ਹੈਦਰਾਬਾਦ:ਸੈਮਸੰਗ ਭਾਰਤ 'ਚ ਜਲਦ ਹੀ Samsung Galaxy A05 ਅਤੇ Samsung Galaxy A05s ਨੂੰ ਲਾਂਚ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇਨ੍ਹਾਂ ਸਮਾਰਟਫੋਨਾਂ ਨੂੰ ਮਲੇਸ਼ੀਆਂ 'ਚ ਲਾਂਚ ਕੀਤਾ ਗਿਆ ਸੀ। ਹੁਣ ਇਹ ਸਮਾਰਟਫੋਨ ਜਲਦ ਹੀ ਭਾਰਤ 'ਚ ਵੀ ਲਾਂਚ ਹੋਵੇਗਾ। ਹਾਲਾਂਕਿ ਕੰਪਨੀ ਨੇ ਇਨ੍ਹਾਂ ਸਮਾਰਟਫੋਨਾਂ ਦੀ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਹੈ।
Samsung Galaxy A05 ਅਤੇ Samsung Galaxy A05s ਦੀ ਕੀਮਤ: Samsung Galaxy A05 ਅਤੇ Samsung Galaxy A05s ਅਗਲੇ ਹਫ਼ਤੇ ਭਾਰਤ 'ਚ ਲਾਂਚ ਹੋਣਗੇ।ਕੰਪਨੀ ਵੱਲੋ ਇਨ੍ਹਾਂ ਦੋਨੋ ਸਮਾਰਟਫੋਨਾਂ ਦੀ ਕੀਮਤ ਦਾ ਅਜੇ ਕੋਈ ਖੁਲਾਸਾ ਨਹੀ ਕੀਤਾ ਗਿਆ ਹੈ। ਪਰ ਇੱਕ ਟਿਪਸਟਰ ਨੇ ਇਸਦੀ ਕੀਮਤ ਦਾ ਖੁਲਾਸਾ ਕੀਤਾ ਹੈ। ਟਿਪਸਟਰ ਅਨੁਸਾਰ, Samsung Galaxy A05 ਦੀ ਕੀਮਤ 13,000 ਰੁਪਏ ਤੋਂ ਘਟ ਹੋਵੇਗੀ ਜਦਕਿ Samsung Galaxy A05s ਦੀ ਕੀਮਤ 15,000 ਰੁਪਏ ਤੋਂ ਘਟ ਹੋ ਸਕਦੀ ਹੈ।
Samsung Galaxy A05s ਦੇ ਫੀਚਰਸ: ਇਸ ਸਮਾਰਟਫੋਨ 'ਚ ਤੁਹਾਨੂੰ 6.7 ਇੰਚ FHD+ਡਿਸਪਲੇ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਨੇ ਇਸ ਫੋਨ 'ਚ ਸਨੈਪਡ੍ਰੈਗਨ 680 ਪ੍ਰੋਸੈਸਰ ਦਿੱਤਾ ਹੈ। ਇਸ ਸਮਾਰਟਫੋਨ 'ਚ 6GB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 50 ਮੈਗਾਪਿਕਸਲ ਵਾਈਡਐਂਗਲ ਲੈਂਸ, 2 ਮੈਗਾਪਿਕਸਲ ਡੈਪਥ ਕੈਮਰਾ ਅਤੇ 2 ਮੈਗਾਪਿਕਸਲ ਮੈਕਰੋ ਸੈਂਸਰ ਸ਼ਾਮਲ ਹੈ। ਇਸਦੇ ਨਾਲ ਹੀ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Samsung Galaxy A05 ਸਮਾਰਟਫੋਨ ਦੇ ਫੀਚਰਸ: Samsung Galaxy A05 'ਚ 6.5 ਇੰਚ HD+ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ ਹੀਲੀਓ G85 ਚਿਪਸੈੱਟ ਮਿਲੇਗੀ। ਇਸ ਸਮਾਰਟਫੋਨ 'ਚ Samsung Galaxy A05s ਵਾਂਗ ਹੀ 6GB ਰੈਮ ਅਤੇ 128GB ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50 ਮੈਗਾਪਿਕਸਲ ਵਾਈਡ ਐਂਗਲ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਡੈਪਥ ਕੈਮਰਾ ਮਿਲੇਗਾ ਅਤੇ ਫਰੰਟ 'ਚ 8MP ਦਾ ਕੈਮਰਾ ਮਿਲੇਗਾ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।