ਹੈਦਰਾਬਾਦ: Reliance ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 46ਵੀਂ ਸਾਲਾਨਾ ਜਨਰਲ ਮੀਟਿੰਗ ਦੌਰਾਨ ਐਲਾਨ ਕਰਦੇ ਹੋਏ ਕੰਪਨੀ ਦੀ Jio AirFiber ਸੇਵਾ ਲਾਂਚ ਕਰ ਦਿੱਤੀ ਹੈ। ਇਸਦੀ ਸ਼ੁਰੂਆਤ 19 ਸਤੰਬਰ ਨੂੰ ਹੋਵੇਗੀ। ਇਸ ਸੇਵਾ ਰਾਹੀ 5G ਨੈੱਟਵਰਕ ਅਤੇ ਵਾਇਰਲੈਸ ਤਕਨਾਲੋਜੀ ਦੀ ਮਦਦ ਨਾਲ ਘਰਾਂ ਅਤੇ ਆਫ਼ਿਸਾਂ 'ਚ ਵਾਇਰਲੈਸ ਬ੍ਰਾਡਬੈਂਡ ਸੇਵਾ ਦਾ ਫਾਇਦਾ ਕਰੋੜਾ ਨਵੇਂ ਯੂਜ਼ਰਸ ਨੂੰ ਦਿੱਤਾ ਜਾਵੇਗਾ।
ਮੁਕੇਸ਼ ਅੰਬਾਨੀ ਨੇ ਕੀਤਾ ਐਲਾਨ: ਸਾਲਾਨਾ ਆਯੋਜਨ ਦੌਰਾਨ ਮੁਕੇਸ਼ ਅੰਬਾਨੀ ਨੇ ਦੱਸਿਆ ਕਿ Jio AirFiber ਸੇਵਾ ਦੇ ਨਾਲ ਕੰਪਨੀ ਦੀ ਕੋਸ਼ਿਸ਼ 20 ਕਰੋੜ ਘਰਾਂ ਅਤੇ ਦਫ਼ਤਰਾਂ ਤੱਕ ਪਹੁੰਚਣ ਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਇਸਦੇ 1.5 ਲੱਖ ਕਨੈਕਸ਼ਨਸ ਆਸਾਨੀ ਨਾਲ ਲਗਾਏ ਜਾ ਸਕਣਗੇ ਅਤੇ ਇਹ ਸੇਵਾ ਹਾਈ ਸਪੀਡ ਇੰਟਰਨੈੱਟ ਕਨੈਕਟੀਵਿਟੀ ਅਤੇ ਡਿਜੀਟਲ ਟ੍ਰਾਂਸਫਾਰਮੈਸ਼ਨ ਦੀ ਦਿਸ਼ਾ ਵਿੱਚ ਵੱਡੀ ਕ੍ਰਾਂਤੀ ਲੈ ਕੇ ਆਵੇਗੀ।
ਕੀ ਹੈ Jio AirFiber ਦੀ ਸੇਵਾ?:Jio AirFiber ਸੇਵਾ ਦੇ ਨਾਲ ਯੂਜ਼ਰਸ ਨੂੰ ਬ੍ਰਾਂਡਬੈਂਡ ਵਰਗੇ ਹਾਈ-ਸਪੀਡ ਦਾ ਫਾਇਦਾ ਬਿਨ੍ਹਾਂ ਕੇਵਲ ਜਾਂ ਵਾਈਰਸ ਦੇ ਨੈਟਵਰਕ ਨਾਲ ਮਿਲੇਗਾ। ਯੂਜ਼ਰਸ ਨੂੰ ਸਿੱਧੇ ਡਿਵਾਈਸ ਨੂੰ ਪਲੱਗ-ਇਨ ਕਰਨਾ ਹੋਵੇਗਾ ਅਤੇ WIFI Hotspot ਦੀ ਤਰ੍ਹਾਂ ਉਨ੍ਹਾਂ ਨੂੰ ਕਈ ਡੀਵਾਈਸਾਂ 'ਤੇ 5G ਇੰਟਰਨੈੱਟ ਸਪੀਡ ਦਾ ਫਾਇਦਾ ਮਿਲਣ ਲੱਗੇਗਾ।
ਮਿਲੇਗੀ 1GBps ਤੱਕ ਇੰਟਰਨੈੱਟ ਸਪੀਡ:Jio AirFiber ਉਸ ਤਰ੍ਹਾਂ ਹੀ ਕੰਮ ਕਰੇਗਾ, ਜਿਸ ਤਰ੍ਹਾਂ WIFI Hotspot ਕੰਮ ਕਰਦਾ ਹੈ। ਇਸਨੂੰ ਤੁਸੀਂ ਇੱਕ ਜਗ੍ਹਾਂ ਤੋਂ ਚੁੱਕ ਕੇ ਦੂਜੀ ਜਗ੍ਹਾਂ 'ਤੇ ਵੀ ਰੱਖ ਸਕਦੇ ਹੋ। ਕਿਹਾ ਜਾ ਰਿਹਾ ਹੈ ਕਿ ਇਸਨੂੰ WIFI 6 ਸਪੋਰਟ ਦੇ ਨਾਲ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ ਅਤੇ 1Gbps ਤੱਕ ਦੀ ਸਪੀਡ ਮਿਲੇਗੀ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ Jio AirFiber ਦੀ ਸੁਵਿਧਾ ਦਾ ਫਾਇਦਾ:ਭਾਰਤ ਦੇ ਜਿਹੜੇ ਖੇਤਰਾ 'ਚ ਬ੍ਰਾਂਡਬੈਂਡ ਕਨੈਕਟੀਵੀਟੀ ਨਹੀ ਪਹੁੰਚਾਈ ਜਾ ਸਕਦੀ, ਉਨ੍ਹਾਂ ਖੇਤਰਾ 'ਚ ਰਹਿਣ ਵਾਲੇ ਯੂਜ਼ਰਸ ਨੂੰ Jio AirFiber ਰਾਹੀ 5G ਇੰਟਰਨੈੱਟ ਸਪੀਡ ਦਾ ਫਾਇਦਾ ਮਿਲੇਗਾ। ਇਸ ਡਿਵਾਈਸ 'ਚ Jio 5G ਸਿਮ ਕਾਰਡ ਲਗਾਉਣਾ ਹੋਵੇਗਾ। ਇਸਦੇ ਕਈ ਪਲੈਨਸ ਬਾਜ਼ਾਰ 'ਚ ਪੇਸ਼ ਕੀਤੇ ਜਾ ਸਕਦੇ ਹਨ। ਜਿਸਦੀ ਜਾਣਕਾਰੀ ਕੁਝ ਦਿਨਾਂ ਤੱਕ ਸਾਹਮਣੇ ਆ ਸਕਦੀ ਹੈ।