ਹੈਦਰਾਬਾਦ: ਮਸ਼ਹੂਰ ਕੰਪਨੀ Jio ਦੀ ਕੱਲ AGM ਮੀਟਿੰਗ ਹੈ। ਇਸ ਇਵੈਂਟ 'ਚ ਕੰਪਨੀ 5G Jio ਫੋਨ ਲਾਂਚ ਕਰ ਸਕਦੀ ਹੈ। ਲਾਂਚ ਤੋਂ ਪਹਿਲਾ ਸਮਾਰਟਫੋਨ ਦੀ ਜਾਣਕਾਰੀ ਦਾ ਖੁਲਾਸਾ ਹੋ ਗਿਆ ਹੈ। ਲੀਕਸ ਦੀ ਮੰਨੀਏ, ਤਾਂ ਇਸ ਫੋਨ ਨੂੰ ਕੰਪਨੀ 8 ਤੋਂ 10,000 ਦੇ ਵਿਚਕਾਰ ਲਾਂਚ ਕਰ ਸਕਦੀ ਹੈ।
ETV Bharat / science-and-technology
RIL AGM 2023: ਕੱਲ Jio ਲਾਂਚ ਕਰੇਗਾ ਆਪਣਾ ਨਵਾਂ ਸਮਾਰਟਫੋਨ, ਜਾਣੋ ਇਸਦੀ ਕੀਮਤ
ਕੱਲ Reliance Jio ਦੀ AGM ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਕੰਪਨੀ Jio ਫੋਨ ਨੂੰ ਲਾਂਚ ਕਰੇਗੀ ਅਤੇ ਏਅਰ ਫਾਈਬਰ ਦੀ ਕੀਮਤ ਦਾ ਖੁਲਾਸਾ ਵੀ ਕਰੇਗੀ।
Published : Aug 27, 2023, 10:34 AM IST
Jio ਫੋਨ 5G ਦੇ ਫੀਚਰਸ: ਇਸ ਫੋਨ 'ਚ 4GB ਰੈਮ ਅਤੇ ਸਨੈਪਡ੍ਰੈਗਨ ਚਿੱਪਸੈੱਟ ਮਿਲ ਸਕਦਾ ਹੈ। Geekbench ਦੀ ਲਿਸਟਿੰਗ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ Jio ਫੋਨ 5G ਵਿੱਚ ਕੁਆਲਕਾਮ ਸਨੈਪਡ੍ਰੈਗਨ 480+ਪ੍ਰੋਸੈਸਰ ਮਿਲ ਸਕਦਾ ਹੈ। ਇਹ ਸਮਾਰਟਫੋਨ ਐਂਡਰਾਈਡ 13 ਦੇ ਨਾਲ ਲਾਂਚ ਹੋ ਸਕਦਾ ਹੈ। jio ਫੋਨ 5G 'ਚ 6.5 ਇੰਚ HD+LCD 90Hz ਸਕ੍ਰੀਨ, 5,000mAh ਦੀ ਬੈਟਰੀ ਅਤੇ 13 ਮੈਗਾਪਿਕਸਲ ਦਾ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ। ਫਰੰਟ 'ਚ ਸੈਲਫ਼ੀ ਲਈ 8 ਮੈਗਾਪਿਕਸਲ ਦਾ ਸੈਂਸਰ ਮਿਲ ਸਕਦਾ ਹੈ। ਇਸਦੇ ਨਾਲ ਹੀ 18 ਵਾਟ ਦਾ ਚਾਰਜਿੰਗ ਸਪੋਰਟ ਮਿਲ ਸਕਦਾ ਹੈ। ਫਿਲਹਾਲ ਕੰਪਨੀ ਵੱਲੋ ਅਜੇ ਤੱਕ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ।
- Twitter As X: ਐਲੋਨ ਮਸਕ ਨੇ X 'ਤੇ ਵੈਰੀਫਾਈਡ ਯੂਜ਼ਰਸ ਨੂੰ ਦਿੱਤੀ AirPlay ਦੀ ਸੁਵਿਧਾ, ਟੀਵੀ 'ਤੇ ਦੇਖ ਸਕੋਗੇ ਲੰਬੇ ਵੀਡੀਓਜ਼
