ਸੈਨ ਫ਼ਰਾਂਸਿਸਕੋ: ਸੀਡੀ ਪ੍ਰਾਜੈਕਟ ਰੇਡ 'ਸਾਈਬਰਪੰਕ 2077' ਵਿੱਚ ਦੇਰ ਹੋਣ ਤੋਂ ਬਾਅਦ, ਗੇਮ ਬਣਾਉਣ ਵਾਲੇ ਨੂੰ ਕਥਿਤ ਤੌਰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਸੀਡੀ ਪ੍ਰਾਜੈਕਟ ਦੇ ਸੀਨੀਅਰ ਗੇਮ ਡਿਜ਼ਾਈਨਰ ਆਂਦਰੇਜ਼ ਜਾਵਦਜਕੀ ਨੇ ਆਪਣੇ ਟਵਿੱਟਰ 'ਤੇ ਸਿੱਧੇ ਭੇਜੇ ਗਏ ਇੱਕ ਧਮਕੀ ਵਾਲੇ ਸੰਦੇਸ਼ ਨੂੰ ਪੋਸਟ ਕੀਤਾ, ਜਿਸ ਵਿੱਚ ਗੇਮ ਜਾਰੀ ਕਰੋ ਜਾਂ ਤੁਹਾਡਾ ਕੰਮ ਤਮਾਮ ਹੋ ਜਾਵੇਗਾ, ਸਾਈਬਰਪੰਕ ਜਾਰੀ ਕਰੋ ਨਹੀਂ ਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਗ ਕੀਤਾ ਜਾਵੇਗਾ ਅਤੇ ਜੇਕਰ ਤੁਸੀ ਗੇਮ ਨੂੰ ਜਾਰੀ ਨਹੀਂ ਕਰਗੇ ਤਾਂ ਮੈਂ ਤੁਹਾਨੂੰ ਜਿੰਦਾ ਸਾੜ ਦੇਵਾਂਗਾ, ਵਰਗੀਆਂ ਧਮਕੀਆਂ ਸ਼ਾਮਲ ਹਨ।
ਜਾਵਦਜਕੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਮੈਂ ਸਾਈਬਰਪੰਕ 2077 ਵਿੱਚ ਹੋਈ ਦੇਰ ਸਬੰਧੀ ਇੱਕ ਗੱਲ ਕਹਿਣਾ ਚਾਹੁੰਦਾ ਹਾਂ। ਮੈਂ ਸਮਝਦਾ ਹਾਂ ਕਿ ਤੁਸੀ ਗੁੱਸੇ ਵਿੱਚ ਹੋ, ਨਿਰਾਸ਼ ਹੋ ਅਤੇ ਇਸ ਸਬੰਧੀ ਆਪਣੀ ਸਲਾਹ ਦੇਣਾ ਚਾਹੁੰਦੇ ਹੋ। ਫਿਰ ਵੀ ਬਣਾਉਣ ਵਾਲੇ ਨੂੰ ਮੌਤ ਦੀ ਧਮਕੀ ਭੇਜਣਾ ਪੂਰੀ ਤਰ੍ਹਾਂ ਨਾਮਨਜੂਰ ਅਤੇ ਗਲਤ ਹੈ। ਅਸੀਂ ਵੀ ਤੁਹਾਡੇ ਵਾਂਗ ਇਨਸਾਨ ਹਾਂ।
2016 ਵਿੱਚ, 'ਨੋ ਮੈਨਸ ਸਕਾਈ' ਬਣਾਉਣ ਵਾਲੇ ਹੈਲੋ ਗੇਮਜ਼ ਨੂੰ 49 ਦਿਨਾਂ ਤੱਕ ਗੇਮ ਵਿੱਚ ਦੇਰ ਹੋਣ ਕਾਰਨ ਇਸ ਤਰ੍ਹਾਂ ਦੀ ਧਮਕੀ ਮਿਲੀ ਸੀ।