ਹੈਦਰਾਬਾਦ:ਸੈਮਸੰਗ ਆਪਣੇ ਸਮਾਰਟਫੋਨ Samsung Galaxy S23 FE ਨੂੰ ਕੱਲ ਲਾਂਚ ਕਰਨ ਵਾਲਾ ਹੈ। ਲਾਂਚ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੀ ਕੀਮਤ ਸਾਹਮਣੇ ਆ ਗਈ ਹੈ। ਭਾਰਤੀ ਬਾਜ਼ਾਰ 'ਚ ਇਸ ਸਮਾਰਟਫੋਨ ਨੂੰ ਕੱਲ ਪੇਸ਼ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਦੀ ਕੀਮਤ 50 ਹਜ਼ਾਰ ਰੁਪਏ ਦੇ ਕਰੀਬ ਰੱਖੀ ਗਈ ਹੈ।
ETV Bharat / science-and-technology
Samsung Galaxy S23 FE ਸਮਾਰਟਫੋਨ ਕੱਲ ਹੋਵੇਗਾ ਲਾਂਚ, ਕੀਮਤ ਹੋਈ ਲੀਕ - Samsung Galaxy S23 FE launch date
Samsung Galaxy S23 FE Price: ਸੈਮਸੰਗ ਆਪਣੇ ਸਮਾਰਟਫੋਨ Samsung Galaxy S23 FE ਨੂੰ ਲਾਂਚ ਕਰਨ ਵਾਲਾ ਹੈ ਅਤੇ ਇਸ ਸਮਾਰਟਫੋਨ ਦੀ ਕੀਮਤ ਵੀ ਸਾਹਮਣੇ ਆ ਗਈ ਹੈ। ਇਸ ਫੋਨ ਨੂੰ 50 ਹਜ਼ਾਰ ਰੁਪਏ ਦੇ ਕਰੀਬ ਲਾਂਚ ਕੀਤਾ ਜਾਵੇਗਾ।
Published : Oct 3, 2023, 3:17 PM IST
Samsung Galaxy S23 FE ਸਮਾਰਟਫੋਨ ਦੀ ਕੀਮਤ: Samsung Galaxy S23 FE ਸਮਾਰਟਫੋਨ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਇਲਾਵਾ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ 'ਤੇ ਵੀ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਰਿਟੇਲ ਸਟੋਰ ਤੋਂ ਵੀ ਖਰੀਦਿਆ ਜਾ ਸਕੇਗਾ। ਇਸ ਸਮਾਰਟਫੋਨ ਨੂੰ ਗ੍ਰਾਹਕ 50,000 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹਨ।
Samsung Galaxy S23 FE ਸਮਾਰਟਫੋਨ ਦੇ ਫੀਚਰਸ:ਲੀਕ ਰਿਪੋਰਟ ਅਨੁਸਾਰ, ਕੰਪਨੀ Samsung Galaxy S23 FE ਸਮਾਰਟਫੋਨ 'ਚ 6.4 ਇੰਚ ਦਾ ਫੁੱਲ HD+AMOLED ਡਿਸਪਲੇ ਦੇਣ ਵਾਲੀ ਹੈ। ਇਹ ਡਿਸਪਲੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ ਕੰਪਨੀ ਇਸ ਫੋਨ 'ਚ 12GB ਤੱਕ ਦੀ ਰੈਮ ਅਤੇ 256GB ਤੱਕ ਦੀ ਸਟੋਰੇਜ ਆਪਸ਼ਨ ਆਫ਼ਰ ਕਰਨ ਵਾਲੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8+ਜੇਨ 1 ਅਤੇ Exynos 2200 ਚਿਪਸੈੱਟ ਦਿੱਤਾ ਜਾਵੇਗਾ। ਫੋਟੋਗ੍ਰਾਫੀ ਲਈ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਜਾ ਸਕਦੇ ਹਨ। ਇਸ 'ਚ 50 ਮੈਗਾਪਿਕਸਲ ਦੇ ਮੇਨ ਕੈਮਰੇ ਦੇ ਨਾਲ ਇੱਕ 8 ਮੈਗਾਪਿਕਸਲ ਅਤੇ 12 ਮੈਗਿਪਿਕਸਲ ਦਾ ਟੈਲੀਫੋਟੋ ਲੈਂਸ ਮਿਲੇਗਾ। ਫਰੰਟ ਕੈਮਰੇ ਦੀ ਗੱਲ ਕਰੀਏ, ਤਾਂ 10 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 4,500mAh ਦੀ ਬੈਟਰੀ ਮਿਲ ਸਕਦੀ ਹੈ, ਜੋ 25 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਫੋਨ ਡਾਰਕ ਪਰਪਲ, ਬਲੈਕ, ਵਾਈਟ ਅਤੇ ਲਾਈਟ ਗ੍ਰੀਨ ਕਲਰ 'ਚ ਆ ਸਕਦਾ ਹੈ।