ਹੈਦਰਾਬਾਦ: ਹਿੰਦੀ ਭਾਸ਼ਾ ਵਰਤਣ ਵਾਲਿਆਂ ਦੀ ਨੈੱਟਫਲਿਕਸ ਮੋਬਾਇਲ, ਟੀਵੀ ਅਤੇ ਨੈੱਟ ਤੇ ਇੱਕ ਹਿੰਦੀ ਵਿੱਚ ਨਵਾਂ ਇੰਟਰਫੇਸ ਸ਼ੁਰੂ ਕੀਤਾ ਹੈ। ਇਹ ਭਾਰਤ ਵਿੱਚ ਨੈੱਟਫਲਿਕਸ ਵਰਤਣ ਵਾਲਿਆਂ ਨੂੰ ਆਸਾਨੀ ਨਾਲ ਐਕਸੈਸ ਦੀ ਖੋਜ ਕਰਨ ਅਤੇ ਉਨ੍ਹਾਂ ਦੀ ਪਸੰਦੀਦਾ ਸ੍ਰਟੀਮਿੰਗ ਸਮੱਗਰੀ ਲੱਭਣ ਵਿੱਚ ਮਦਦ ਕਰੇਗਾ।
ਇਸ ਨਵੇਂ ਇੰਟਰਫੇਸ ਦੀ ਮਦਦ ਨਾਲ ਨੈੱਟਫਲਿਕਸ ਤੇ ਹੁਣ ਸਾਇਨਇਨ, ਸਰਚ, ਕਲੈਕਸ਼ਨ ਅਤੇ ਪੇਮੈਂਟ ਸਭ ਕੁਝ ਹਿੰਦੀ ਭਾਸ਼ਾ ਵਿੱਚ ਕੀਤਾ ਜਾ ਸਕਦਾ ਹੈ ਇਹ ਸੁਵਿਧਾ ਗਾਹਕਾਂ ਨੂੰ ਟੀਵੀ, ਮੋਬਾਇਲ ਅਤੇ ਇੰਟਰਨੈੱਟ ਸਭ ਜਗ੍ਹਾ ਮਿਲੇਗੀ।
ਨੈੱਟਫਲਿਕਸ ਇੰਡੀਆ ਵੀਪੀ-ਕੰਟੈਂਟ, ਮੋਨਿਕਾ ਸ਼ੇਰਗਿੱਲ ਨੇ ਕਿਹਾ, “ਸਾਡੇ ਲਈ ਯੂਜ਼ਰਸ ਨੂੰ ਨੈੱਟਫਲਿਕਸ ਦਾ ਵਧੀਆ ਤਜ਼ਰਬਾ ਮੁਹੱਈਆ ਕਰਵਾਉਣਾ ਉਨ੍ਹਾ ਹੀ ਮਹੱਤਵਪੂਰਨ ਹੈ ਜਿੰਨਾ ਵਧੀਆ ਕੰਟੈਂਟ ਦੇਣਾ। ਸਾਨੂੰ ਵਿਸ਼ਵਾਸ ਹੈ ਕਿ ਨਵਾਂ ਇੰਟਰਫੇਸ ਵਧੇਰੇ ਲੋਕਾਂ ਤੱਕ ਨੈੱਟਫਲਿਕਸ ਦੀ ਪਹੁੰਚ ਨੂੰ ਵਧਾਏਗਾ ਅਤੇ ਹਿੰਦੀ ਨੂੰ ਤਰਜੀਹ ਦੇਣ ਵਾਲੇ ਮੈਂਬਰਾਂ ਲਈ ਬਿਹਤਰ ਸਾਬਤ ਹੋਵੇਗਾ।
ਨੈੱਟਫਲਿਕਸ ਦੇ ਮੈਂਬਰਾਂ ਨੂੰ ਇਸ ਲਈ ਆਪਣੇ ਡੈਸਕਟੋਪ, ਟੀਵੀ ਜਾਂ ਮੋਬਾਇਲ ਬ੍ਰਾਊਜ਼ਰ ਵਿੱਚ ਜਾ ਕੇ ਮੈਨੇਜ ਪ੍ਰੋਫਾਇਲ ਦੇ ਆਪਸ਼ਨ ਨੂੰ ਸਲੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਭਾਸ਼ਾ ਦੀ ਆਪਸ਼ਨ ਤੇ ਜਾ ਕੇ ਆਪਣੀ ਪਸੰਦੀਦੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ। ਨੈੱਟਫਲਿਕਸ ਦੇ ਇੱਕ ਖਾਤੇ ਵਿੱਚ ਵੱਧ ਤੋਂ ਵੱਧ 5 ਮੈਂਬਰਾਂ ਨੂੰ ਜੋੜਿਆ ਜਾ ਸਕਦਾ ਹੈ ਅਤੇ ਹਰ ਪ੍ਰੋਫਾਇਲ ਦੀ ਆਪਣੀ ਭਾਸ਼ਾ ਹੋਵੇਗੀ।
ਭਾਰਤ ਦੇ ਬਾਹਰ ਵੀ ਹਿੰਦੀ ਭਾਸ਼ਾਈ ਯੂਜ਼ਰ ਇਸ ਇੰਟਰਫੇਸ ਦੀ ਵਰਤੋਂ ਕਰ ਸਕਦੇ ਹਨ। ਪਿਛਲੇ ਸਾਲ ਨੈੱਟਫਲਿਕਸ ਨੇ ਭਾਰਤ ਵਿੱਚ 199 ਰੁਪਏ ਪ੍ਰਤੀ ਮਹੀਨੇ ਵਾਲਾ ਪਲਾਨ ਲਾਂਚ ਕੀਤਾ ਸੀ।