ਹੈਦਰਾਬਾਦ: ਦੇਸ਼ ਅਤੇ ਦੁਨੀਆ ਵਿੱਚ 10 ਅਗਸਤ ਨੂੰ ਵਿਸ਼ਵ ਸ਼ੇਰ ਦਿਵਸ ਯਾਨੀ World Lion Day ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਸ਼ੇਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਇੱਕ ਖੋਜ ਮੁਤਾਬਕ, ਧਰਤੀ ਤੇ 30 ਹਜ਼ਾਰ ਤੋਂ ਲੈ ਕੇ 1 ਲੱਖ ਸ਼ੇਰ ਬਚੇ ਹਨ, ਪਿਛਲੇ ਚਾਰ ਦਹਾਕਿਆਂ ਵਿੱਚ ਸ਼ੇਰਾਂ ਦੀ ਅਬਾਦੀ ਵਿੱਚ 50 ਫ਼ੀਸਦ ਦੀ ਕਮੀ ਆਈ ਹੈ।
ਗੁਜਰਾਤ ਦੇ ਗਿਰ ਜੰਗਲਾਂ ਵਿੱਚ ਰਹਿਣ ਵਾਲੇ ਏਸ਼ੀਆਈ ਸ਼ੇਰਾਂ ਦੀ ਅਬਾਦੀ ਵਿੱਚ ਪਿਛਲੇ 5 ਸਾਲਾਂ ਦੌਰਾਨ 29 ਫ਼ੀਸਦ ਵਾਧਾ ਵੇਖਿਆ ਗਿਆ ਹੈ। ਗਿਰ ਦੇ ਜੰਗਲਾਂ ਵਿੱਚ ਸ਼ੇਰਾਂ ਦੀ ਅਬਾਦੀ 2015 ਵਿੱਚ 523 ਸੀ ਜੋ ਕਿ ਹੁਣ ਵਧ ਕੇ 674 ਹੋ ਗਈ ਹੈ।
ਸੁਰੱਖਿਆ ਦੇ ਕਰਕੇ ਸ਼ੇਰ ਜਿੱਥੇ ਪਾਏ ਜਾਂਦੇ ਹਨ ਉੱਥੇ ਵੀ 36 ਫ਼ੀਸਦਾ ਵਾਧਾ ਹੋਇਆ ਹੈ। ਪਹਿਲਾਂ 2200 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਸ਼ੇਰ ਪਾਏ ਜਾਂਦੇ ਸੀ ਜੋ ਕਿ ਹੁਣ ਵਧ ਕੇ 30 ਹਜ਼ਾਰ ਵਰਗ ਕਿਲੋਮੀਟਰ ਵਿੱਚ ਪਾਏ ਜਾਂਦੇ ਹਨ।
ਮੌਜੂਦਾ ਸਮੇ ਵਿੱਚ ਏਸ਼ੀਆਈ ਸ਼ੇਰ ਸੌਰਾਸ਼ਟਰ ਦੇ ਸੁਰੱਖਿਅਤ ਇਲਾਕੇ ਵਿੱਚ ਪਾਏ ਜਾਂਦੇ ਹਨ। ਗੁਜਰਾਤ ਦੇ 9 ਜ਼ਿਲ੍ਹਿਆਂ ਵਿੱਚ ਸ਼ੇਰ ਪਾਏ ਜਾਂਦੇ ਹਨ।
ਪਿਛਲੇ 100 ਸਾਲਾਂ ਵਿੱਚ 80 ਫ਼ੀਸਦ ਤੋਂ ਜ਼ਿਆਦਾ ਸ਼ੇਰ ਅਲੋਪ ਹੋ ਗਏ ਹਨ। 27 ਫ਼ੀਸਦ ਅਫ਼ਰੀਕੀ ਦੇਸ਼ਾਂ ਅਤੇ 1 ਏਸ਼ੀਆਈ ਦੇਸ਼ ਵਿੱਚ ਸ਼ੇਰ ਮੌਜੂਦ ਹਨ ਪਰ ਅਜਿਹੇ 7 ਦੇਸ਼ ਹਨ ਜਿੱਥੇ 100 ਤੋਂ ਜ਼ਿਆਦਾ ਸ਼ੇਰ ਹਨ ਜਦੋਂ ਕਿ 26 ਅਫ਼ਰੀਕੀ ਦੇਸ਼ਾਂ ਵਿੱਚ ਸ਼ੇਰ ਬਿਲਕੁਲ ਹੀ ਅਲੋਪ ਹੋ ਚੁੱਕੇ ਹਨ।
ਜਿਵੇਂ-ਜਿਵੇਂ ਮਨੁੱਖ ਨੇ ਤਰੱਕੀ ਕੀਤੀ ਓਵੇਂ ਹੀ ਜੰਗਲਾਂ ਦੀ ਕਟਾਈ ਵੀ ਵਧਦੀ ਗਈ ਜਿਸ ਦੇ ਸਿੱਟੇ ਵਜੋਂ ਸ਼ੇਰ ਮਨੁੱਖਾਂ ਦੇ ਸੰਪਰਕ ਵਿੱਚ ਆ ਗਏ। ਇਸ ਤੋਂ ਬਾਅਦ ਸ਼ੇਰਾਂ ਦਾ ਸ਼ਿਕਾਰ ਕੀਤਾ ਜਾਣ ਲੱਗ ਪਿਆ ਜਿਸ ਕਾਰਨ ਸ਼ੇਰਾਂ ਦੀ ਗਿਣਤੀ ਘਟਦੀ ਗਈ। ਜੇ ਇਸ ਹਿਸਾਬ ਨਾਲ ਸੋਚਿਆ ਜਾਵੇ ਤਾਂ ਮਨੁੱਖ ਸ਼ੇਰਾਂ ਦੀ ਅਬਾਦੀ ਲਈ ਖ਼ਤਰਾ ਹੈ।