ਹੈਦਰਾਬਾਦ: ਲੰਬੇ ਇੰਤਜ਼ਾਰ ਤੋਂ ਬਾਅਦ ਸੈਮਸੰਗ ਨੇ ਗਲੈਕਸੀ ਏ ਸੀਰੀਜ਼ ਦਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਸੈਮਸੰਗ ਗਲੈਕਸੀ A14 4G ਨੂੰ ਭਾਰਤ 'ਚ ਆਪਣੇ ਨਵੇਂ ਬਜਟ ਸਮਾਰਟਫੋਨ ਦੇ ਰੂਪ 'ਚ ਲਾਂਚ ਕੀਤਾ ਹੈ। ਫੋਨ ਦੇ 4ਜੀ ਵੇਰੀਐਂਟ ਦੀ ਕੀਮਤ 15,000 ਰੁਪਏ ਤੋਂ ਘੱਟ ਹੈ ਅਤੇ ਇਸ ਨੂੰ ਦੋ ਸਟੋਰੇਜ ਵਿਕਲਪਾਂ ਨਾਲ ਲਾਂਚ ਕੀਤਾ ਗਿਆ ਹੈ।
ETV Bharat / science-and-technology
Samsung Galaxy A14 4G ਹੋਇਆ ਲਾਂਚ, ਜਾਣੋ ਇਸ ਸਮਾਰਟਫ਼ੋਨ ਦੀ ਕੀਮਤ - Samsung Galaxy
Samsung Galaxy A14 4G ਨੂੰ ਭਾਰਤ 'ਚ ਦੋ ਸਟੋਰੇਜ ਵੇਰੀਐਂਟ ਨਾਲ ਲਾਂਚ ਕੀਤਾ ਗਿਆ ਹੈ। ਫ਼ੋਨ ਵਿੱਚ USB ਟਾਈਪ-ਸੀ ਪੋਰਟ ਰਾਹੀਂ 10W ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਹੈ।
Samsung Galaxy A14 4G ਸਮਾਰਟਫ਼ੋਨ ਦੀ ਕੀਮਤ: Samsung Galaxy A14 4G ਨੂੰ ਭਾਰਤ 'ਚ ਦੋ ਸਟੋਰੇਜ ਵੇਰੀਐਂਟ ਨਾਲ ਲਾਂਚ ਕੀਤਾ ਗਿਆ ਹੈ। ਫੋਨ ਦੇ ਬੇਸ ਮਾਡਲ 'ਚ 4GB ਰੈਮ ਹੈ। ਇਹ 64GB ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ ਅਤੇ ਇਸਦੀ ਕੀਮਤ 13,999 ਰੁਪਏ ਹੈ। ਫੋਨ ਦਾ 4GB + 128GB ਵੇਰੀਐਂਟ ਵੀ ਹੈ, ਜਿਸ ਦੀ ਕੀਮਤ 14,999 ਰੁਪਏ ਹੈ। Galaxy A14 4G ਲਾਈਟ ਗ੍ਰੀਨ, ਸਿਲਵਰ ਅਤੇ ਬਲੈਕ ਕਲਰ ਆਪਸ਼ਨ 'ਚ ਆਉਂਦਾ ਹੈ। ਲਾਂਚ ਪੇਸ਼ਕਸ਼ਾਂ ਦੇ ਹਿੱਸੇ ਵਜੋਂ ਗਾਹਕ ਫੋਨ 'ਤੇ 1,000 ਰੁਪਏ ਤੱਕ ਦਾ ਕੈਸ਼ਬੈਕ ਵੀ ਪ੍ਰਾਪਤ ਕਰ ਸਕਦੇ ਹਨ।
Samsung Galaxy A14 4G ਸਮਾਰਟਫ਼ੋਨ ਦੇ ਫੀਚਰਸ:ਕੰਪਨੀ ਇਸ ਫੋਨ 'ਚ 1080x2408 ਪਿਕਸਲ ਰੈਜ਼ੋਲਿਊਸ਼ਨ ਵਾਲੀ 6.6-ਇੰਚ ਫੁੱਲ HD+ ਡਿਸਪਲੇਅ ਦੇ ਰਹੀ ਹੈ। ਇਹ ਫੋਨ 4 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਵਿਕਲਪ ਵਿੱਚ ਆਉਂਦਾ ਹੈ। ਰੈਮ ਪਲੱਸ ਫੀਚਰ ਦੀ ਮਦਦ ਨਾਲ ਫੋਨ ਦੀ ਰੈਮ 8 ਜੀਬੀ ਤੱਕ ਮਿਲਦੀ ਹੈ। ਫੋਨ 'ਚ ਤੁਹਾਨੂੰ Exynos 850 ਚਿਪਸੈੱਟ ਦੇਖਣ ਨੂੰ ਮਿਲੇਗੀ। ਫੋਟੋਗ੍ਰਾਫੀ ਲਈ ਕੰਪਨੀ ਇਸ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦੇ ਰਹੀ ਹੈ। ਇਹਨਾਂ ਵਿੱਚ ਇੱਕ 5-ਮੈਗਾਪਿਕਸਲ ਅਤੇ ਇੱਕ 2-ਮੈਗਾਪਿਕਸਲ ਕੈਮਰਾ 50-ਮੈਗਾਪਿਕਸਲ ਪ੍ਰਾਇਮਰੀ ਲੈਂਸ ਦੇ ਨਾਲ ਸ਼ਾਮਲ ਹੈ। ਇਸ ਦੇ ਨਾਲ ਹੀ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਤੁਹਾਨੂੰ 5000mAh ਦੀ ਬੈਟਰੀ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਫੁੱਲ ਚਾਰਜ 'ਤੇ 2 ਦਿਨ ਤੱਕ ਚੱਲਦੀ ਹੈ। ਸੈਮਸੰਗ ਦਾ ਇਹ ਨਵੀਨਤਮ ਫੋਨ ਐਂਡਰਾਇਡ 13 'ਤੇ ਆਧਾਰਿਤ OneUI 5 'ਤੇ ਕੰਮ ਕਰਦਾ ਹੈ। ਕੰਪਨੀ ਇਸ ਫੋਨ ਨੂੰ ਅਗਲੇ ਚਾਰ ਸਾਲਾਂ ਲਈ ਸੁਰੱਖਿਆ ਅਤੇ 2 ਸਾਲਾਂ ਲਈ OS ਅਪਗ੍ਰੇਡ ਦੇਵੇਗੀ। ਕੰਪਨੀ ਨੇ ਇਸ ਫੋਨ ਨੂੰ ਤਿੰਨ ਕਲਰ ਆਪਸ਼ਨ ਬਲੈਕ, ਲਾਈਟ ਗ੍ਰੀਨ ਅਤੇ ਸਿਲਵਰ ਕਲਰ ਆਪਸ਼ਨ 'ਚ ਬਣਾਇਆ ਹੈ।