ਹੈਦਰਾਬਾਦ:Xiaomi ਨੇ ਆਪਣੇ ਸਮਾਰਟਫੋਨ Redmi Note 12 Pro ਦੀ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤਾ ਗਿਆ ਇਹ ਸਮਾਰਟਫੋਨ ਤਿੰਨ ਆਪਸ਼ਨਾਂ 'ਚ ਉਪਲਬਧ ਹੈ ਅਤੇ ਇਨ੍ਹਾਂ ਸਾਰਿਆਂ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ।
Redmi Note 12 Pro ਦੀ ਨਵੀਂ ਕੀਮਤ: Redmi Note 12 Pro ਤਿੰਨ ਆਪਸ਼ਨਾਂ 6GB+128GB, 8GB+128GB ਅਤੇ 8GB+256GB 'ਚ ਆਉਦਾ ਹੈ। ਪਹਿਲਾ ਇਨ੍ਹਾਂ ਦੀ ਕੀਮਤ 24,999 ਰੁਪਏ, 26,999 ਰੁਪਏ ਅਤੇ 27,999 ਰੁਪਏ ਸੀ। ਹੁਣ 6GB ਅਤੇ 8GB+256GB ਦੀ ਕੀਮਤ ਵਿੱਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ 8GB+128GB ਅਤੇ 8GB+256GB ਦੀ ਕੀਮਤ ਵਿੱਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ Redmi Note 12 Pro ਦੇ 6GB+128GB ਦੀ ਕੀਮਤ ਘਟਾ ਕੇ 23,999 ਹੋ ਗਈ ਹੈ, 8GB+128GB ਦੀ ਕੀਮਤ 24,999 ਹੋ ਗਈ ਹੈ ਅਤੇ 8GB+256GB ਦੀ ਕੀਮਤ 25,999 ਹੋ ਗਈ ਹੈ।