ਵਾਸ਼ਿੰਗਟਨ: ਅਮਰੀਕਾ ਪੁਲਾੜ ਖੋਜ ਏਜੰਸੀ ਨਾਸਾ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਚੰਦਰਮਾ ਦੀ ਸਤਹਿ 'ਤੇ ਪਾਣੀ ਦੇ ਨਿਸ਼ਾਨ ਪਾਏ ਹਨ। ਇਹ ਖੋਜ ਨਾਸਾ ਅਤੇ ਜਰਮਨ ਏਰੋਸਪੇਸ ਸੈਂਟਰ ਦਾ ਸੰਯੁਕਤ ਪ੍ਰਾਜੈਕਟ, ਸਟ੍ਰੈਟੋਸਪੇਰਿਕ ਆਬਜ਼ਰਵੇਟਰੀ ਆਫ਼ ਇਨਫਰਾਰੈੱਡ ਐਸਟ੍ਰੋਨੋਮੀ (ਐਸਓਐਫ਼ਆਈਏ-ਸੋਫੀਆ) ਦੇ ਵਰਤੋਂ ਕਰਦਿਆਂ ਕੀਤੀ ਗਈ ਸੀ।
ਨਾਸਾ ਦੇ ਐਡਮਨੀਸਟ੍ਰੇਟਰ ਜਿਮ ਬ੍ਰਿਡੇਂਸਟੀਨ ਨੇ ਟਵੀਟ ਕੀਤਾ ਕਿ ਸੋਫੀਆ ਦੂਰਬੀਨ ਦੀ ਵਰਤੋਂ ਕਰਦਿਆਂ, ਅਸੀਂ ਪਹਿਲੀ ਵਾਰ ਚੰਦਰਮਾ ਦੀ ਸਤਹਿ 'ਤੇ ਪਾਣੀ ਦੀ ਪੁਸ਼ਟੀ ਕੀਤੀ ਹੈ ਜਿੱਥੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ।
ਜਰਨਲ ਨੇਚਰ ਐਸਟ੍ਰੋਨਮੀ ਵਿੱਚ ਪ੍ਰਕਾਸ਼ਤ ਨਤੀਜੇ ਸੁਝਾਅ ਦਿੰਦੇ ਹਨ ਕਿ ਇਹ ਪਾਣੀ ਜਾਂ ਤਾਂ ਛੋਟੀਆਂ ਅਲੱਗ ਅਲੱਗ ਪਰਤਾਂ ਦੇ ਪ੍ਰਭਾਵ ਨਾਲ ਬਣਿਆ ਹੈ ਜਾਂ ਸੂਰਜ ਵਿੱਚੋਂ ਨਿਕਲ ਰਹੀ ਊਰਜਾ ਦੇ ਕਣਾਂ ਤੋਂ ਪੈਦਾ ਹੋਇਆ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਪਾਣੀ ਚੰਦਰਮਾ ਦੇ ਠੰਡੇ ਖੇਤਰਾਂ ਤੱਕ ਸੀਮਤ ਨਹੀਂ ਹੈ ਅਤੇ ਚੰਦਰਮਾ ਦੀ ਪੂਰੀ ਸਤਹਿ ਉੱਤੇ ਪਾਇਆ ਜਾ ਸਕਦਾ ਹੈ। ਬ੍ਰੀਡੇਨਸਟਾਈਨ ਨੇ ਕਿਹਾ ਕਿ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਹੈ ਕਿ ਅਸੀਂ ਇਸ ਨੂੰ ਸਰੋਤ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹਾਂ ਜਾਂ ਨਹੀਂ, ਪਰ ਚੰਦਰਮਾ 'ਤੇ ਪਾਣੀ ਬਾਰੇ ਜਾਣਕਾਰੀ ਸਾਡੀ ਖੋਜ ਲਈ ਬਹੁਤ ਮਹੱਤਵਪੂਰਨ ਹੈ। ਸੋਫੀਆ ਨੇ ਧਰਤੀ ਤੋਂ ਦਿਖਾਈ ਦੇਣ ਵਾਲੇ ਕਲੇਵੀਅਸ ਕ੍ਰੈਟਰ ਵਿੱਚ ਪਾਣੀ ਦੇ ਅਣੂ ਲੱਭੇ, ਜੋ ਕਿ ਚੰਦਰਮਾ ਦੇ ਦੱਖਣ ਗੋਧਾਰ ਵਿੱਚ ਸਥਿਤ ਹੈ, ਜੋ ਕਿ ਸਭ ਤੋਂ ਵੱਡੇ ਖੁਰਦ ਵਿੱਚੋਂ ਇੱਕ ਹੈ। ਪਰ ਇਹ ਪਾਣੀ ਅਤੇ ਇਸ ਦੇ ਨਜ਼ਦੀਕੀ ਰਸਾਇਣਕ ਪਦਾਰਥ ਵਿੱਚ ਅੰਤਰ ਪਾਉਣ ਵਿੱਚ ਅਸਫਲ ਰਿਹਾ ਹੈ। ਖੋਜ ਨੇ ਦਿਖਾਇਆ ਹੈ ਕਿ ਚੰਦਰ ਦੀ ਸਤਹ 'ਤੇ ਇੱਕ ਕਿਊਬਿਕ ਮੀਟਰ ਮਿੱਟੀ ਵਿੱਚ ਲਗਭਗ 12-ਊਂਸ ਪਾਣੀ ਦੀਆਂ ਬੋਤਲਾਂ ਹੁੰਦੀਆਂ ਹਨ। ਨਾਸਾ ਹੈੱਡਕੁਆਰਟਰ ਵਿਖੇ ਸਾਇੰਸ ਮਿਸ਼ਨ ਡਾਇਰੈਕਟੋਰੇਟ ਵਿੱਚ ਐਸਟ੍ਰੋਫਿਜ਼ਿਕਸ ਵਿਭਾਗ ਦੇ ਡਾਇਰੈਕਟਰ ਪੌਲ ਹੱਟਜ਼ ਨੇ ਕਿਹਾ ਕਿ ਸਾਨੂੰ ਸੰਕੇਤ ਮਿਲੇ ਸਨ ਕਿ ਚੰਦਰਮਾ ਉੱਤੇ ਸੂਰਜ ਦੀਆਂ ਕਿਰਨਾਂ ਪੈਣ ਵਾਲੀ ਸਤਹਿ ਉੱਤੇ ਪਾਣੀ ਮੌਜੂਦ ਹੋ ਸਕਦਾ ਹੈ।
ਹੁਣ ਅਸੀਂ ਜਾਣਦੇ ਹਾਂ ਕਿ ਪਾਣੀ ਉਥੇ ਹੈ। ਇਹ ਖੋਜ ਚੰਦਰਮਾ ਦੀ ਸਤਹਿ ਬਾਰੇ ਸਾਡੀ ਸਮਝ ਨੂੰ ਚੁਣੌਤੀ ਦਿੰਦੀ ਹੈ ਅਤੇ ਡੂੰਘੀ ਪੁਲਾਂਘ ਦੀ ਖੋਜ ਨਾਲ ਸੰਬੰਧਿਤ ਸਰੋਤਾਂ ਬਾਰੇ ਪੇਚੀਦਾ ਪ੍ਰਸ਼ਨ ਖੜੇ ਕਰਦੀ ਹੈ।