ਹੈਦਰਾਬਾਦ:ਸਾਊਥ ਕੋਰੀਅਨ ਕੰਪਨੀ ਸੈਮਸੰਗ ਸਾਲ 2024 'ਚ ਆਪਣੀ ਨਵੀਂ ਸੀਰੀਜ਼ Samsung Galaxy S24 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ 'ਚ Samsung Galaxy S24, Samsung Galaxy S24+ ਅਤੇ Samsung Galaxy S24 Ultra ਸਮਾਰਟਫੋਨ ਸ਼ਾਮਲ ਹਨ। ਹੁਣ ਇਨ੍ਹਾਂ ਸਮਾਰਟਫੋਨਾਂ ਦੇ ਕਲਰ ਆਪਸ਼ਨ, ਸਟੋਰੇਜ ਅਤੇ ਰੈਮ ਨਾਲ ਜੁੜੀ ਜਾਣਕਾਰੀ ਲੀਕ ਹੋ ਗਈ ਹੈ। ਇਸ ਸੀਰੀਜ਼ ਨੂੰ 12GB+256GB, 12GB+512GB ਅਤੇ 12GB+1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ETV Bharat / science-and-technology
Samsung Galaxy S24 ਸੀਰੀਜ਼ ਜਲਦ ਹੋ ਸਕਦੀ ਹੈ ਲਾਂਚ, ਫੀਚਰਸ ਹੋਏ ਲੀਕ
Samsung Galaxy S24 Series Launch Date: Samsung ਆਪਣੇ ਗ੍ਰਾਹਕਾਂ ਲਈ Samsung Galaxy S24 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਸ ਸੀਰੀਜ਼ ਦੇ ਕਲਰ ਆਪਸ਼ਨ ਅਤੇ ਸਟੋਰੇਜ ਨਾਲ ਜੁੜੀ ਜਾਣਕਰੀ ਲੀਕ ਹੋ ਗਈ ਹੈ।
Published : Dec 19, 2023, 12:17 PM IST
Samsung Galaxy S24 ਸੀਰੀਜ਼ ਦੀ ਜਾਣਕਾਰੀ ਹੋਈ ਲੀਕ: ਲੀਕ ਹੋਈ ਜਾਣਕਾਰੀ ਅਨੁਸਾਰ, Samsung Galaxy S24+ ਅਤੇ Samsung Galaxy S24 Ultra ਦੋਨਾਂ 'ਚ 12GB ਰੈਮ ਮਿਲ ਸਕਦੀ ਹੈ ਅਤੇ Samsung Galaxy S24 Ultra 'ਚ 1TB ਤੱਕ ਦੀ ਸਟੋਰੇਜ ਮਿਲ ਸਕਦੀ ਹੈ। ਟਿਪਸਟਰ ਈਵਾਨ ਬਲਾਸ ਨੇ ਦਾਅਵਾ ਕੀਤਾ ਹੈ ਕਿ Samsung Galaxy S24 Ultra ਨੂੰ ਸਿਲਵਰ, ਲਾਈਟ ਬ੍ਰਾਊਨ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ। ਟਿਪਸਟਰ Revegnus ਨੇ ਦੱਸਿਆ ਹੈ ਕਿ Samsung Galaxy S24 ਨੂੰ 8GB+128GB ਅਤੇ 8GB+256GB ਸਟੋਰੇਜ ਮਾਡਲ 'ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ, Samsung Galaxy S24 ਪਲੱਸ 12GB+256GB ਅਤੇ 12GB+512GB ਸਟੋਰੇਜ ਦੇ ਨਾਲ ਖਰੀਦਣ ਲਈ ਉਪਲਬਧ ਹੋਵੇਗਾ ਅਤੇ Samsung Galaxy S24 Ultra ਨੂੰ 12GB+256GB, 12GB+512GB ਅਤੇ 12GB+1TB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ, ਤਿੰਨੋ ਮਾਡਲ ਬਲੈਕ, ਗ੍ਰੇ ਅਤੇ ਪੀਲੇ ਕਲਰ ਆਪਸ਼ਨਾਂ 'ਚ ਲਾਂਚ ਕੀਤੇ ਜਾ ਸਕਦੇ ਹਨ। Samsung Galaxy S24 Ultra 'ਚ Qualcomm Snapdragon 8 Gen 3 ਪ੍ਰੋਸੈਸਰ ਮਿਲ ਸਕਦਾ ਹੈ, ਜਦਕਿ Galaxy S24 ਅਤੇ Galaxy S24+ ਨੂੰ Exynos ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।
Samsung Galaxy S24 ਸੀਰੀਜ਼ ਦੀ ਲਾਂਚ ਡੇਟ:ਸੈਮਸੰਗ ਨੇ Samsung Galaxy S24 ਸੀਰੀਜ਼ ਦੀ ਲਾਂਚ ਡੇਟ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਹੈ, ਪਰ ਲੀਕਸ ਦੀ ਮੰਨੀਏ, ਤਾਂ ਇਹ ਸੀਰੀਜ਼ 17 ਜਨਵਰੀ ਨੂੰ ਵਿਸ਼ਵ ਬਾਜ਼ਾਰ 'ਚ ਲਾਂਚ ਹੋ ਸਕਦੀ ਹੈ। ਫਿਲਹਾਲ, ਇਸ ਸੀਰੀਜ਼ ਬਾਰੇ ਕੰਪਨੀ ਵੱਲੋ ਅਧਿਕਾਰਿਤ ਤੌਰ 'ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।