ਹੈਦਰਾਬਾਦ: ਸੈਮਸੰਗ ਇਸ ਸਾਲ ਦੇ ਅੰਤ ਜਾਂ ਸਾਲ 2024 ਦੀ ਸ਼ੁਰੂਆਤ 'ਚ ਆਪਣਾ Samsung Galaxy S23 FE ਸਮਾਰਟਫੋਨ ਲਾਂਚ ਕਰ ਸਕਦਾ ਹੈ। ਹਾਲ ਹੀ ਵਿੱਚ Samsung Galaxy S23 FE ਨੂੰ ਇੱਕ ਵੈੱਬਸਾਈਟ 'ਤੇ ਸਪਾਟ ਕੀਤਾ ਗਿਆ ਹੈ। ਜਿਸ ਕਰਕੇ ਇਸ ਸਮਾਰਟਫੋਨ ਦੇ ਡਿਜ਼ਾਈਨ ਅਤੇ ਕਲਰ ਦੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਸਮਾਰਟਫੋਨ ਨੂੰ 'ਸੈਮਸੰਗ ਪੇ ਪੋਰਟਲ' 'ਤੇ ਲਿਸਟ ਕੀਤਾ ਗਿਆ ਹੈ। ਲੀਕਸ ਦੀ ਮੰਨੀਏ, ਤਾਂ Samsung Galaxy S23 FE ਸਮਾਰਟਫੋਨ ਬੈਂਗਨੀ ਰੰਗ 'ਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਹ ਪੁਰਾਣੇ ਗਲੈਕਸੀ S9 ਸੀਰੀਜ਼ ਦੀ ਤਰ੍ਹਾਂ ਹੋ ਸਕਦਾ ਹੈ।
ETV Bharat / science-and-technology
Samsung Galaxy S23 FE ਸਮਾਰਟਫੋਨ ਜਲਦ ਹੋਵੇਗਾ ਲਾਂਚ, ਡਿਜ਼ਾਈਨ ਅਤੇ ਕਲਰ ਹੋਏ ਲੀਕ - Galaxy S9 series
Samsung Galaxy S23 FE Launched Date: Samsung Galaxy S23 FE ਸਮਾਰਟਫੋਨ ਜਲਦ ਲਾਂਚ ਹੋਵੇਗਾ। ਇਸ ਸਮਾਰਟਫੋਨ ਨੂੰ 4 ਅਲੱਗ-ਅਲੱਗ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।
Published : Sep 17, 2023, 9:46 AM IST
Samsung Galaxy S23 FE ਚਾਰ ਕਲਰ ਆਪਸ਼ਨਾਂ 'ਚ ਹੋਵੇਗਾ ਉਪਲਬਧ: MSPOWERUSER ਦੀ ਇੱਕ ਰਿਪੋਰਟ ਅਨੁਸਾਰ, ਆਉਣ ਵਾਲੇ ਸਮਾਰਟਫੋਨ ਦਾ ਡਿਜ਼ਾਈਨ ਇਸ ਸਾਲ ਲਾਂਚ ਹੋਏ Samsung Galaxy S23 ਵਰਗਾ ਹੋ ਸਕਦਾ ਹੈ। FE ਵੈਰੀਐਂਟ 'ਚ ਫਲੈਟ ਪੈਨਲ ਅਤੇ ਵਿਅਕਤੀਗਤ ਕੈਮਰਾ ਕਟਆਊਟ ਹੋਣ ਦੀ ਉਮੀਦ ਹੈ। ਲੀਕਸ ਅਨੁਸਾਰ, Samsung Galaxy S23 FE ਸਮਾਰਟਫੋਨ ਨੂੰ 4 ਅਲੱਗ-ਅਲੱਗ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਜਿਨ੍ਹਾਂ 'ਚ ਬੈਂਗਨੀ, ਸਫੈਦ ਅਤੇ ਹਰਾ ਰੰਗ ਸ਼ਾਮਲ ਹੋ ਸਕਦਾ ਹੈ। ਫਿਲਹਾਲ ਕੰਪਨੀ ਨੇ ਇਨ੍ਹਾਂ ਰੰਗਾਂ ਦਾ ਅਧਿਕਾਰਿਤ ਤੌਰ 'ਤੇ ਐਲਾਨ ਨਹੀਂ ਕੀਤਾ ਹੈ।
Samsung Galaxy S23 FE ਸਮਾਰਟਫੋਨ ਦੇ ਫੀਚਰਸ: Samsung Galaxy S23 FE ਸਮਾਰਟਫੋਨ 'ਚ 120Hz ਰਿਫ੍ਰੈਸ਼ ਦਰ ਦੇ ਨਾਲ 6.4 ਇੰਚ ਫੁੱਲ HD+AMOLED ਡਿਸਪਲੇ, 12MP ਦਾ ਫਰੰਟ ਕੈਮਰਾ, Exynos ਚਿੱਪ ਜਾਂ ਸਨੈਪਡ੍ਰੈਗਨ 8+ਜੇਨ 1 ਚਿਪਸੈੱਟ ਦਾ ਸਪੋਰਟ ਮਿਲ ਸਕਦਾ ਹੈ। Samsung Galaxy S23 FE 6GB/128GB ਅਤੇ 8GB/256GB ਸਟੋਰੇਜ 'ਚ ਲਾਂਚ ਹੋ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ, ਜਿਸ 'ਚ 50MP ਮੇਨ ਕੈਮਰਾ, 12MP ਦਾ ਅਲਟ੍ਰਾਵਾਈਡ ਕੈਮਰਾ ਅਤੇ 8MP ਦਾ ਟੈਲੀਫੋਟੋ ਕੈਮਰਾ ਸ਼ਾਮਲ ਹੋਵੇਗਾ। ਇਸ ਸਮਾਰਟਫੋਨ 'ਚ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 4500mAh ਦੀ ਬੈਟਰੀ ਮਿਲ ਸਕਦੀ ਹੈ।