ਪੰਜਾਬ

punjab

ETV Bharat / science-and-technology

ਚੀਨ 'ਚ 50 ਮਿਲੀਅਨ ਉਪਭੋਗਤਾਵਾਂ ਨੇ ਕਾਲ ਆਫ ਡਿਊਟੀ ਦੇ ਲਈ ਕੀਤਾ ਰਜਿਸਟ੍ਰੇਸ਼ਨ - ਰੋਇਲ ਸ਼ੂਟਰ ਕਾਲ ਆਫ ਡਿਊਟੀ ਮੋਬਾਈਲ

ਮਸ਼ਹੂਰ ਜੰਗ ਰੋਇਲ ਸ਼ੂਟਰ ਕਾਲ ਆਫ ਡਿਊਟੀ ਮੋਬਾਈਲ, 29 ਅਕਤੂਬਰ ਨੂੰ ਚੀਨ 'ਚ ਲਾਂਚ ਹੋਣ ਲਈ ਤਿਆਰ ਹੈ। ਹੁਣ ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਗੇਮ ਲਈ ਚੀਨ 'ਚ ਲਗਭਗ 50 ਮਿਲਿਅਨ ਉਪਭੋਗਤਾਵਾਂ ਨੇ ਅਡਵਾਂਸ ਰਜਿਸਟ੍ਰੇਸ਼ਨ ਕਰਵਾਇਆ ਹੈ।

50 ਮਿਲੀਅਨ ਉਪਭੋਗਤਾਵਾਂ ਨੇ ਕਾਲ ਆਫ ਡਿਊਟੀ ਦੇ ਲਈ ਕੀਤਾ ਰਜਿਸਟ੍ਰੇਸ਼ਨ
50 ਮਿਲੀਅਨ ਉਪਭੋਗਤਾਵਾਂ ਨੇ ਕਾਲ ਆਫ ਡਿਊਟੀ ਦੇ ਲਈ ਕੀਤਾ ਰਜਿਸਟ੍ਰੇਸ਼ਨ

By

Published : Oct 25, 2020, 7:32 PM IST

Updated : Feb 16, 2021, 7:31 PM IST

ਬੀਜਿੰਗ: ਗਿਜ਼ਮੋਚੀਨਾ ਦੀ ਰਿਪੋਰਟ ਦੇ ਮੁਤਾਬਕ, ਐਕਟੀਵਿਜਨ ਬਿਲਜ਼ਾਰਡ ਵੱਲੋਂ ਲਾਈਸੈਂਸਸ਼ੁਦਾ ਅਤੇ ਟੈਨਸੈਂਟ ਵੱਲੋਂ ਵਿਕਸਤ ਕੀਤੀ ਗਈ ਕਾਲ ਆਫ਼ ਡਿਊਟੀ ਮੋਬਾਈਲ, ਚੀਨ ਨੂੰ ਉਪਲਬਧ ਨਹੀਂ ਸੀ। ਇਸ ਨੂੰ ਸੈਂਸਰ ਬੋਰਡ ਨੇ ਰੋਕ ਦਿੱਤਾ ਸੀ। ਟੈਨਸੇਂਟ ਵੱਲੋਂ ਇਸ ਗੇਮ 'ਚ ਖੂਨ ਅਤੇ ਹੋਰ ਪਹਿਲੂ ਨੂੰ ਹਟਾਉਣ ਤੋਂ ਬਾਅਦ, ਐਪ ਦੁਨੀਆ ਦੇ ਸਭ ਤੋਂ ਵੱਡੇ ਗੇਮਿੰਗ ਮਾਰਕੀਟ ਵਿੱਚ ਉਪਲਬਧ ਹੋਵੇਗੀ।

ਸੈਂਸਰ ਟਾਵਰ ਨੇ ਪਹਿਲਾਂ ਜੂਨ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਇਹ ਗੇਮ ਟੈਨਸੇਂਟ ਦੀ ਪੱਬਜੀ ਮੋਬਾਈਲ ਗੇਮ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਗੇਮ ਵਜੋਂ ਉਭਰ ਸਕਦੀ ਹੈ।

ਕਾਲ ਆਫ ਡਿਊਟੀ ਮੋਬਾਈਲ ਅਕਤੂਬਰ 2019 ਵਿੱਚ ਜਾਰੀ ਹੋਣ ਤੋਂ ਬਾਅਦ ਦੁਨੀਆ ਭਰ ਵਿੱਚ ਪ੍ਰਸਿੱਧ ਸਾਬਤ ਹੋਇਆ ਹੈ। ਅੱਠ ਮਹੀਨਿਆਂ ਦੇ ਅੰਦਰ, ਸ਼ੂਟਰ ਨੇ 250 ਮਿਲੀਅਨ ਡਾਉਨਲੋਡਸ ਹਾਸਲ ਕੀਤੇ। ਹਾਲਾਂਕਿ, ਇਸ ਦੇ ਸ਼ੁਰੂਆਤੀ ਹਫ਼ਤੇ ਵਿੱਚ ਲਗਭਗ 100 ਮਿਲੀਅਨ ਇੰਸਟਾਲ ਕੀਤੇ ਗਏ ਸਨ।

ਇਸ ਤੋਂ ਇਲਾਵਾ, ਕਾਲ ਆਫ ਡਿਊਟੀ ਮੋਬਾਈਲ ਗੇਮ ਐਵਾਰਡਜ਼ 2019 ਵਿੱਚ ਇੱਕ ਵੱਡੀ ਜੇਤੂ ਸਾਬਤ ਹੋਈ। ਕਿਉਂਕਿ ਉਸ ਨੇ ਨਿਸ਼ਾਨੇਬਾਜ਼ ਵਿੱਚ ਸਰਬੋਤਮ ਮੋਬਾਈਲ ਗੇਮ ਦਾ ਖਿਤਾਬ ਜਿੱਤਿਆ ਹੈ।

ਕਾਲ ਆਫ ਡਿਊਟੀ ਮੋਬਾਈਲ ਨੇ ਆਪਣੇ ਪਹਿਲੇ ਸਾਲ ਵਿੱਚ ਖਿਡਾਰੀ ਦੇ ਖਰਚਿਆਂ ਵਿੱਚ 500 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜਿਸ ਨਾਲ ਇਹ ਉਸ ਸਮੇਂ ਦੁਨੀਆ ਦੀ 22 ਵੀਂ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀ ਮੋਬਾਈਲ ਗੇਮ ਬਣ ਗਈ।

Last Updated : Feb 16, 2021, 7:31 PM IST

ABOUT THE AUTHOR

...view details