ਹੈਦਰਾਬਾਦ:ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਆਪਣੇ ਗ੍ਰਾਹਕਾਂ ਲਈ Redmi Note 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਸਾਲ 2024 'ਚ ਜਨਵਰੀ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Note 13 ਸੀਰੀਜ਼ ਚੀਨ 'ਚ ਪਹਿਲਾ ਹੀ ਲਾਂਚ ਕੀਤੀ ਜਾ ਚੁੱਕੀ ਹੈ, ਹੁਣ ਅਗਲੇ ਸਾਲ ਭਾਰਤ 'ਚ ਇਸ ਸੀਰੀਜ਼ ਦੇ ਲਾਂਚ ਹੋਣ ਦੀ ਉਮੀਦ ਹੈ। ਇਸ ਸੀਰੀਜ਼ 'ਚ Redmi Note 13, Redmi Note 13 Pro ਅਤੇ Redmi Note 13 Pro+ ਸਮਾਰਟਫੋਨ ਸ਼ਾਮਲ ਹਨ।
ਕਦੋ ਲਾਂਚ ਹੋਵੇਗੀ Redmi Note 13 ਸੀਰੀਜ਼: ਕੰਪਨੀ ਨੇ Redmi Note 13 ਸੀਰੀਜ਼ ਦੀ ਲਾਂਚ ਡੇਟ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਨੂੰ ਜਨਵਰੀ ਮਹੀਨੇ ਸਾਲ 2024 'ਚ ਲਾਂਚ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਸਤੰਬਰ 2023 'ਚ ਚੀਨ 'ਚ ਲਾਂਚ ਕੀਤਾ ਚੁੱਕਾ ਹੈ।
Redmi Note 13 ਸੀਰੀਜ਼ ਦੀ ਕੀਮਤ:Redmi Note 13 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੀਨ 'ਚ Redmi Note 13 ਸਮਾਰਟਫੋਨ ਦੀ ਕੀਮਤ 13,900 ਰੁਪਏ, Redmi Note 13 ਪ੍ਰੋ ਸਮਾਰਟਫੋਨ ਦੀ ਕੀਮਤ 17,400 ਅਤੇ Redmi Note 13 ਪ੍ਰੋ ਪਲੱਸ ਸਮਾਰਟਫੋਨ ਦੀ ਕੀਮਤ 22,800 ਰੁਪਏ ਰੱਖੀ ਗਈ ਹੈ। ਭਾਰਤ 'ਚ Redmi Note 13 ਸੀਰੀਜ਼ ਦੀ ਕੀਮਤ ਚੀਨ 'ਚ ਲਾਂਚ ਹੋਈ ਸੀਰੀਜ਼ ਦੇ ਬਰਾਬਰ ਹੋ ਸਕਦੀ ਹੈ।
Redmi Note 13 ਸੀਰੀਜ਼ ਦੇ ਫੀਚਰਸ:Redmi Note 13 ਸੀਰੀਜ਼ 'ਚ 6.67 ਇੰਚ 1.5K ਫੁੱਲ HD+AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ Redmi Note 13 ਪ੍ਰੋ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਦਿੱਤੀ ਗਈ ਹੈ, ਜਦਕਿ Redmi Note 13 ਪ੍ਰੋ ਪਲੱਸ 'ਚ ਮੀਡੀਆਟੇਕ Dimensity 7200 ਅਲਟ੍ਰਾ ਪ੍ਰੋਸੈਸਰ ਮਿਲ ਸਕਦਾ ਹੈ ਅਤੇ Redmi Note 13 'ਚ ਮੀਡੀਆਟੇਕ Dimensity 6080 ਪ੍ਰੋਸੈਸਰ ਮਿਲ ਸਕਦਾ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 100MP ਦਾ ਦੋਹਰਾ ਰਿਅਰ ਕੈਮਰਾ ਮਿਲ ਸਕਦਾ ਹੈ, Redmi Note 13 ਪ੍ਰੋ ਸਮਾਰਟਫੋਨ 'ਚ OIS ਦੇ ਨਾਲ 200MP ਸੈਮਸੰਗ ISOCELL HP3 ਪ੍ਰਾਈਮਰੀ ਟ੍ਰਿਪਲ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਵੀਡੀਓ ਕਾਲਿੰਗ ਲਈ ਇਨ੍ਹਾਂ ਤਿੰਨੋਂ ਫੋਨਾਂ 'ਚ 16MP ਦਾ ਸੈਲਫ਼ੀ ਕੈਮਰਾ ਦਿੱਤਾ ਜਾ ਸਕਦਾ ਹੈ। Redmi Note 13 ਪ੍ਰੋ ਸਮਾਰਟਫੋਨ 'ਚ 5,100 ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ, ਜਦਕਿ Redmi Note 13 ਪ੍ਰੋ ਪਲੱਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।