ਹੈਦਰਾਬਾਦ: Redmi ਨੇ ਭਾਰਤ 'ਚ ਆਪਣਾ ਨਵਾਂ Redmi Smart Fire TV 4K ਲਾਂਚ ਕਰ ਦਿੱਤਾ ਹੈ। ਨਵੇਂ ਟੀਵੀ 'ਚ 43 ਇੰਚ ਦਾ 4K ਡਿਸਪਲੇ ਹੈ ਅਤੇ ਦਮਦਾਰ ਸਾਊਂਡ ਸਿਸਟਮ ਲੱਗਾ ਹੈ। ਇਸ ਟੀਵੀ ਦੀ ਕੀਮਤ 25 ਹਜ਼ਾਰ ਰੁਪਏ ਤੋਂ ਘਟ ਹੈ। ਇਸ ਤੋਂ ਪਹਿਲਾ Redmi FireOS 'ਤੇ ਚਲਣ ਵਾਲਾ 32 ਇੰਚ ਦਾ ਟੀਵੀ ਲਾਂਚ ਕਰ ਚੁੱਕੀ ਹੈ ਅਤੇ ਹੁਣ ਅਪਗ੍ਰੇਡ ਫੀਚਰਸ ਦੇ ਨਾਲ 43 ਇੰਚ ਮਾਡਲ ਨੂੰ ਲਾਂਚ ਕਰ ਦਿੱਤਾ ਗਿਆ ਹੈ।
ETV Bharat / science-and-technology
Redmi Smart Fire TV 4K ਹੋਇਆ ਲਾਂਚ, ਜਾਣੋ ਕੀਮਤ ਅਤੇ ਫੀਚਰਸ - Fire TV 4K ਸਮਾਰਟ ਟੀਵੀ ਦੀ ਕੀਮਤ
Redmi Smart Fire TV 4K launches: Redmi ਨੇ ਭਾਰਤ 'ਚ ਆਪਣਾ ਨਵਾਂ Redmi Smart Fire TV 4K ਲਾਂਚ ਕਰ ਦਿੱਤਾ ਹੈ। ਨਵੇਂ ਟੀਵੀ 'ਚ 43 ਇੰਚ ਦਾ 4K ਡਿਸਪਲੇ ਹੈ ਅਤੇ ਦਮਦਾਰ ਸਾਊਂਡ ਸਿਸਟਮ ਲੱਗਾ ਹੈ। ਇਸ ਟੀਵੀ ਦੀ ਕੀਮਤ 25 ਹਜ਼ਾਰ ਰੁਪਏ ਤੋਂ ਘਟ ਹੈ।
Published : Sep 15, 2023, 3:36 PM IST
Redmi Smart Fire TV 4K ਦੇ ਫੀਚਰਸ: Redmi Smart Fire TV 4K ਦਾ 43-ਇੰਚ ਸਕ੍ਰੀਨ ਸਾਈਜ ਹੈ। ਇਸ 'ਚ 3840x2160 ਪਿਕਸਲ ਦਾ 4K ਡਿਸਪਲੇ Resolution ਮਿਲਦਾ ਹੈ। ਡਿਸਪਲੇ 'ਚ 60Hz ਰਿਫ੍ਰੈਸ਼ ਦਰ, HDR ਸਪੋਰਟ ਮਿਲਦਾ ਹੈ। Redmi Smart Fire TV 4K 2GB ਰੈਮ ਅਤੇ 8GB ਸਟੋਰੇਜ ਦੇ ਨਾਲ ਆਉਦਾ ਹੈ। ਇਸ 'ਚ 1200+ ਐਪਸ ਦੇ ਨਾਲ ਐਪ ਸਟੋਰ, Built-in Voice Assistant ਵਰਗੇ ਫੀਚਰਸ ਵੀ ਮਿਲਦੇ ਹਨ। ਸਮਾਰਟ ਟੀਵੀ 'ਚ ਪਿਕਚਰ-ਇਨ-ਪਿਕਚਰ ਮੋਡ ਹੈ ਅਤੇ STB ਚੈਨਲਸ ਲਈ Alexa Voice Command ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕਨੈਕਟਿਵੀਟੀ ਲਈ Redmi Smart Fire TV 4K 'ਚ ਦੋਹਰਾ ਬੈਂਡ ਵਾਈ ਫਾਈ, ਬਲੂਟੁੱਥ 5.0, ਤਿੰਨ HDMI 2.1 ਪੋਰਟ, ਦੋ USB ਪੋਰਟ, ਇੱਕ ਹੈਡਫੋਨ ਜੈਕ ਦਿੱਤਾ ਗਿਆ ਹੈ।
Redmi Smart Fire TV 4K ਦੀ ਕੀਮਤ: Redmi Smart Fire TV 4K ਦਾ ਸਪੈਸ਼ਲ ਲਾਂਚ ਪ੍ਰਾਈਸ 24,999 ਰੁਪਏ ਹੈ। ਕੰਪਨੀ ਇਸ 'ਤੇ ਇੱਕ ਸਾਲ ਦੀ ਵਾਰੰਟੀ ਦੇ ਰਹੀ ਹੈ। ਜਿਸ 'ਚ ਇੱਕ ਸਾਲ ਦੀ Extended varienty ਵੀ ਸ਼ਾਮਲ ਹੈ। ਕੰਪਨੀ ਨੇ ਫਿਲਹਾਲ ਇਸਦੀ ਉਪਲਬਧ ਡੇਟ ਦਾ ਐਲਾਨ ਨਹੀਂ ਕੀਤਾ ਹੈ, ਪਰ ਕੰਪਨੀ ਨੇ ਐਲਾਨ ਕੀਤਾ ਹੈ ਕਿ ਇਹ ਸਮਾਰਟ ਟੀਵੀ ਇਸ ਤਿਓਹਾਰਾਂ ਦੇ ਸੀਜ਼ਨ 'ਚ ਐਮਾਜ਼ਾਨ ਅਤੇ MI.com 'ਤੇ ਖਰੀਦਣ ਲਈ ਉਪਲਬਧ ਹੋਵੇਗਾ।