਡੇ ਲਈ ਇੱਕ ਵਿਆਪਕ ਸਮੱਗਰੀ ਦਿਖਾ ਸਕਦੇ ਹਨ।

ਰਾਘਵਨ ਨੇ ਇਹ ਵੀ ਕਿਹਾ ਕਿ ਅਸੀਂ ਇਸ ਸਾਲ ਦੇ ਅੰਤ ਤੱਕ ਇਸ ਨੂੰ ਸ਼ੁਰੂ ਕਰ ਦੇਵਾਂਗੇ।

ਗੂਗਲ ਨੇ ਕਿਹਾ ਕਿ ਨਵਾਂ ਏਆਈ-ਚਾਲਿਤ ਦ੍ਰਿਸ਼ਟੀਕੋਣ ਦੀ ਵਰਤੋਂ ਕਰਦੇ ਹੋਏ ਕਿ ਹੁਣ ਇਹ ਇੱਕ ਵੀਡੀਓ ਦੇ ਡੂੰਘੇ ਸ਼ਬਦਾਂ ਦੇ ਅਰਧਾਂ ਨੂੰ ਸਮਝਣ ਅਤੇ ਸਵੈ-ਚਾਲਿਤ ਤੌਰ 'ਤੇ ਮਹੱਤਵਪੂਰਨ ਪਲਾਂ ਦੀ ਪਛਾਣ ਕਰਨ ਵਿੱਚ ਸਮਰੱਥ ਹੈ।

ਕੰਪਨੀ ਨੇ ਇਹ ਵੀ ਸੂਚਿਤ ਕੀਤਾ ਹੈ ਕਿ ਇਹ ਸਾਨੂੰ ਵੀਡੀਓ ਦੇ ਉਨ੍ਹਾਂ ਪਲਾਂ ਨੂੰ ਟੈਗ ਕਰਨ ਦਿੰਦਾ ਹੈ, ਇਸ ਲਈ ਤੁਸੀ ਉਨ੍ਹਾਂ ਨੂੰ ਇੱਕ ਪੁਸਤਕ ਵਿੱਚ ਪਾਠਾਂ ਦੀ ਤਰ੍ਹਾਂ ਨੈਵੀਗੇਟ ਕਰ ਸਕਦੇ ਹੋ। ਭਾਵੇਂ ਤੁਸੀ ਇੱਕ ਟਿਪਸ ਟਿਊਟੋਰੀਅਲ ਵਿੱਚ ਕੋਈ ਵਿਸ਼ੇਸ਼ ਕਦਮ ਨੂੰ ਲੱਭ ਰਹੇ ਹੋ ਜਾਂ ਗੇਮ ਜਿੱਤਣ ਵਾਲੇ ਹਾਈਲਾਈਟ, ਰੀਲ ਵਿੱਚ ਚਲਾਓ। ਤੁਸੀ ਇਹ ਆਸਾਨੀ ਨਾਲ ਕਰ ਸਕਦੇ ਹੋ ਅਤੇ ਆਸਾਨੀ ਨਾਲ ਉਨ੍ਹਾਂ ਪਲਾਂ ਨੂੰ ਲੱਭ ਸਕਦੇ ਹੋ।

ਗੂਗਲ ਨੂੰ ਲੱਗਦਾ ਹੈ ਕਿ ਇਸ ਸਾਲ ਦੇ ਅੰਤ ਤੱਕ 10 ਫ਼ੀਸਦੀ ਖੋਜਾਂ ਇਸ ਨਵੀਂ ਤਕਨੀਕ ਦੀ ਵਰਤੋਂ ਕਰਨਗੀਆਂ।

Last Updated : Feb 16, 2021, 7:31 PM IST

ABOUT THE AUTHOR

...view details