ਹੈਦਰਾਬਾਦ: ਸੈਮਸੰਗ ਦਾ Samsung Galaxy Unpacked ਇਵੈਂਟ 17 ਜਨਵਰੀ ਨੂੰ ਆਯੋਜਿਤ ਕੀਤਾ ਜਾਵੇਗਾ। ਇਹ ਇਵੈਂਟ ਇਸ ਸਾਲ ਦਾ ਸਭ ਤੋਂ ਵੱਡਾ ਇਵੈਂਟ ਹੈ। ਇਸ ਇਵੈਂਟ ਦੌਰਾਨ ਕਈ ਚੀਜ਼ਾਂ ਲਾਂਚ ਕੀਤੀਆਂ ਜਾਣਗੀਆਂ। ਗ੍ਰਾਹਕਾਂ ਵੱਲੋ Samsung Galaxy Unpacked ਇਵੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Samsung Galaxy S24 ਸੀਰੀਜ਼ ਵੀ ਇਸ ਇਵੈਂਟ 'ਚ ਲਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਹੋਰ ਵੀ ਕਈ ਪ੍ਰੋਡਕਟਸ ਲਾਂਚ ਹੋਣਗੇ।
ਇਸ ਤਰ੍ਹਾਂ ਦੇਖ ਸਕੋਗੇ Samsung Galaxy Unpacked ਇਵੈਂਟ:Samsung Galaxy Unpacked ਇਵੈਂਟ ਕੈਲੀਫੋਰਨੀਆ, ਸੈਨ ਜੋਸ 'ਚ ਸਵੇਰੇ 10 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਇਸ ਇਵੈਂਟ ਨੂੰ ਤੁਸੀਂ ਘਰ ਬੈਠੇ ਕੰਪਨੀ ਦੇ YouTube ਚੈਨਲ ਰਾਹੀ ਦੇਖ ਸਕੋਗੇ। ਇਸ ਤੋਂ ਇਲਾਵਾ, ਕੰਪਨੀ ਦੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਜਾਣਕਾਰੀ ਪਾ ਸਕਦੇ ਹੋ।
Samsung Galaxy Unpacked ਇਵੈਂਟ 'ਚ ਕੀ ਹੋਵੇਗਾ ਲਾਂਚ?:Samsung Galaxy Unpacked ਇਵੈਂਟ 'ਚ Samsung Galaxy S24 ਸੀਰੀਜ਼ ਲਾਂਚ ਹੋਵੇਗੀ। ਇਸ ਸੀਰੀਜ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। Samsung Galaxy S24 ਸੀਰੀਜ਼ 'ਚ ਤਿੰਨ ਸਮਾਰਟਫੋਨ ਲਾਂਚ ਹੋਣਗੇ। ਇਨ੍ਹਾਂ ਸਮਾਰਟਫੋਨਾਂ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ। ਲੀਕਸ ਦੀ ਮੰਨੀਏ, ਤਾਂ Samsung Galaxy S24 ਅਤੇ Samsung Galaxy S24 ਪਲੱਸ ਪਿਛਲੇ ਸਾਲ ਦੀ ਤਰ੍ਹਾਂ Samsung Galaxy S23 ਦੇ ਡਿਜ਼ਾਈਨ ਪੈਟਰਨ ਨੂੰ ਫਾਲੋ ਕਰੇਗਾ, ਜਿਸ ਕਰਕੇ ਤੁਹਾਨੂੰ ਫਰੰਟ 'ਚ ਪੰਚ ਹੋਲ ਕੈਮਰਾ ਅਤੇ ਰਿਅਰ 'ਚ ਟ੍ਰਿਪਲ ਕੈਮਰਾ ਮਿਲੇਗਾ। Samsung Galaxy S24 ਅਲਟ੍ਰਾ 'ਚ ਤੁਹਾਨੂੰ ਫਲੈਟ ਡਿਸਪਲੇ ਮਿਲੇਗੀ। Samsung Galaxy S24 ਦੀ ਡਿਸਪਲੇ 6.17 ਅਤੇ Samsung Galaxy S24 ਪਲੱਸ ਦੀ ਡਿਸਪਲੇ 6.65 ਇੰਚ ਹੋ ਸਕਦੀ ਹੈ। ਸਮਾਰਟਫੋਨਾਂ ਤੋਂ ਇਲਾਵਾ, ਕੰਪਨੀ ਏਅਰਬੱਡਸ ਅਤੇ Galaxy Fit 3 ਫਿੱਟਨੈੱਸ ਟ੍ਰੈਕਰ ਵੀ ਲਾਂਚ ਕਰ ਸਕਦੀ ਹੈ। ਹਾਲਾਂਕਿ, ਇਸ ਬਾਰੇ ਅਜੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Amazon Great Republic Day Sale: ਇਸ ਤੋਂ ਇਲਾਵਾ, ਐਮਾਜ਼ਾਨ ਦੀ 'Great Republic Day' ਸੇਲ ਦੀ ਡੇਟ ਵੀ ਸਾਹਮਣੇ ਆ ਗਈ ਹੈ। ਕੰਪਨੀ ਹਰ ਸਾਲ ਭਾਰਤ 'ਚ ਗਣਤੰਤਰ ਦਿਵਸ ਮੌਕੇ ਸੇਲ ਦਾ ਐਲਾਨ ਕਰਦੀ ਹੈ। ਇਸ ਵਾਰ ਵੀ ਐਮਾਜ਼ਾਨ ਨੇ ਸੇਲ ਦਾ ਐਲਾਨ ਕਰਦੇ ਹੋਏ ਇਸਦਾ ਪੇਜ ਲਾਈਵ ਕਰ ਦਿੱਤਾ ਹੈ। ਕੰਪਨੀ ਨੇ ਫਿਲਹਾਲ ਇਸ ਸੇਲ ਦੀ ਤਰੀਕ ਦਾ ਕੋਈ ਐਲਾਨ ਨਹੀਂ ਕੀਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਸੇਲ 14 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਕੰਪਨੀ ਜਲਦ ਹੀ ਇਸ ਸੇਲ ਦੀ ਤਰੀਕ ਦਾ ਐਲਾਨ ਵੀ ਕਰ ਦੇਵੇਗੀ। ਸੇਲ ਦੌਰਾਨ ਐਮਾਜ਼ਾਨ ਨੇ SBI ਨਾਲ ਪਾਰਟਨਰਸ਼ਿੱਪ ਕੀਤੀ ਹੈ ਅਤੇ ਇਸਦੇ ਤਹਿਤ ਯੂਜ਼ਰਸ ਨੂੰ ਕਾਰਡ 'ਤੇ 10 ਫੀਸਦੀ ਛੋਟ ਮਿਲੇਗੀ।