ਪੰਜਾਬ

punjab

ETV Bharat / science-and-technology

Chandrayaan 3: ‘ਲੈਂਡਰ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਸ਼ਾਮ ਚੰਦਰਮਾਂ 'ਤੇ ਉਤਰੇਗਾ ਚੰਦਰਯਾਨ-3’ - LHDMC ਕੈਮਰਾ

Chandrayaan 3: Isro Chairman S Somnath ਨੇ ਦੱਸਿਆ ਕਿ ਭਾਰਤੀ ਪੁਲਾੜ ਏਜੰਸੀ ਅੱਜ ਸ਼ਾਮ ਨੂੰ ਆਪਣੇ ਚੰਦਰਮਾਂ ਲੈਂਡਰ ਨੂੰ ਉਤਾਰਣ 'ਤੇ ਧਿਆਨ ਲਗਾ ਰਹੀ ਹੈ। Chandrayaan 3 ਦੀਆਂ ਸਾਰੀਆਂ ਪ੍ਰਣਾਲੀਆਂ ਚੰਗੀ ਤਰ੍ਹਾਂ ਕੰਮ ਕਰ ਰਹੀਆਂ ਹਨ। ਸ਼ਾਮ ਨੂੰ ਲੈਂਡਿੰਗ ਦੀ ਪੁਸ਼ਟੀ ਹੋ ਗਈ ਹੈ।

Chandrayaan 3
Chandrayaan 3

By ETV Bharat Punjabi Team

Published : Aug 23, 2023, 12:47 PM IST

ਚੇਨਈ: ਦੇਸ਼ ਦੇ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੇ ਬਾਰੇ 'ਚ ਇੱਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਪੁਲਾੜ ਏਜੰਸੀ ਬੁੱਧਵਾਰ ਸ਼ਾਮ ਨੂੰ ਆਪਣੇ ਚੰਦਰਮਾਂ ਲੈਂਡਰ ਨੂੰ ਉਤਾਰਨ 'ਤੇ ਧਿਆਨ ਲਗਾ ਰਹੀ ਹੈ ਅਤੇ ਕਿਸੇ ਹੋਰ ਪਲੈਨ 'ਤੇ ਵਿਚਾਰ ਨਹੀਂ ਕਰ ਰਹੀ ਹੈ। ਇਸਰੋ ਦੇ Chief Chairman S Somnath ਨੇ ਦੱਸਿਆ," ਜਿਵੇਂ ਕਿ ਯੋਜਨਾ ਸੀ, ਬੁੱਧਵਾਰ ਸ਼ਾਮ ਨੂੰ ਲੈਡਿੰਗ ਦੀ ਪੁਸ਼ਟੀ ਹੋ ਗਈ ਹੈ।" ਇਸ ਤਰ੍ਹਾਂ ਦਾ ਆਤਮਵਿਸ਼ਵਾਸ ਭਰਿਆ ਬਿਆਨ ਦੱਸਦਾ ਹੈ ਕਿ ਚੰਦਰਯਾਨ ਦੇ ਲੈਂਡਰ ਦੀਆਂ ਸਾਰੀਆਂ ਪ੍ਰਣਾਲੀਆਂ ਚੰਗੀ ਤਰ੍ਹਾਂ ਕੰਮ ਕਰ ਰਹੀਆਂ ਹਨ।

ਲੈਂਡਰ ਸਿਸਟਮ 'ਚ ਸਮੱਸਿਆਂ ਹੋਣ 'ਤੇ ਲੈਂਡਿੰਗ ਕੀਤੀ ਜਾ ਸਕਦੀ ਮੁਲਤਵੀ: ਇਸਰੋ Chairman S Somnath ਤੋਂ ਇੱਕ ਅਧਿਕਾਰੀ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਲੈਂਡਰ ਸਿਸਟਮ ਵਿੱਚ ਕੋਈ ਸਮੱਸਿਆਂ ਹੋਈ, ਤਾਂ ਲੈਂਡਿੰਗ ਨੂੰ 27 ਅਗਸਤ ਤੱਕ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਅਧਿਕਾਰੀ ਨੇ ਇਹ ਵੀ ਕਿਹਾ ਸੀ ਕਿ 27 ਅਗਸਤ ਨੂੰ ਲੈਂਡਿੰਗ ਦੀ ਸਥਿਤੀ 'ਚ ਨਵੀਂ ਲੈਂਡਿੰਗ ਸਾਈਟ ਚੰਦ 'ਤੇ ਮੂਲ ਲੈਂਡਿੰਗ ਸਾਈਟ ਤੋਂ ਲਗਭਗ 400 ਕਿੱਲੋਮੀਟਰ ਦੂਰ ਹੋਵੇਗੀ। ਭਾਰਤੀ ਖੋਜ ਏਜੰਸੀ ਨੇ ਵੀ ਟਵੀਟ ਕੀਤਾ ਹੈ ਕਿ ਇਹ ਮਿਸ਼ਨ ਤੈਅ ਸਮੇਂ 'ਤੇ ਹੈ।

