ਹੈਦਰਾਬਾਦ: ਸੈਮਸੰਗ ਨੇ ਆਪਣੇ ਗ੍ਰਾਹਕਾਂ ਲਈ Samsung Galaxy A ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ ਤਿੰਨ ਸਮਾਰਟਫੋਨ ਪੇਸ਼ ਕੀਤੇ ਗਏ ਹਨ। ਇਨ੍ਹਾਂ ਤਿੰਨੋ ਨਵੇਂ ਸਮਾਰਟਫੋਨਾਂ ਨੂੰ Key Island ਫੀਚਰ ਦੇ ਨਾਲ ਲਿਆਂਦਾ ਗਿਆ ਹੈ। ਸੈਮਸੰਗ ਦਾ ਇਹ ਫੀਚਰ ਫੋਨ ਨੂੰ ਮਜ਼ਬੂਤ ਅਤੇ ਆਰਾਮਦਾਇਕ ਪਕੜ ਦੇਣ ਦਾ ਕੰਮ ਕਰਦਾ ਹੈ। ਇਸ ਫੀਚਰ ਦੇ ਨਾਲ ਤਿੰਨੋ ਹੀ ਨਵੇਂ ਫੋਨ ਇੱਕ ਰਾਊਂਡ ਐਂਜ ਡਿਜ਼ਾਈਨ ਦੇ ਨਾਲ ਲਿਆਂਦੇ ਗਏ ਹਨ।
Samsung Galaxy A15 ਦੇ 4G ਅਤੇ 5G ਸਮਾਰਟਫੋਨ ਦੇ ਫੀਚਰਸ: Samsung Galaxy A15 ਦੇ 4G ਅਤੇ 5G ਸਮਾਰਟਫੋਨ ਨੂੰ ਇੱਕੋ ਜਿਹੇ ਫੀਚਰਸ ਦੇ ਨਾਲ ਲਾਂਚ ਕੀਤਾ ਗਿਆ ਹੈ। ਹਾਲਾਂਕਿ, ਦੋਨੋ ਹੀ ਫੋਨਾਂ 'ਚ ਚਿਪਸੈੱਟ ਅਲੱਗ ਦਿੱਤੀ ਗਈ ਹੈ। Samsung Galaxy A15 ਦੇ 4G ਅਤੇ 5G ਮਾਡਲ 'ਚ 6.5 ਇੰਚ S-AMOLED Infinity-U notch ਡਿਸਪਲੇ ਦਿੱਤੀ ਗਈ ਹੈ, ਜੋ 90Hz ਦੇ ਰਿਫ੍ਰੈਸ਼ ਦਰ ਅਤੇ 800nits ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Samsung Galaxy A15 ਦੇ 4G ਮਾਡਲ 'ਚ Helio G99 ਚਿੱਪਸੈੱਟ ਅਤੇ 5G ਮਾਡਲ ਨੂੰ Dimensity 6100 Plus ਚਿਪਸੈੱਟ ਦੇ ਨਾਲ ਲਿਆਂਦਾ ਗਿਆ ਹੈ। Samsung Galaxy A15 ਦੇ 4G ਮਾਡਲ ਨੂੰ 8GB ਰੈਮ ਅਤੇ 128GB/256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਦਕਿ 5G ਮਾਡਲ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਦੋਨੋ ਹੀ ਫੋਨ 50MP ਮੇਨ+5MP ਅਲਟ੍ਰਾ ਵਾਈਡ+2MP ਡੈਪਥ ਸੈਂਸਰ ਦੇ ਨਾਲ ਲਿਆਂਦੇ ਗਏ ਹਨ ਅਤੇ ਫਰੰਟ 'ਚ 13MP ਦਾ ਕੈਮਰਾ ਮਿਲਦਾ ਹੈ। ਦੋਨੋ ਹੀ ਫੋਨਾਂ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।