- Depression In Youth: ਬੱਚਿਆਂ ਅਤੇ ਨੌਜਵਾਨਾਂ 'ਚ ਡਿਪਰੈਸ਼ਨ ਦਾ ਕਾਰਨ ਨਹੀਂ ਬਣਦੀ ਸੋਸ਼ਲ ਮੀਡੀਆ ਦੀ ਵਰਤੋਂ, ਖੋਜ ਨੇ ਕੀਤਾ ਖੁਲਾਸਾ
- WhatsApp ਕਰ ਰਿਹਾ ਨਵੇਂ ਫੀਚਰ 'ਤੇ ਕੰਮ, ਹੁਣ ਚੈਟਾਂ ਨੂੰ ਰਿਸਟੋਰ ਕਰਨਾ ਹੋਵੇਗਾ ਹੋਰ ਵੀ ਆਸਾਨ
- Realme GT 5 ਸਮਾਰਟਫੋਨ ਅਗਸਤ ਦੀ 28 ਤਰੀਕ ਨੂੰ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Vivo V29e ਦੀ ਲਾਂਚ ਡੇਟ ਆਈ ਸਾਹਮਣੇ, ਜਾਣੋ ਇਸਦੀ ਕੀਮਤ ਅਤੇ ਸ਼ਾਨਦਾਰ ਫੀਚਰਸ
ਕੱਲ ਲਾਂਚ ਹੋਣਗੇ ਇਹ 2 ਨਵੇਂ ਸਮਾਰਟਫੋਨਸ: Realme ਚੀਨ ਵਿੱਚ Realme GT 5 28 ਅਗਸਤ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਹੈਂਡਸੈੱਟ ਨੂੰ Realme GT 3 ਦੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਟਿਪਸਟਰ ਮੁਕੁਲ ਸ਼ਰਮਾ ਨੇ ਨਵੇਂ ਸਮਾਰਟਫੋਨ Realme GT 5 ਦੇ ਡਿਜ਼ਾਈਨ ਅਤੇ ਫੀਚਰਸ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਮੁਕੁਲ ਅਨੁਸਾਰ, ਇਸ ਡਿਵਾਈਸ ਦਾ ਬੈਕ ਪੈਨਲ ਮਿਰੇਕਲ ਗਲਾਸ ਤੋਂ ਤਿਆਰ ਕੀਤਾ ਗਿਆ ਹੈ। ਇਸਦੇ ਨਾਲ ਹੀ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Vivo 28 ਅਗਸਤ ਨੂੰ Vivo V29e ਸਮਾਰਟਫੋਨ ਵੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਸਮਾਰਟਫੋਨ ਦੇ ਕੁਝ ਫੀਚਰਸ ਲਾਂਚ ਤੋਂ ਪਹਿਲਾ ਹੀ ਟੀਜ਼ ਕਰ ਦਿੱਤੇ ਹਨ। ਫੋਨ 'ਚ ਪਤਲੇ ਡਿਜ਼ਾਈਨ ਦੇ ਨਾਲ ਕਵਰਡ ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਵਿੱਚ ਲੋਕਾਂ ਨੂੰ ਕਲਰ ਚੇਜ਼ਿੰਗ ਬੈਕ ਪੈਨਲ ਮਿਲੇਗਾ। UV ਕਿਰਨਾਂ ਦੇ ਸੰਪਰਕ ਵਿੱਚ ਆਉਦੇ ਹੀ ਫੋਨ ਬਲੈਕ ਕਲਰ 'ਚ ਬਦਲ ਜਾਵੇਗਾ। ਇਸ ਤੋਂ ਪਹਿਲਾ ਵੀ Vivo ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਲਿਆ ਚੁੱਕਾ ਹੈ।