ਹੈਦਰਾਬਾਦ: ਐਪਲ ਨੇ 30 ਅਕਤੂਬਰ ਨੂੰ MacBook Pro M3 ਅਤੇ 24-ਇੰਚ iMac M3 ਕੰਪਿਊਟਰਾਂ ਨੂੰ ਲਾਂਚ ਕੀਤਾ ਸੀ। ਨਵੇਂ ਡਿਵਾਈਸਾਂ ਦੀ ਸੇਲ ਭਾਰਤੀ ਬਾਜ਼ਾਰ 'ਚ ਅੱਜ ਤੋਂ ਸ਼ੁਰੂ ਹੋ ਗਈ ਹੈ। ਹੁਣ MacBook Pro ਮਾਡਲ ਨੂੰ 14 ਇੰਚ ਅਤੇ 16 ਇੰਚ ਸਕ੍ਰੀਨ ਸਾਈਜ਼ ਤੋਂ ਇਲਾਵਾ M3, M3 Pro ਅਤੇ M3 Max ਪ੍ਰੋਸੈਸਰ ਦੇ ਨਾਲ ਤੁਸੀਂ ਖਰੀਦ ਸਕਦੇ ਹੋ। ਪਹਿਲੀ ਸੇਲ ਦੌਰਾਨ ਇਨ੍ਹਾਂ ਡਿਵਾਈਸਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ।
iMac M3 ਦੀ ਕੀਮਤ:ਭਾਰਤ 'ਚ 24-ਇੰਚ ਸਕ੍ਰੀਨ ਵਾਲੇ iMac M3 ਦੇ 8-ਕੋਰ GPU ਦੀ ਕੀਮਤ 134,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦਕਿ 10-ਕੋਰ GPU ਨੂੰ 256GB ਸਟੋਰੇਜ ਦੇ ਨਾਲ 154,900 ਰੁਪਏ 'ਚ ਲਿਸਟ ਕੀਤਾ ਗਿਆ ਹੈ ਅਤੇ 10-ਕੋਰ GPU ਵਾਲੇ 512GB ਸਟੋਰੇਜ ਮਾਡਲ ਨੂੰ ਤੁਸੀਂ 174,900 ਰੁਪਏ 'ਚ ਖਰੀਦ ਸਕਦੇ ਹੋ। ਇਸਨੂੰ ਬਲੂ, ਗ੍ਰੀਨ, ਸੰਤਰੀ, ਪਰਪਲ, ਸਿਲਵਰ ਅਤੇ ਪੀਲੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
MacBook Pro M3 ਦੀ ਕੀਮਤ: ਐਪਲ ਦੇ 14-ਇੰਚ MacBook Pro M3 ਮਾਡਲ ਨੂੰ 10-ਕੋਰ GPU ਅਤੇ 512GB ਸਟੋਰੇਜ ਦੇ ਨਾਲ 169,900 ਰੁਪਏ 'ਚ ਲਿਸਟ ਕੀਤਾ ਗਿਆ ਹੈ ਜਦਕਿ 1TB ਵਾਲੀ ਸਟੋਰੇਜ ਨੂੰ 189,900 ਰੁਪਏ 'ਚ ਤੁਸੀਂ ਖਰੀਦ ਸਕਦੇ ਹੋ। M3 ਚਿਪ ਵਾਲੇ MacBook Pro ਦੇ 14-ਕੋਰ GPU ਮਾਡਲ ਨੂੰ 199,900 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ ਜਦਕਿ 18-ਕੋਰ GPU ਮਾਡਲ ਨੂੰ 239,900 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। M3 Max ਪ੍ਰੋਸੈਸਰ 14-ਇੰਚ ਸਕ੍ਰੀਨ ਅਤੇ 30-ਕੋਰ GPU ਮਾਡਲ ਵਾਲੇ MacBook Pro ਦੀ ਕੀਮਤ 319,900 ਰੁਪਏ ਰੱਖੀ ਗਈ ਹੈ। ਇਹ ਮਾਡਲ ਸਿਲਵਰ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਉਪਲਬਧ ਹਨ।