ਪੰਜਾਬ

punjab

ETV Bharat / science-and-technology

Samsung Galaxy F34 5G ਸਮਾਰਟਫੋਨ ਕੱਲ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ - Samsung Galaxy smartphone launch

Samsung Galaxy F34 5G ਸਮਾਰਟਫੋਨ 7 ਅਗਸਤ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ।

Samsung Galaxy F34 5G
Samsung Galaxy F34 5G

By

Published : Aug 6, 2023, 12:57 PM IST

ਹੈਦਰਾਬਾਦ:ਸੈਮਮੰਗ ਭਾਰਤ ਵਿੱਚ ਕੱਲ Samsung Galaxy F34 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਫੀਚਰਸ ਅਤੇ ਡਿਜ਼ਾਈਨ ਬਾਰੇ ਵੀ ਖੁਲਾਸਾ ਹੋਇਆ ਹੈ। ਖਬਰ ਅਨੁਸਾਰ, ਫੋਨ ਦੇ ਰੀਅਰ ਵਿੱਚ 50 ਮੈਗਾਪਿਕਸਲ ਸੈਂਸਰ ਦੇ ਨਾਲ ਟ੍ਰਿਪਲ ਕੈਮਰਾ ਸੈੱਟਅੱਪ ਹੋਵੇਗਾ। ਇਸਦੇ ਨਾਲ ਹੀ 6,000mAh ਦੀ ਬੈਟਰੀ ਵੀ ਹੋਵੇਗੀ। ਇਸਦੇ ਲਾਂਚ ਨੂੰ ਲੈ ਕੇ ਟਿਪਸਟਰ ਅਭਿਸ਼ੇਕ ਯਾਦਵ ਨੇ ਵੀ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ।

Samsung Galaxy F34 5G ਸਮਾਰਟਫੋਨ ਦੇ ਫੀਚਰਸ: ਸੈਮਸੰਗ ਪਿਛਲੇ ਸੱਤ ਦਿਨਾਂ ਤੋਂ ਭਾਰਤ ਵਿੱਚ Samsung Galaxy F34 5G ਸਮਾਰਟਫੋਨ ਨੂੰ ਲਾਂਚ ਕਰਨ ਲਈ ਟੀਜ਼ ਕਰ ਰਿਹਾ ਹੈ। ਜੇਕਰ ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕੀਤੀ ਜਾਵੇ, ਤਾਂ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ 6.5 ਇੰਚ ਫੁੱਲ HD+ ਸੂਪਰ AMOLED ਡਿਸਪਲੇ ਹੋਵੇਗਾ। ਜਿਸਦਾ ਰਿਫ੍ਰੇਸ਼ ਦਰ 120Hz ਹੈ। ਟੀਜ਼ਰ ਦੇ ਅਨੁਸਾਰ, ਫੋਨ ਦਾ ਫਰੰਟ ਕੋਰਨਿੰਗ ਗੋਰਿਲਾ ਗਲਾਸ 5 ਅਤੇ ਵਾਟਰਡ੍ਰੌਪ ਸਟਾਈਲ ਕੱਟਆਊਟ ਨਾਲ ਲੈਸ ਹੋਵੇਗਾ। ਕੰਪਨੀ ਅਨੁਸਾਰ, ਇਹ ਸਮਾਰਟਫੋਨ ਇਲੈਕਟ੍ਰਿਕ ਬਲੈਕ ਅਤੇ ਮਿਸਟਿਕ ਗ੍ਰੀਨ ਕਲਰ ਵਿੱਚ ਉਪਲਬਧ ਹੋਵੇਗਾ। gadgetbridge ਦੀ ਖਬਰ ਅਨੁਸਾਰ, ਸੈਮਸੰਗ ਦਾ ਕਹਿਣਾ ਹੈ ਕਿ ਇਹ ਸਮਾਰਟਫੋਨ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਵਿੱਚ ਗੇਮ ਚੇਜ਼ਰ ਸਾਬਿਤ ਹੋਵੇਗਾ। ਫੋਨ ਦੀ ਸਟੋਰੇਜ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ 6GB ਰੈਮ+ 128GB ਅਤੇ 8GB ਸਟੋਰੇਜ ਹੋਣ ਦੀ ਉਮੀਦ ਹੈ।

Samsung Galaxy F34 5G ਸਮਾਰਟਫੋਨ ਦੀ ਕੀਮਤ:ਟੀਜ਼ਰ ਦੇ ਅਨੁਸਾਰ, Samsung Galaxy F34 5G ਸਮਾਰਟਫੋਨ ਦੀ ਕੀਮਤ 16-17 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਹ ਫ਼ੋਨ 7 ਅਗਸਤ ਨੂੰ ਦੁਪਹਿਰ 12 ਵਜੇ ਲਾਂਚ ਹੋ ਜਾਵੇਗਾ। ਇਸ ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਤੋਂ ਵੀ ਖਰੀਦ ਸਕਦੇ ਹੋ।

ABOUT THE AUTHOR

...view details