ਹੈਦਰਾਬਾਦ: ਸੈਮਸੰਗ ਕੱਲ ਸਾਲ ਦਾ ਦੂਜਾ ਵੱਡਾ ਇਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਕੰਪਨੀ ਗਲੈਕਸੀ ਅਨਪੈਕਡ ਇਵੈਂਟ 'ਚ ਆਪਣੇ ਅਗਲੀ ਪੀੜੀ ਦੇ ਫੋਲਡ ਅਤੇ ਫਲਿਪ ਸਮਾਰਟਫੋਨ ਲਾਂਚ ਕਰੇਗੀ। ਇਸ ਤੋਂ ਇਲਾਵਾ ਇੱਕ ਸਮਾਰਟਵਾਚ ਅਤੇ ਟੈਬਲੇਟ ਸੀਰੀਜ ਵੀ ਸਾਰਿਆਂ ਸਾਹਮਣੇ ਪੇਸ਼ ਕਰੇਗੀ। ਸੈਮਸੰਗ ਦੇ ਇਸ ਲਾਂਚ ਇਵੈਂਟ ਨੂੰ ਤੁਸੀਂ ਘਰ ਬੈਠੇ ਕੰਪਨੀ ਦੇ Youtube ਚੈਨਲ ਰਾਹੀ ਦੇਖ ਸਕੋਗੇ। ਇਹ ਇਵੈਂਟ ਕੱਲ ਸ਼ਾਮ 3:30 ਵਜੇ ਤੋਂ ਸ਼ੁਰੂ ਹੋਵੇਗਾ। ਦੱਸ ਦਈਏ ਕਿ ਇਹ ਕੰਪਨੀ ਦਾ ਪਹਿਲਾ ਅਜਿਹਾ ਇਵੈਂਟ ਹੈ ਜਿਸਨੂੰ ਸੈਮਸੰਗ ਕੋਰੀਆ 'ਚ ਆਯੋਜਿਤ ਕਰ ਰਹੀ ਹੈ। ਸੈਮਸੰਗ ਦਾ ਇਵੈਂਟ Seoul 'ਚ ਹੋਵੇਗਾ।
ਇਨ੍ਹਾਂ ਜਗ੍ਹਾਂ 'ਤੇ ਹੋ ਚੁੱਕਾ ਹੈ ਸੈਮਸੰਗ ਦਾ Galaxy Unpacked Event: ਇਸ ਤੋਂ ਪਹਿਲਾ ਕੰਪਨੀ Galaxy Unpacked Event ਅਮਰੀਕਾ 'ਚ NewYork ਸ਼ਹਿਰ, ਲੰਡਨ ਵਿੱਚ ਪਿਕਾਡਿਲੀ ਸਰਕਸ, ਬੈਂਕਾਕ ਵਿੱਚ ਸੈਂਟਰਲਵਰਲਡ, ਚੇਂਗਦੂ, ਚੀਨ ਅਤੇ ਜੇਦਾਹ ਵਿੱਚ ਤਾਈ ਕੁਓ ਲੀ ਅਤੇ ਸਾਊਦੀ ਅਰਬ ਵਿੱਚ ਕਿੰਗ ਰੋਡ ਟਾਵਰ ਵਿੱਚ ਆਯੋਜਿਤ ਕਰ ਚੁੱਕੀ ਹੈ। ਪਹਿਲੀ ਵਾਰ ਕੰਪਨੀ ਆਪਣਾ ਇਵੈਂਟ ਕੋਰੀਆਂ 'ਚ ਕਰ ਰਹੀ ਹੈ।
Glaxy Unpacked Event 'ਚ ਇਹ ਚੀਜ਼ਾਂ ਹੋਣੀਆਂ ਲਾਂਚ: ਕੱਲSamsung Galaxy Z Fold 5 ਸਮਾਰਟਫੋਨ ਲਾਂਚ ਹੋਵੇਗਾ। ਸਮਾਰਟਫੋਨ 'ਚ 7.6 ਇੰਚ AMOLED FHD+ ਪ੍ਰਾਇਮਰੀ ਡਿਸਪਲੇ ਅਤੇ 6.2 ਇੰਚ ਸੈਕੰਡਰੀ ਡਿਸਪਲੇ ਮਿਲ ਸਕਦੀ ਹੈ। ਦੋਨੋ ਸਕ੍ਰੀਨ 120hz ਦੇ ਰਿਫ੍ਰੇਸ਼ ਰੇਟ ਨੂੰ ਸਪੋਰਟ ਕਰੇਗੀ ਅਤੇ ਇਸ ਵਿੱਚ ਕਾਰਨਿੰਗ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਮਿਲ ਸਕਦਾ ਹੈ। Galaxy Z Fold 5 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਜਿਸ ਵਿੱਚ 50MP+12MP+10MP ਦੇ ਤਿੰਨ ਕੈਮਰੇ ਹੋਣਗੇ ਜਦਕਿ ਫਰੰਟ ਵਿੱਚ ਆਊਟਰ ਡਿਸਪਲੇ 'ਤੇ 108MP ਦਾ ਕੈਮਰਾ ਅਤੇ ਇਨਰ ਡਿਸਪਲੇ 'ਤੇ 12MP ਦਾ ਕੈਮਰਾ ਹੋ ਸਕਦਾ ਹੈ। ਇਸ ਸਮਾਰਟਫੋਨ 'ਚ 4,400mAh ਦੀ ਬੈਟਰੀ 45 ਵਾਟ ਦੇ ਫਾਸਟ ਚਾਰਜਿੰਗ ਦੇ ਨਾਲ ਮਿਲ ਸਕਦੀ ਹੈ। ਮੋਬਾਈਲ ਫੋਨ ਸਨੈਪਡ੍ਰੈਗਨ 8th ਜਨਰੇਸ਼ਨ 2 SOC ਦਾ ਸਪੋਰਟ ਮਿਲੇਗਾ।