ਨਵੀਂ ਦਿੱਲੀ: 17 ਅਗਸਤ 2021 ਤੋਂ ਮਾਈਕਰੋਸਾਫਟ 365 ਐਪਸ ਅਤੇ ਸੇਵਾਵਾਂ ਹੁਣ ਇੰਟਰਨੈੱਟ ਐਕਸਪਲੋਰਰ 11 'ਤੇ ਕੰਮ ਨਹੀਂ ਕਰਨਗੀਆਂ। ਇਸ ਸਾਲ 30 ਨਵੰਬਰ ਤੋਂ ਸ਼ੁਰੂ ਹੋ ਰਹੀ ਮਾਈਕਰੋਸਾਫਟ ਟੀਮ ਵੈਬ ਐਪ ਇੰਟਰਨੈੱਟ ਐਕਸਪਲੋਰਰ 11 ਉੱਤੇ ਹੋਲੀ ਹੋਲੀ ਕੰਮ ਕਰਨਾ ਬੰਦ ਕਰ ਦੇਵੇਗੀ ਅਤੇ ਮਾਈਕਰੋਸਾਫਟ 365 ਐਪਸ ਅਤੇ ਸੇਵਾਵਾਂ ਅਗਸਤ 2021 ਤੋਂ ਇੰਟਰਨੈੱਟ ਐਕਸਪਲੋਰਰ 11 'ਤੇ ਕੰਮ ਨਹੀਂ ਕਰੇਗੀ।
ਨਵੇਂ ਮਾਈਕਰੋਸਾਫਟ 365 ਦੀਆਂ ਵਿਸ਼ੇਸ਼ਤਾਵਾਂ ਜਾਂ ਤਾਂ ਇੰਟਰਨੈਟ ਐਕਸਪਲੋਰਰ 11 'ਤੇ ਕੰਮ ਨਹੀਂ ਕਰਨਗੀਆਂ ਜਾਂ ਕੁਝ ਸੇਵਾਵਾਂ ਕੰਮ ਨਹੀਂ ਕਰਨਗੀਆਂ। ਇੱਥੇ ਇਹ ਤਬਦੀਲੀਆਂ ਕੁਝ ਗਾਹਕਾਂ ਲਈ ਮੁਸ਼ਕਲਾਂ ਦਾ ਕਾਰਨ ਬਣ ਸਕਦੀਆਂ ਹਨ, ਉੱਥੇ ਹੀ ਉਨ੍ਹਾਂ ਗਾਹਕਾਂ ਲਈ ਜੋ ਨਵੇਂ ਮਾਈਕਰੋਸਾਫਟ ਐਜ ਦੀ ਵਰਤੋਂ ਕਰਨਗੇ ਉਨ੍ਹਾਂ ਲਈ ਮਾਈਕਰੋਸਾਫਟ 365 ਦੇ ਫੀਚਸਜ਼ ਬਹੁਤ ਚੰਗੀ ਤਰ੍ਹਾਂ ਕੰਮ ਕਰਨਗੇ।
2013 ਤੋਂ ਬਾਅਦ ਗ੍ਰਾਹਕ ਇੰਟਰਨੈਟ ਐਕਸਪਲੋਰਰ 11 ਦੀ ਵਰਤੋਂ ਕਰ ਰਹੇ ਹਨ ਜਦੋਂ ਵੈੱਬ ਦੀ ਦੁਨੀਆ ਅੱਜ ਦੇ ਮੁਕਾਬਲੇ ਘੱਟ ਸੂਝਵਾਨ ਸੀ। ਉਸ ਤੋਂ ਬਾਅਦ ਤੋਂ ਵੈਬ ਤਜ਼ਰਬੇ ਵਿੱਚ ਬਹੁਤ ਤਬਦੀਲੀ ਆਈ ਹੈ ਅਤੇ ਨਾਲ ਹੀ ਦ੍ਰਿਸ਼ ਬਹੁਤ ਬਿਹਤਰ ਅਤੇ ਕੁਸ਼ਲ ਹੋ ਗਏ ਹੈ, ਜਿਸ ਕਾਰਨ ਵੈੱਬ 'ਤੇ ਕੰਮ ਬਹੁਤ ਆਸਾਨ ਹੋ ਗਿਆ ਹੈ।