ਵਾਸ਼ਿੰਗਟਨ: ਐਮਾਜ਼ੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਫ ਵਿਲਕੇ ਸੇਵਾਮੁਕਤ ਹੋ ਰਹੇ ਹਨ। ਉਸ ਦੀ ਸੇਵਾਮੁਕਤੀ 'ਤੇ ਕੰਪਨੀ ਦੇ ਸੀਈਓ ਜੈਫ ਬੇਜੋਸ ਨੇ ਕਿਹਾ ਕਿ ਕੰਪਨੀ ਉੱਤੇ ਜੈਫ ਦਾ ਪ੍ਰਭਾਵ ਉਸ ਦੇ ਜਾਣ ਤੋਂ ਬਾਅਦ ਵੀ ਰਹੇਗਾ, ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ।
ਵਿਲਕੇ ਨੇ ਕਿਹਾ, "ਮੈਂ ਅਗਲੇ ਸਾਲ ਪਹਿਲੀ ਤਿਮਾਹੀ ਵਿੱਚ ਸੇਵਾਮੁਕਤ ਹੋਣ ਦੀ ਯੋਜਨਾ ਬਣਾ ਰਿਹਾ ਹਾਂ। ਮੇਰੇ ਕੋਲ ਕੋਈ ਨਵੀਂ ਨੌਕਰੀ ਨਹੀਂ ਹੈ। ਮੈਨੂੰ ਐਮਾਜ਼ੋਨ ਉੱਤੇ ਮਾਣ ਹੈ ਅਤੇ ਮੈਂ ਹਰ ਵਾਰ ਵਾਂਗ ਖ਼ੁਸ਼ ਹਾਂ।"
ਵਿਲਕੇ ਦਾ ਕਹਿਣਾ ਹੈ ਕਿ ਉਸ ਨੇ 20 ਸਾਲ ਐਮਾਜ਼ੋਨ ਦੇ ਨਾਲ ਕੰਮ ਕੀਤਾ, ਹੁਣ ਸਮਾਂ ਆ ਗਿਆ ਹੈ ਕਿ ਕੰਪਨੀ ਦੀ ਵਾਗਡੋਰ ਨਵੇਂ ਵਿਅਕਤੀ ਦੇ ਹੱਥ ਜਾਵੇ। ਸੀਈਓ ਜੈਫ ਬੇਜੋਸ ਨੇ ਕਿਹਾ ਕਿ ਜੈਫ ਤੋਂ ਬਿਨਾਂ ਕੰਪਨੀ ਨੂੰ ਪਛਾਣ ਨਹੀਂ ਮਿਲਣੀ ਸੀ। ਤੁਹਾਡੇ ਯੋਗਦਾਨ ਤੇ ਦੋਸਤੀ ਲਈ ਧੰਨਵਾਦ।