ਹੈਦਰਾਬਾਦ: Xiaomi ਦੇ ਬ੍ਰਾਂਡ Redmi ਨੇ ਇਸ ਸਾਲ ਅਪ੍ਰੈਲ 'ਚ Redmi Note 12 ਲਾਂਚ ਕੀਤਾ ਸੀ ਅਤੇ ਹੁਣ ਨਿਰਮਾਤਾ ਨੇ ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ ਘਟ ਕਰ ਦਿੱਤੀ ਹੈ। ਇਹ ਸਮਾਰਟਫੋਨ ਫਲਿੱਪਕਾਰਟ ਅਤੇ Mi.com ਤੋਂ ਇਲਾਵਾ ਐਮਾਜ਼ਾਨ 'ਤੇ ਵੀ ਉਪਲਬਧ ਹੈ।
Redmi Note 12 ਦੀ ਕੀਮਤ:Redmi Note 12 ਦੇ 6GB+64GB ਦੀ ਕੀਮਤ 12,999 ਰੁਪਏ ਅਤੇ 6GB+128GB ਦੀ ਕੀਮਤ 14,999 ਰੁਪਏ ਹੈ। ਇਹ ਸਮਾਰਟਫੋਨ ਬਲੂ, ਬਲੈਕ ਅਤੇ ਗੋਲਡ ਕਲਰ ਆਪਸ਼ਨ 'ਚ ਆਉਦਾ ਹੈ। ਐਮਾਜ਼ਾਨ ਤੋਂ ਇਸ ਸਮਾਰਟਫੋਨ 'ਤੇ SBI, ICICI ਬੈਂਕ, Axis ਬੈਂਕ ਅਤੇ HDFC ਬੈਂਕ ਕਾਰਡ ਰਾਹੀ 1,000 ਰੁਪਏ ਦੀ ਛੋਟ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ IDFC, HSBC ਕਾਰਡ 'ਤੇ ਕੈਸ਼ਬੈਕ ਵੀ ਉਪਲਬਧ ਹੈ।
Redmi Note 12 'ਤੇ ਮਿਲ ਰਹੇ ਆਫ਼ਰਸ: ਆਫ਼ਰਸ ਦੀ ਗੱਲ ਕਰੀਏ, ਤਾਂ Mi.com 'ਤੇ ਖਰੀਦਦਾਰ Mi ਐਕਸਚੇਜ਼ ਆਫ਼ਰ ਰਾਹੀ 1,000 ਰੁਪਏ ਤੱਕ ਦੀ ਛੋਟ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਗ੍ਰਾਹਕ ਫਾਈਲਿੰਗ ਦੇ ਸਮੇਂ 599 ਰੁਪਏ ਦੇ Redmi ਏਅਰਫੋਨ ਨੂੰ ਸਿਰਫ਼ 49 ਰੁਪਏ 'ਚ ਖਰੀਦ ਸਕਦੇ ਹਨ। ਫਲਿੱਪਕਾਰਟ ਦੀ ਗੱਲ ਕਰੀਏ, ਤਾਂ ਯੂਜ਼ਰਸ 119 ਰੁਪਏ 'ਚ ਤਿੰਨ ਮਹੀਨੇ ਲਈ Spotify ਪ੍ਰੀਮੀਅਮ ਅਤੇ ਐਕਸਚੇਜ਼ ਦੇ ਰਾਹੀ 1,000 ਰੁਪਏ ਦੀ ਛੋਟ ਦਾ ਲਾਭ ਵੀ ਲੈ ਸਕਦੇ ਹਨ।
Redmi Note 12 ਦੇ ਫੀਚਰਸ: Redmi Note 12 'ਚ 6.67 ਇੰਚ ਦੀ ਸੂਪਰ AMOLED ਸਕ੍ਰੀਨ ਹੈ। ਜਿਸ 'ਚ 120Hz ਸਕ੍ਰੀਨ ਅਤੇ 1,200nits ਤੱਕ ਦੀ ਪੀਕ ਬ੍ਰਾਈਟਨੈਸ ਹੈ। ਵਧੀਆਂ ਪ੍ਰਦਰਸ਼ਨ ਲਈ ਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 685 CPU ਅਤੇ Adreno 610 GPU ਹੈ। ਇਹ ਐਂਡਰਾਈਡ 13 'ਤੇ ਆਧਾਰਿਤ MIUI 14 'ਤੇ ਚਲਦਾ ਹੈ। Redmi Note 12 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਮੋਬਾਈਲ ਦੇ ਪਿੱਛਲੇ ਪਾਸੇ LED ਫਲੈਸ਼ ਦੇ ਨਾਲ 50MP ਪ੍ਰਾਈਮਰੀ, 8MP ਅਲਟ੍ਰਾਵਾਈਡ ਅਤੇ 2MP ਮੈਕਰੋ ਲੈਂਸ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 13MP ਦਾ ਕੈਮਰਾ ਦਿੱਤਾ ਗਿਆ ਹੈ।