ਮੂਨ ਲੈਂਡਰ LPDC ਨਾਲ ਲੈਂਡਿੰਗ ਸਾਈਟ ਦੀਆਂ ਤਸਵੀਰਾਂ ਕਰ ਰਿਹਾ ਕਲਿੱਕ: ਇਸਰੋ ਨੇ ਕਿਹਾ," ਸਿਸਟਮ ਦੀ ਜਾਂਚ ਹੋ ਰਹੀ ਹੈ। ਮਿਸ਼ਨ ਆਪਰੇਸ਼ਨ ਕੰਪਲੈਕਸ ਊਰਜਾ ਅਤੇ ਉਤਸਾਹ ਨਾਲ ਭਰਿਆ ਹੋਇਆ ਹੈ।" ਜੇਕਰ ਆਖਰੀ ਸਮੇਂ ਵਿੱਚ ਕੋਈ ਸਮੱਸਿਆਂ ਆਉਦੀ ਹੈ, ਤਾਂ ਇਸਰੋ ਲਈ ਪਲੈਨ ਬੀ ਕੰਮ ਕਰੇਗਾ। ਇਸਰੋ ਅਨੁਸਾਰ, ਮੂਨ ਲੈਂਡਰ LPDC ਨਾਲ ਲੈਂਡਿੰਗ ਸਾਈਟ ਦੀਆਂ ਤਸਵੀਰਾਂ ਕਲਿੱਕ ਕਰ ਰਿਹਾ ਹੈ।

LHDMC ਕੈਮਰਾ: ਚੰਦਰਮਾਂ ਲੈਂਡਰ 'ਚ ਇੱਕ ਹੋਰ ਕੈਮਰਾ ਵੀ ਹੈ। ਜਿਸਨੂੰ LHDMC ਕਿਹਾ ਜਾਂਦਾ ਹੈ। ਇਹ ਕੈਮਰਾ ਬੋਲਡਰ ਜਾਂ ਗਹਿਰੀ ਖਾਈਆਂ 'ਚ ਮੁਕਤ ਇੱਕ ਸੁਰੱਖਿਅਤ ਲੈਂਡਿੰਗ ਖੇਤਰ ਦਾ ਪਤਾ ਲਗਾਉਣ 'ਚ ਸਹਾਇਤਾ ਕਰਦਾ ਹੈ। ਸਿਰਫ਼ 600 ਕਰੋੜ ਰੁਪਏ ਦੇ ਚੰਦਰਯੋਨ-3 ਮਿਸ਼ਨ ਦਾ ਮੁੱਖ ਉਦੇਸ਼ ਚੰਦਰ ਲੈਂਡਰ ਨੂੰ ਚੰਦਰਮਾਂ ਦੀ ਧਰਤੀ 'ਤੇ ਸੁਰੱਖਿਅਤ ਰੂਪ 'ਚ ਸੌਫ਼ਟ ਲੈਂਡਿੰਗ ਕਰਵਾਉਣਾ ਹੈ। ਚੰਦਰਯਾਨ-3 ਪੁਲਾੜ 'ਚ ਇੱਕ Propulsion ਲੈਂਡਰ ਅਤੇ ਇੱਕ ਰੋਵਰ ਸ਼ਾਮਲ ਹੈ। ਕੁਝ ਦਿਨ ਪਹਿਲਾ ਲੈਂਡਰ ਪ੍ਰੋਪਲਸ਼ਨ ਮੋਡੀਊਲ ਤੋਂ ਅਲੱਗ ਹੋ ਗਿਆ ਹੈ ਅਤੇ ਹੁਣ ਦੋਨੋ ਅਲੱਗ-ਅਲੱਗ ਚੱਕਰ 'ਚ ਚੰਦਰਮਾਂ ਦਾ ਚੱਕਰ ਲਗਾ ਰਹੇ ਹਨ। ISRO ਅਨੁਸਾਰ, ਲੈਂਡਰ ਬੁੱਧਵਾਰ ਸ਼ਾਮ 5:45 ਵਜੇ ਚੰਦਰਮਾਂ 'ਤੇ ਉਤਰਨਾ ਸ਼ੁਰੂ ਕਰੇਗਾ ਅਤੇ ਟਚਡਾਊਨ ਸ਼ਾਮ ਕਰੀਬ 6.05 ਵਜੇ ਹੋਵੇਗਾ।

ABOUT THE AUTHOR

...view details