ਹੈਦਰਾਬਾਦ: ਕੋਰੀਅਨ ਕੰਪਨੀ ਸੈਮਸੰਗ 26 ਜੁਲਾਈ ਨੂੰ ਸਾਲ ਦਾ ਦੂਜਾ ਇਵੈਂਟ ਆਯੋਜਿਤ ਕਰੇਗਾ। ਕੰਪਨੀ ਦਾ ਪਹਿਲਾ ਇਵੈਂਟ ਉਹ ਸੀ ਜਦੋਂ ਸੈਮਸੰਗ ਨੇ Glaxy S23 ਸੀਰੀਜ ਲਾਂਚ ਕੀਤੀ ਸੀ। ਹੁਣ ਦੂਜੇ ਇਵੈਂਟ 'ਚ ਕੰਪਨੀ 2 ਸਮਾਰਟਫੋਨ ਲਾਂਚ ਕਰੇਗੀ। ਤੁਸੀਂ ਕੰਪਨੀ ਦੇ ਇਵੈਂਟ ਨੂੰ ਸੈਮਸੰਗ ਦੇ Youtube ਚੈਨਲ 'ਤੇ ਦੇਖ ਸਕਦੇ ਹੋ।
Galaxy Z Fold 5 ਸਮਾਰਟਫੋਨ ਦੇ ਫੀਚਰਸ: Galaxy Z Fold 5 ਨੂੰ ਤੁਸੀਂ ਕਾਲੇ, ਨੀਲੇ ਅਤੇ ਚਿੱਟੇ ਕਲਰ 'ਚ ਖਰੀਦ ਸਕੋਗੇ। ਸਮਾਰਟਫੋਨ 'ਚ ਸਨੈਪਡ੍ਰੈਗਨ 8th ਜਨਰੇਸ਼ਨ 2 SOC ਦਾ ਸਪੋਰਟ ਮਿਲੇਗਾ। ਮੋਬਾਈਲ ਫੋਨ 'ਚ 7.6 ਇੰਚ ਦੀ ਅੰਦਰੂਨੀ ਡਿਸਪਲੇਅ ਅਤੇ 6.2 ਇੰਚ ਦੀ ਕਵਰ ਡਿਸਪਲੇਅ ਮਿਲ ਸਕਦੀ ਹੈ। ਫੋਟੋਗ੍ਰਾਫੀ ਲਈ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ, ਜਿਸ ਵਿੱਚ 50MP ਦਾ ਪ੍ਰਾਇਮਰੀ ਕੈਮਰਾ, 12MP ਦਾ ਅਲਟ੍ਰਾਵਾਇਡ ਕੈਮਰਾ ਅਤੇ 10MP ਦਾ ਟੈਲੀਫੋਟੋ ਕੈਮਰਾ ਹੋਵੇਗਾ। ਫਰੰਟ 'ਚ 12MP ਦਾ ਕੈਮਰਾ ਅੰਦਰੂਨੀ ਡਿਸਪਲੇਅ ਨਾਲ ਮਿਲ ਸਕਦਾ ਹੈ।
Galaxy Z Flip 5 ਸਮਾਰਟਫੋਨ ਦੇ ਫੀਚਰਸ:Galaxy Z Flip 5 ਦੀ ਗੱਲ ਕਰੀਏ ਤਾਂ ਇਸ ਵਿੱਚ 6.7 ਇੰਚ ਦੀ ਮੇਨ ਡਿਸਪਲੇਅ ਅਤੇ 3.4 ਇੰਚ ਦੀ ਕਵਰ ਡਿਸਪਲੇਅ ਮਿਲੇਗੀ। Galaxy Z Flip 4 ਦੇ ਮੁਕਾਬਲੇ ਇਸ ਫੋਨ 'ਚ ਕੰਪਨੀ ਨੇ ਵੱਡੀ ਡਿਸਪਲੇਅ ਦਿੱਤੀ ਹੈ। ਹਾਲਾਂਕਿ ਇਹ Motorola ਦੇ ਫੋਨ ਤੋਂ ਛੋਟੀ ਹੈ। ਇਸ ਸਮੇਂ Motorola Razr 40 ਦੁਨੀਆਂ ਦਾ ਸਭ ਤੋਂ ਪਤਲਾ ਅਤੇ ਵੱਡੀ ਕਵਰ ਡਿਸਪਲੇਅ ਵਾਲਾ ਫਲਿਪ ਫੋਨ ਹੈ। ਇਸਦੀ ਕੀਮਤ 89,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਫੋਨ 'ਚ ਸੈਮਸੰਗ ਸਨੈਪਡ੍ਰੈਗਨ 8th ਜਨਰੇਸ਼ਨ 2 SOC ਦਾ ਸਪੋਰਟ ਮਿਲੇਗਾ। ਇਸਦੇ ਨਾਲ ਹੀ ਦੋਹਰਾ ਕੈਮਰਾ ਸੈਟਅੱਪ ਮਿਲੇਗਾ। ਫੋਨ 'ਚ 3700 ਐਮਏਐਚ ਦੀ ਬੈਟਰੀ 25 ਵਾਟ ਦੇ ਫਾਸਟ ਚਾਰਜਿੰਗ ਦੇ ਨਾਲ ਮਿਲੇਗੀ।
Redmi 12 1 ਅਗਸਤ ਨੂੰ ਹੋਵੇਗਾ ਲਾਂਚ:1 ਅਗਸਤ ਨੂੰ Redmi 12 ਸਮਾਰਟਫੋਨ ਲਾਂਚ ਹੋਵੇਗਾ। ਕੰਪਨੀ ਨੇ ਇਸ ਫੋਨ ਨੂੰ ਅਧਿਕਾਰਤ ਵੈੱਬਸਾਈਟ 'ਤੇ ਟੀਜ ਕੀਤਾ ਹੈ। ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 50MP ਦਾ ਪ੍ਰਾਇਮਰੀ ਕੈਮਰਾ ਹੋਵੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫੋਨ ਵਿੱਚ 10,000 ਦੇ ਬਜਟ ਵਿੱਚ ਸਭ ਤੋਂ ਵੱਡੀ ਡਿਸਪਲੇਅ ਮਿਲੇਗੀ। ਇਸ ਸਮਾਰਟਫੋਨ 'ਚ 5000 ਐਮਏਐਚ ਦੀ ਬੈਟਰੀ ਮਿਲ ਸਕਦੀ ਹੈ।