ਪੰਜਾਬ

punjab

ETV Bharat / science-and-technology

ਡਾ. ਹੋਮੀ ਜਹਾਂਗੀਰ ਭਾਭਾ ਦੀ 110ਵੀਂ ਜਯੰਤੀ, ਜਾਣੋ ਉਨ੍ਹਾਂ ਨਾਲ ਜੁੜੀਆਂ ਦਿਲਚਸਪ ਗੱਲਾਂ

ਭਾਰਤੀ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ ਵੱਜੋਂ ਪ੍ਰਸਿੱਧ ਡਾ. ਹੋਮੀ ਜਹਾਂਗੀਰ ਭਾਭਾ, ਇੱਕ ਪ੍ਰਸਿੱਧ ਪਰਮਾਣੂ ਭੌਤਿਕ ਵਿਗਿਆਨੀ ਸਨ। ਉਹ ਦੋ ਮਸ਼ਹੂਰ ਖੋਜ ਸੰਸਥਾਵਾਂ- ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (ਟੀਆਈਐਫਆਰ) ਅਤੇ ਭਾਭਾ ਪਰਮਾਣੂ ਖੋਜ ਕੇਂਦਰ (ਬੀਏਆਰਸੀ) ਦੇ ਸੰਸਥਾਪਕ ਨਿਰਦੇਸ਼ਕ ਵੀ ਸਨ।

ਤਸਵੀਰ
ਤਸਵੀਰ

By

Published : Oct 31, 2020, 2:00 PM IST

Updated : Feb 16, 2021, 7:31 PM IST

ਹੈਦਰਾਬਾਦ: ਡਾ. ਹੋਮੀ ਜਹਾਂਗੀਰ ਭਾਭਾ, ਜੋ ਕਿ ਪ੍ਰਸਿੱਧ ਖੋਜ ਸੰਸਥਾਵਾਂ- ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (ਟੀਆਈਐਫਆਰ) ਤੇ ਭਾਭਾ ਪਰਮਾਣੂ ਰਿਸਰਚ ਸੈਂਟਰ (ਬੀਏਆਰਸੀ) ਦੇ ਸੰਸਥਾਪਕ ਨਿਰਦੇਸ਼ਕ ਸਨ, ਇੱਕ ਪ੍ਰਸਿੱਧ ਪਰਮਾਣੂ ਭੌਤਿਕ ਵਿਗਿਆਨੀ ਸਨ। ਉਹ 30 ਅਕਤੂਬਰ 1909 ਨੂੰ ਇੱਕ ਪਾਰਸੀ ਪਰਿਵਾਰ ਵਿੱਚ ਪੈਦਾ ਹੋਇਆ ਸੀ।

  • ਉਨ੍ਹਾਂ ਨੂੰ ਕਈ ਵੱਕਾਰੀ ਯੂਨੀਵਰਸਿਟੀਆਂ ਵੱਲੋਂ ਕਈ ਆਨਰੇਰੀ ਖਿਤਾਬ ਅਤੇ ਐਵਾਰਡ ਦਿੱਤੇ ਗਏ ਸਨ।
  • ਇੱਕ ਵਿਦਿਆਰਥੀ ਵਜੋਂ, ਡਾ. ਹੋਮੀ ਨੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਨਾਲ ਕੰਮ ਕੀਤਾ। ਉਨ੍ਹਾਂ ਨੇ ਕੋਪੇਨਹੇਗਨ ਵਿੱਚ ਨੀਲਸ ਬੋਹਰ ਦੇ ਨਾਲ ਵੀ ਕੰਮ ਕੀਤਾ।
  • ਉਹ 1939 ਵਿੱਚ ਭਾਰਤ ਆਏ ਸਨ ਅਤੇ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਨਾਲ ਉਹ ਵਾਪਿਸ ਪਰਤਣ ਵਿੱਚ ਅਸਮਰਥ ਰਹੇ।
  • ਉਨ੍ਹਾਂ ਨੇ ਕਈ ਕਾਨਫ਼ਰੰਸਾਂ ਵਿੱਚ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਆਦਿ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ।
  • ਉਹ 1945 ਵਿੱਚ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (ਟੀਆਈਐਫਆਰ) ਦੇ ਸੰਸਥਾਪਕ ਨਿਰਦੇਸ਼ਕ ਸਨ।
  • ਬਾਅਦ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਟਰੰਬੇ ਪਰਮਾਣੂ ਊਰਜਾ ਫਾਉਂਡੇਸ਼ਨ ਦਾ ਨਾਮ ਭਾਭਾ ਪਰਮਾਣੂ ਖੋਜ ਕੇਂਦਰ ਰੱਖ ਦਿੱਤਾ ਗਿਆ।
  • ਉਨ੍ਹਾਂ ਨੇ ਬ੍ਰਹਿਮੰਡੀ ਰੇਡੀਏਸ਼ਨਾਂ ਨੂੰ ਸਮਝਣ ਲਈ ਜਰਮਨ ਭੌਤਿਕ ਵਿਗਿਆਨੀਆਂ ਵਿੱਚੋਂ ਇੱਕ ਨਾਲ ਕੰਮ ਕਰ ਕੇ ਕੈਸਕੇਡ ਸਿਧਾਂਤ ਵੀ ਵਿਕਸਤ ਕੀਤਾ।
  • ਉਹ ਪੇਂਟਿੰਗ, ਕਲਾਸੀਕਲ ਸੰਗੀਤ ਅਤੇ ਓਪੇਰਾ ਨੂੰ ਪਿਆਰ ਕਰਦੇ ਸਨ। ਉਹ ਮਲਾਬਾਰ ਪਹਾੜੀਆਂ ਦੇ ਇੱਕ ਵਿਸ਼ਾਲ ਬਸਤੀਵਾਦੀ ਬੰਗਲੇ ਵਿੱਚ ਰਹਿੰਦਾ ਸੀ। ਜਿਸਦਾ ਨਾਮ ਮਹਰੰਗੀਰ ਰੱਖਿਆ ਗਿਆ।

