ਹੈਦਰਾਬਾਦ: ਪੋਕੋ ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ POCO M6 5G ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਕੱਲ੍ਹ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸਮਾਰਟਫੋਨ 'ਤੇ ਕੰਪਨੀ ਵੱਲੋ ਕਈ ਸ਼ਾਨਦਾਰ ਆਫ਼ਰਸ ਦਿੱਤੇ ਜਾ ਰਹੇ ਹਨ। ਇਸ ਫੋਨ ਦੀ ਪਹਿਲੀ ਸੇਲ ਕੱਲ੍ਹ ਦੁਪਹਿਰ 12 ਵਜੇ ਲਾਈਵ ਹੋਣ ਜਾ ਰਹੀ ਹੈ। ਫੋਨ ਦੀ ਪਹਿਲੀ ਸੇਲ 'ਚ Airtel ਯੂਜ਼ਰਸ ਨੂੰ ਵਾਧੂ ਡਾਟਾ ਦਾ ਫਾਇਦਾ ਮਿਲ ਰਿਹਾ ਹੈ।
Airtel ਯੂਜ਼ਰਸ ਨੂੰ ਮਿਲੇਗਾ ਲਾਭ: POCO M6 5G ਸਮਾਰਟਫੋਨ 'ਚ Airtel 'ਤੇ Pre-Paid ਯੂਜ਼ਰਸ ਨੂੰ 5G ਪਲੱਸ ਡਾਟਾ ਦਾ ਲਾਭ ਮਿਲ ਰਿਹਾ ਹੈ। ਕੰਪਨੀ ਨੇ ਇੱਕ ਪੋਸਟਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪੋਸਟਰ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ, ਯੂਜ਼ਰਸ ਨੂੰ 50GB ਡਾਟਾ ਦਾ ਲਾਭ ਮਿਲ ਰਿਹਾ ਹੈ।
POCO M6 5G ਸਮਾਰਟਫੋਨ ਦੀ ਕੀਮਤ:POCO M6 5G ਸਮਾਰਟਫੋਨ ਨੂੰ ਕੰਪਨੀ ਨੇ 10,499 ਰੁਪਏ 'ਚ ਲਾਂਚ ਕੀਤਾ ਹੈ। ਇਸ ਕੀਮਤ 'ਤੇ ਕੰਪਨੀ 4GB+128GB ਸਟੋਰੇਜ ਵਾਲੇ ਮਾਡਲ ਨੂੰ ਆਫ਼ਰ ਕਰ ਰਹੀ ਹੈ। ਬੈਂਕ ਆਫ਼ਰ ਰਾਹੀ ਤੁਸੀਂ ਇਸ ਫੋਨ ਨੂੰ 9,499 ਰੁਪਏ 'ਚ ਖਰੀਦ ਸਕਦੇ ਹੋ। ਜੇਕਰ ਤੁਸੀਂ POCO M6 5G ਸਮਾਰਟਫੋਨ ਨੂੰ HDFC Bank Credit Card, ICICI Bank Credit Card ਰਾਹੀ ਖਰੀਦਦੇ ਹੋ, ਤਾਂ 1,000 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਇਸਦੇ ਨਾਲ ਹੀ Flipkart Axis Bank Card ਰਾਹੀ ਖਰੀਦਦਾਰੀ ਕਰਨ 'ਤੇ 5 ਫੀਸਦੀ ਤੱਕ ਦਾ ਕੈਸ਼ਬੈਕ ਪਾ ਸਕਦੇ ਹੋ।
POCO M6 5G ਸਮਾਰਟਫੋਨ ਦੇ ਫੀਚਰਸ: POCO M6 5G ਸਮਾਰਟਫੋਨ 'ਚ 6.74 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਕਾਰਨਿੰਗ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਵੀ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6100 ਪਲੱਸ ਚਿਪਸੈੱਟ ਦਿੱਤੀ ਗਈ ਹੈ। POCO M6 5G ਸਮਾਰਟਫੋਨ ਨੂੰ 4GB+128GB, 6GB+128GB ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਕੈਮਰਾ ਅਤੇ ਸੈਲਫ਼ੀ ਲਈ 5MP ਦਾ ਸੈਂਸਰ ਮਿਲਦਾ ਹੈ।