ਹੈਦਰਾਬਾਦ: Xiaomi ਨੇ ਕੁਝ ਸਮੇਂ ਪਹਿਲਾ Redmi 13C ਸੀਰੀਜ਼ ਨੂੰ 4G ਅਤੇ 5G ਮਾਡਲ 'ਚ ਲਾਂਚ ਕੀਤਾ ਸੀ। ਪਿਛਲੇ ਹਫ਼ਤੇ ਇਸ ਸਮਾਰਟਫੋਨ ਦੀ ਸੇਲ ਸ਼ੁਰੂ ਹੋਈ ਸੀ। ਪਹਿਲੇ ਹਫ਼ਤੇ 'ਚ ਹੀ ਇਸ ਸੀਰੀਜ਼ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲੋਕਾਂ ਦੀ ਮਿਲ ਰਹੀ ਵਧੀਆਂ ਪ੍ਰਤੀਕਿਰੀਆਂ ਬਾਰੇ ਜਾਣਕਾਰੀ ਦਿੱਤੀ ਹੈ।
Redmi 13C ਸੀਰੀਜ਼ ਨੂੰ ਲੋਕਾਂ ਦੀ ਮਿਲ ਰਹੀ ਵਧੀਆਂ ਪ੍ਰਤੀਕਿਰੀਆਂ: Redmi 13C ਸੀਰੀਜ਼ ਦੇ 4G ਸਮਾਰਟਫੋਨ ਦੀ 12 ਦਸੰਬਰ ਨੂੰ ਸੇਲ ਸ਼ੁਰੂ ਹੋਈ ਸੀ ਅਤੇ 5G ਮਾਡਲ ਦੀ 16 ਦਸੰਬਰ ਨੂੰ ਸੇਲ ਸ਼ੁਰੂ ਹੋਈ ਸੀ। ਹੁਣ ਇਸਦੇ ਇੱਕ ਹਫ਼ਤੇ ਬਾਅਦ ਸੇਲ ਦੇ ਅੰਕੜੇ ਕੰਪਨੀ ਨੇ ਜਾਰੀ ਕੀਤੇ ਹਨ। Xiaomi ਅਨੁਸਾਰ, ਕੰਪਨੀ ਨੇ ਪਹਿਲੇ ਹਫ਼ਤੇ 'ਚ ਇਸ ਸੀਰੀਜ਼ ਦੇ ਕੁੱਲ 3 ਲੱਖ ਤੋਂ ਜ਼ਿਆਦਾ ਫੋਨ ਵੇਚੇ ਹਨ। ਇਸ ਸੀਰੀਜ਼ ਨੂੰ Mi.com ਐਮਾਜ਼ਾਨ ਇੰਡੀਆ ਅਤੇ Xiaomi ਦੇ ਰਿਟੇਲ ਸਟੋਰ ਦੇ ਰਾਹੀ ਵੇਚਿਆ ਗਿਆ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ Redmi 13C 5G ਇੱਕ ਅਜਿਹਾ ਸਮਾਰਟਫੋਨ ਬਣ ਗਿਆ ਹੈ, ਜਿਸਨੂੰ ਐਮਾਜ਼ਾਨ ਤੋਂ ਸੇਲ ਦੇ ਪਹਿਲੇ ਦਿਨ ਹੀ ਗ੍ਰਾਹਕਾਂ ਨੇ ਸਭ ਤੋਂ ਜ਼ਿਆਦਾ ਖਰੀਦਿਆ ਹੈ।