ਡਾ. ਭਾਭਾ ਨੇ ਪ੍ਰਮਾਣੂ ਵਿਗਿਆਨ ਵਿੱਚ ਪ੍ਰਯੋਗਸ਼ਾਲਾਵਾਂ ਅਤੇ ਖੋਜ ਸਹੂਲਤਾਂ ਦੀ ਲੋੜ ਬਾਰੇ ਚਾਨਣਾ ਪਾਇਆ। ਦੋਰਾਜੀ ਜੈਮਸੈਟਜੀ ਟਾਟਾ ਅਤੇ ਟਾਟਾ ਟਰੱਸਟ ਦੀ ਸਹਾਇਤਾ ਨਾਲ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਦੀ ਸਥਾਪਨਾ 1945 ਵਿੱਚ ਬੰਬੇ ਵਿੱਚ ਸਥਾਪਿਤ ਕੀਤਾ ਗਿਆ ਸੀ।

ਡਾ. ਹੋਮੀ ਭਾਭਾ ਇੱਕ ਕੁਸ਼ਲ ਪ੍ਰਬੰਧਕ ਸੀ ਅਤੇ ਇਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਪ੍ਰਮੁੱਖਤਾ, ਸ਼ਰਧਾ, ਧਨ ਦੌਲਤ ਅਤੇ ਸਾਂਝੇਦਾਰੀ ਕਰ ਕੇ ਹੀ ਸੀ ਕਿ ਉਹ ਦੇਸ਼ ਦੇ ਵਿਗਿਆਨਕ ਵਿਕਾਸ ਲਈ ਲੋੜੀਂਦੇ ਸਰੋਤ ਨਿਰਧਾਰਿਤ ਕਰਨ ਦੀ ਲੋੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾ ਸਕਦੇ ਸਨ। ਉਨ੍ਹਾਂ ਨੇ ਪਰਮਾਣੂ ਸ਼ਕਤੀ ਦੀ ਸ਼ਾਂਤਮਈ ਵਰਤੋਂ ਦੇ ਉਦੇਸ਼ ਨਾਲ 1955 ਵਿੱਚ ਸਵਿਟਜ਼ਰਲੈਂਡ ਦੇ ਜੇਨੇਵਾ ਵਿਖੇ ਆਯੋਜਿਤ ਪਹਿਲੇ ਸੰਯੁਕਤ ਰਾਸ਼ਟਰ ਸੰਮੇਲਨ ਦੀ ਸਫਲਤਾਪੂਰਵਕ ਅਗਵਾਈ ਕੀਤੀ।

ਵਿਗਿਆਨਿਕ ਖੋਜ ਦੇ ਖੇਤਰ ਵਿੱਚ ਉਨ੍ਹਾਂ ਦੀ ਇੱਕ ਪ੍ਰਾਪਤੀ ਇਹ ਸੀ ਕਿ ਉਹ ਇਲੈਕਟ੍ਰਾਨਾਂ ਅਤੇ ਪੋਜੀਟਰਾਂ ਦੇ ਟੁੱਟਣ 'ਤੇ ਰੌਸ਼ਨੀ ਪਾ ਸਕਦਾ ਸੀ, ਜਿਸ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਅਤੇ ਅੰਤ ਵਿੱਚ ਉਸ ਨੂੰ ਭਾਭਾ ਸਕੈਟਰਿੰਗ ਦਾ ਨਾਮ ਦਿੱਤਾ ਗਿਆ।

ਡਾ. ਭਾਭਾ ਨੇ ਪਰਮਾਣੂ ਊਰਜਾ ਖੋਜ ਅਤੇ ਵਿਕਾਸ ਦੀਆਂ ਮਨੁੱਖੀ ਸ਼ਕਤੀਆਂ ਦੀ ਪੂਰਤੀ ਲਈ ਬੀਏਆਰਸੀ ਟ੍ਰੇਨਿੰਗ ਸਕੂਲ ਦੀ ਸਥਾਪਿਤ ਕੀਤੀ। ਉਨ੍ਹਾਂ ਨੇ ਪਰਮਾਣੂ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਸਵੈ-ਨਿਰਭਰਤਾ ਦੀ ਲੋੜ ਉੱਤੇ ਜ਼ੋਰ ਦਿੱਤਾ।

Last Updated : Feb 16, 2021, 7:31 PM IST

ABOUT THE AUTHOR

...view details